International

ਅਲਬਾਨੀਜ਼ ਨੇ ਜੰਗੀ ਬੇੜੇ ’ਚ ਸੋਨਾਰ ਪ੍ਰਣਾਲੀ ਦੀ ਵਰਤੋਂ ਨੂੰ ਲੈ ਕੇ ਚੀਨ ਦੀ ਕੀਤੀ ਆਲੋਚਨਾ

ਕੈਨਬਰਾ – ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਸੋਮਵਾਰ ਨੂੰ ਚੀਨੀ ਅਤੇ ਆਸਟ੍ਰੇਲੀਆਈ ਜੰਗੀ ਬੇੜੇ ਵਿਚਾਲੇ ਹੋਏ ‘ਖਤਰਨਾਕ’ ਮੁਕਾਬਲੇ ਨੂੰ ਲੈ ਕੇ ਚੀਨ ਦੀ ਆਲੋਚਨਾ ਕੀਤੀ। ਹਾਲਾਂਕਿ ਉਨ੍ਹਾਂ ਨੇ ਇਹ ਨਹੀਂ ਦੱਸਿਆ ਕਿ ਉਨ੍ਹਾਂ ਨੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਹਾਲ ਹੀ ‘’ਚ ਗੱਲਬਾਤ ਦੌਰਾਨ ਇਹ ਮੁੱਦਾ ਉਠਾਇਆ ਸੀ ਜਾਂ ਨਹੀਂ। ਅਲਬਾਨੀਜ਼ ਨੇ ਸੋਮਵਾਰ ਨੂੰ ਕਿਹਾ ਕਿ ਸ਼ੀ ਨਾਲ ਉਨ੍ਹਾਂ ਦੀ ਗੱਲਬਾਤ ਰਸਮੀ ਦੁਵੱਲੀ ਮੀਟਿੰਗ ਦੀ ਬਜਾਏ ਨਿੱਜੀ ਸੀ। ਅਲਬਾਨੀਜ਼ ਨੇ ਆਪਣੇ ਸੰਸਦ ਭਵਨ ਦਫ਼ਤਰ ਵਿੱਚ ਨਿਊਜ਼ ਨੂੰ ਦੱਸਿਆ, „ਮੈਂ ਨਿੱਜੀ ਮੀਟਿੰਗਾਂ, ਵਿਚਾਰ-ਵਟਾਂਦਰੇ ਬਾਰੇ ਗੱਲ ਨਹੀਂ ਕਰਦਾ ਜੋ ਮੈਂ ਕਿਸੇ ਵਿਸ਼ਵ ਨੇਤਾ ਨਾਲ ਕਰਦਾ ਹਾਂ।” ਇਹ ਇੱਕ ਘਟਨਾ ਹੈ। ਇਸ ਲਈ ਅਸੀਂ ਸਾਡੇ ਲਈ ਉਪਲਬਧ ਸਾਰੇ ਫੋਰਮਾਂ ‘ਤੇ ਸਾਰੇ ਢੁਕਵੇਂ ਸੰਪਰਕਾਂ ਰਾਹੀਂ, ਬਹੁਤ ਸਪੱਸ਼ਟ ਤੌਰ ‘’ਤੇ ਚੀਨ ਨੂੰ ਆਪਣੇ ਸਖ਼ਤ ਇਤਰਾਜ਼ ਪੇਸ਼ ਕੀਤੇ ਹਨ।’’ ਵਿਰੋਧੀ ਸੰਸਦ ਮੈਂਬਰਾਂ ਨੇ ਅਲਬਾਨੀਜ਼ ‘ਤੇ ਸ਼ੀ ਨਾਲ ਮੁਲਾਕਾਤ ਦੌਰਾਨ ਉਕਤ ਮੁੱਦਾ ਉਠਾਉਣ ਵਿੱਚ ਅਸਫਲ ਰਹਿਣ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਆਸਟ੍ਰੇਲੀਆਈ ਨੇਤਾ ਦੋ ਪੱਖੀ ਸਬੰਧਾਂ ਵਿਚ ਸੁਧਾਰ ਨੂੰ ਖਤਰੇ ਵਿੱਚ ਪਾਉਣਾ ਨਹੀਂ ਚਾਹੁੰਦੇ ਸਨ।

Related posts

ਰੂਸੀ ਸ਼ਾਸਨ ਦੀਆਂ ਨਿਸ਼ਾਨੀਆਂ ਨੂੰ ਮਿਟਾ ਰਿਹੈ ਯੂਕਰੇਨ

editor

ਗਾਜ਼ਾ ’ਚ ਮਰਨ ਵਾਲਿਆਂ ਦੀ ਗਿਣਤੀ ਹੋਈ 17,700 ਦੇ ਪਾਰ

editor

ਪਾਕਿ ਵਿੱਚ ਲੁੱਕੇ ਭਾਰਤ ਦੇ ਅਪਰਾਧੀਆਂ ’ਚ ਦਹਿਸ਼ਤ, ਹੁਣ ਆਪਣੇ ਟਿਕਾਣੇ ਬਦਲ ਰਹੇ

editor