India

ਇਕ ਕਰੋੜ ਲੋਕ ਕੱਲ੍ਹ ਕਰਨਗੇ ਸੂਰਜ ਨਮਸਕਾਰ – ਆਯੂਸ਼ ਮੰਤਰਾਲੇ

ਨਵੀਂ ਦਿੱਲੀ – 14 ਜਨਵਰੀ ਨੂੰ ਮਕਰ ਸੰਕ੍ਰਾਂਤੀ ਦਾ ਤਿਉਹਾਰ ਹੈ। ਇਸ ਦਿਨ ਸਵੇਰ ਨੂੰ ਵਿਸ਼ਵਭਰ ’ਚ ਇਕ ਕਰੋੜ ਲੋਕ ਸੂਰਜ ਨਮਸਕਾਰ ਕਰਨਗੇ। ਆਯੂਸ਼ ਮੰਤਰਾਲੇ 14 ਜਨਵਰੀ ਨੂੰ ‘ਆਜ਼ਾਦੀ ਦਾ ਅੰਮ੍ਰਿਤ ਮਹਾਂਉਤਸਵ’ ਤਹਿਤ ਵਿਸ਼ਵ ਪੱਧਰ ’ਤੇ ਸੂਰਜ ਨਮਸਕਾਰ ਪ੍ਰੋਗਰਾਮ ਕਰਨ ਜਾ ਰਿਹਾ ਹੈ। ਆਯੂਸ਼ ਮੰਤਰੀ ਸਬਰਨੰਦਾ ਸੋਨੋਵਾਲ ਨੇ ਬੁੱਧਵਾਰ ਨੂੰ ਪ੍ਰੈਸ ਕਾਨਫਰੰਸ ’ਚ ਕਿਹਾ ਕਿ ਸੂਰਜ ਨਮਸਕਾਰ ਪ੍ਰੋਗਰਾਮ ’ਚ 1 ਕਰੋੜ ਤੋਂ ਵੀ ਜ਼ਿਆਦਾ ਲੋਕ ਸ਼ਾਮਲ ਹੋਣ ਦੀ ਉਮੀਦ ਹੈ। ਸੋਨੋਵਾਲ ਨੇ ਕਿਹਾ ਇਹ ਇਕ ਸਿੱਧ ਤੱਥ ਹੈ ਕਿ ਸੂਰਜ ਨਮਸਕਾਰ ਜੀਵਨ ਸ਼ਕਤੀ ਤੇ ਇਮਿਊਨਟੀ ਦਾ ਨਿਰਮਾਣ ਕਰਦਾ ਹੈ, ਇਸ ਲਈ ਕੋਰੋਨਾ ਨੂੰ ਦੂਰ ਰੱਖਣ ਲਈ ਵੀ ਲਾਭਕਾਰੀ ਹੈ। ਸੋਨੋਵਾਲ ਨੇ ਕਿਹਾ ਕਿ ਭਾਰਤੀ ਤੇ ਵਿਦੇਸ਼ੀ ਯੋਗ ਸੰਸਥਾਵਾਂ ਜਿਵੇਂ- ਭਾਰਤੀ ਯੋਗ ਸੰਸਥਾ, ਰਾਸ਼ਟਰੀ ਯੋਗ ਖੇਡ ਸੰਸਥਾ, ਯੋਗ ਪ੍ਰਮਾਣਨ ਬੋਰਡ, ਫਿੱਟ ਇੰਡੀਆ ਦੇ ਨਾਲ -ਨਾਲ ਹੋਰ ਸਰਕਾਰੀ ਤੇ ਗੈਰ-ਸਰਕਾਰੀ ਸੰਸਥਾਵਾਂ ਵੱਲੋਂ 14 ਜਨਵਰੀ ਨੂੰ ਹੋਣ ਵਾਲੇ ਇਸ ਵਿਸ਼ਵ ਪੱਧਰੀ ਪ੍ਰੋਗਰਾਮ ’ਚ ਹਿੱਸਾ ਲੈਣ ਦੀ ਉਮੀਦ ਹੈ।

Related posts

ਪਰਮ ਬੀਰ ਸਿੰਘ ਨੂੰ ਵੱਡੀ ਰਾਹਤ, ਸੁਪਰੀਮ ਕੋਰਟ ਨੇ ਗ੍ਰਿਫ਼ਤਾਰੀ ‘ਤੇ ਲਾਈ ਰੋਕ,

editor

50 ਫ਼ੀਸਦੀ ਕਰਮਚਾਰੀ ਸਮਰੱਥਾ ਨਾਲ ਖੁੱਲ੍ਹਣਗੇ ਦਫਤਰ

editor

ਅਗਨੀ ਸੀਰੀਜ਼ ਦੀ ਅਤਿ-ਆਧੁਨਿਕ ਮਿਜ਼ਾਈਲ ‘Agni Prime’ ਦਾ ਸਫ਼ਲ ਪ੍ਰੀਖਣ

editor