Sport

ਇਹ ਟਰਾਫ਼ੀ ਦਾ ਅਪਮਾਨ….., ਆਸਟ੍ਰੇਲੀਆਈ ਖਿਡਾਰੀ ਦੀ ਵਿਸ਼ਵ ਕੱਪ ਟਰਾਫ਼ੀ ‘’ਤੇ ਪੈਰ ਰੱਖਣ ਦੀ ਤਸਵੀਰ ਵਾਇਰਲ

ਅਹਿਮਦਾਬਾਦ – ਭਾਰਤ ਤੇ ਆਸਟ੍ਰੇਲੀਆ ਵਿਚਾਲੇ ਵਿਸ਼ਵ ਕੱਪ ਦਾ ਫਾਈਨਲ ਮੁਕਾਬਲਾ 19 ਨਵੰਬਰ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਖੇਡਿਆ ਗਿਆ। ਆਸਟ੍ਰੇਲੀਆ ਦੀ ਟੀਮ ਨੇ ਇਸ ਮੁਕਾਬਲੇ ਵਿੱਚ ਆਸਾਨੀ ਨਾਲ ਜਿੱਤ ਹਾਸਿਲ ਕੀਤੀ। ਭਾਰਤ ਨੇ ਆਸਟ੍ਰੇਲੀਆ ਦੇ ਸ਼ੁਰੂਆਤੀ 3 ਬੱਲੇਬਾਜਾਂ ਨੂੰ ਜਲਦੀ ਆਊਟ ਕੀਤਾ, ਪਰ ਬਾਅਦ ਟ੍ਰੇਵਿਸ ਹੈੱਡ ਤੇ ਮਾਰਨਸ ਲਾਬੁਸ਼ੇਨ ਦੀ ਸ਼ਾਨਦਾਰ ਬੱਲੇਬਾਜ਼ੀ ਦੀ ਬਦੌਲਤ ਆਸਟ੍ਰੇਲੀਆ ਨੇ 6ਵੀਂ ਵਾਰ ਵਿਸ਼ਵ ਕੱਪ ਦਾ ਖਿਤਾਬ ਜਿੱਤਿਆ। ਇਸੇ ਵਿਚਾਲੇ ਸੋਸ਼ਲ ਮੀਡੀਆ ’ਤੇ ਇੱਕ ਫੋਟੋ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿੱਚ ਆਸਟ੍ਰੇਲੀਆ ਦੇ ਮਿਚੇਲ ਮਾਰਸ਼ ਟ੍ਰਾਫੀ ’ਤੇ ਪੈਰ ਰੱਖ ਕੇ ਬੈਠੇ ਨਜ਼ਰ ਆ ਰਹੇ ਹਨ।ਮਿਚੇਲ ਮਾਰਸ਼ ਦੀ ਇਹ ਫੋਟੋ ਸੋਸ਼ਲ ਮੀਡੀਆ ’ਤੇ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ। ਦਰਅਸਲ, ਇਹ ਤਸਵੀਰ ਆਸਟ੍ਰੇਲੀਆਈ ਕਪਤਾਨ ਪੈਟ ਕਮਿੰਸ ਵੱਲੋਂ ਇੰਸਟਾਗ੍ਰਾਮ ’ਤੇ ਸਾਂਝੀ ਕੀਤੀ ਗਈ ਹੈ। ਇਸ ਤਸਵੀਰ ਦੇ ਵਾਇਰਲ ਹੋਣ ਮਗਰੋਂ ਭਾਰਤੀ ਫੈਨਜ਼ ਬਹੁਤ ਜ਼ਿਆਦਾ ਗੁੱਸੇ ਵਿੱਚ ਦਿਖਾਈ ਦੇ ਰਹੇ ਹਨ।ਕਈ ਫੈਨਜ਼ ਨੇ ਤਾਂ ਇਹ ਤੱਕ ਕਹਿ ਦਿੱਤਾ ਹੈ ਕਿ ਤੁਸੀਂ ਇਹ ਟ੍ਰਾਫੀ ਡਿਜ਼ਰਵ ਨਹੀਂ ਕਰਦੇ ਤੇ ਕੁਝ ਨੇ ਉਨ੍ਹਾਂ ਦੀ ਤੁਲਨਾ ਮੇਸੀ ਨਾਲ ਕੀਤੀ ਹੈ। ਕਿਉਂਕਿ ਮੇਸੀ ਨੇ ਜਦੋਂ ਵਿਸ਼ਵ ਕੱਪ ਦਾ ਖਿਤਾਬ ਜਿੱਤਿਆ ਸੀ ਤਾਂ ਅਗਲੇ ਦਿਨ ਉਹ ਟ੍ਰਾਫੀ ਨੂੰ ਆਪਣੇ ਕੋਲ ਰੱਖ ਕੇ ਸੁੱਤੇ ਦਿਖਾਈ ਦੇ ਰਹੇ ਸਨ।

Related posts

ਅਫ਼ਗਾਨਿਸਤਾਨ ਨੇ ਟੀ-20 ਵਿਸ਼ਵ ਕੱਪ ਦੇ ਸੁਪਰ-8 ਲਈ ਕੁਆਲੀਫ਼ਾਈ ਕੀਤਾ

editor

ਟੀ-20 ਵਿਸ਼ਵ ਕੱਪ ’ਚ ਵੈਸਟਇੰਡੀਜ਼ ਨੇ ਨਿਊਜ਼ੀਲੈਂਡ ਨੂੰ ਲਗਾਤਾਰ ਦੂਜੀ ਵਾਰ ਹਰਾਇਆ

editor

ਖ਼ਾਲਿਸਤਾਨੀ ਸਮਰਥਕਾਂ ਨੇ ਇਟਲੀ ’ਚ ਮਹਾਤਮਾ ਗਾਂਧੀ ਦਾ ਬੁੱਤ ਉਦਘਾਟਨ ਤੋਂ ਪਹਿਲਾਂ ਹੀ ਤੋੜਿਆ

editor