ਜਕਾਰਤਾ – ਇੰਡੋਨੇਸ਼ੀਆ ਦੇ ਪੱਛਮੀ ਪਾਪੁਆ ਸੂਬੇ ’ਚ ਇਕ ਨਾਈਟ ਕਲੱਬ ’ਚ ਦੋ ਧਿਰਾਂ ਵਿਚਾਲੇ ਹੋਏ ਸੰਘਰਸ਼ ਤੇ ਬਾਅਦ ’ਚ ਲੱਗੀ ਅੱਗ ਨਾਲ 19 ਲੋਕ ਮਾਰੇ ਗਏ। ਸੋਰੋਂਗ ਸਿਟੀ ’ਚ ਕਲੱਬ ਅੰਦਰ ਸੋਮਵਾਰ ਰਾਤ ਸੰਘਰਸ਼ ’ਚ ਮਾਰਿਆ ਗਿਆ ਇਕ ਵਿਅਕਤੀ ਟਕਰਾਅ ’ਚ ਸ਼ਾਮਲ ਇਕ ਸਮੂਹ ਦਾ ਮੈਂਬਰ ਸੀ। ਪੱਛਮੀ ਪਾਪੂਆ ਪੁਲਿਸ ਦੇ ਬੁਲਾਰੇ ਆਦਮ ਏਰਵਿੰਦੀ ਨੇ ਕਿਹਾ ਕਿ ਅੱਗ ਤੋਂ ਬਾਅਦ 18 ਲਾਸ਼ਾਂ ਮਿਲੀਆਂ ਹਨ।
previous post