Punjab

ਉੱਤਰਾਖੰਡ ਵਿਖੇ ਹੋਈ 6ਵੀਂ ਨੈਸ਼ਨਲ ਕਰਾਸਬੋ ਸ਼ੂਟਿੰਗ ਚੈਂਪੀਅਨਸ਼ਿਪ ਦੀ ਟਰਾਫੀ ’ਤੇ ਪਟਿਆਲਾ ਦੇ ਬੱਚਿਆਂ ਨੇ ਕੀਤਾ ਕਬਜ਼ਾ

ਪਟਿਆਲਾ – ਉਤਰਾਖੰਡ ਦੇ ਰਾਮਨਗਰ ਵਿਖੇ 6ਵੀਂ ਨੈਸ਼ਨਲ ਕਰਾਸਬੋ ਸ਼ੂਟਿੰਗ ਚੈਂਪੀਅਨਸ਼ਿਪ ਦਾ ਆਯੋਜਨ ਕੀਤਾ ਗਿਆ, ਜਿਥੇ ਦੇਸ਼ ਅੰਦਰੋਂ 15 ਸਟੇਟਾਂ ਦੇ ਖਿਡਾਰੀਆਂ ਨੇ ਆਪਣੀ ਕਲਾ ਦਾ ਜੋਹਰ ਦਿਖਾਇਆ। ਜਿਸ ਵਿਚ ਬੈਸਟ ਸ਼ੂਟਰ ਸ਼ੂਟਿੰਗ ਅਕੈਡਮੀ ਪਟਿਆਲਾ ਦੇ 30 ਖਿਡਾਰੀਆਂ ਨੇ ਓਵਰਆਲ ਟਰਾਫੀ ’ਤੇ ਕਬਜ਼ਾ ਕੀਤਾ। ਇਸ ਨੈਸ਼ਨਲ ਚੈਂਪੀਅਨਸ਼ਿਪ ਦੀ ਪ੍ਰਧਾਨਗੀ ਚੰਦਰਮੋਹਨ ਤਿਵਾੜੀ ਵਲੋਂ ਕੀਤੀ ਗਈ, ਜਿਸ ਵਿਚ ਉਨ੍ਹਾਂ ਨੇ ਸਮੁੱਚੇ ਖਿਡਾਰੀਆਂ ਨੂੰ ਇਸ ਨੈਸ਼ਨਲ ਚੈਂਪੀਅਨਸ਼ਿਪ ਵਿਚ ਭਾਗ ਲੈਣ ’ਤੇ ਸਵਾਗਤ ਕੀਤਾ। ਇਸ ਚੈਂਪੀਅਨਸ਼ਿਪ ਵਿਚ ਪਟਿਆਲਾ ਦੀ ਬੈਸਟ ਸ਼ੂਟਰ ਸ਼ੂਟਿੰਗ ਅਕੈਡਮੀ ਦੇ ਖਿਡਾਰੀ ਰੁਪਿੰਦਰ ਸਿੰਘ ਮੂੰਡਖੇੜਾ, ਸੁਖਮਨਪ੍ਰੀਤ ਸਿੰਘ ਰੱਖੜਾ ਨੇ ਜਿਥੇ ਗੋਲਡ ਦੇ ਤਮਗੇ ਹਾਸਲ ਕੀਤੇ, ਉਥੇ ਹੀ ਗੁਰਸੇਵਕ ਸਿੰਘ, ਗੁਰਨੂਰ ਸਿੰਘ ਰਾਣਾ, ਹਰਸਿਮਰਨ ਗਿੱਲ, ਰਵਿੰਦਰ ਸਿੰਘ, ਵੰਸ਼ ਸ਼ਰਮਾ, ਪਾਰਸ਼ ਸ਼ਰਮਾ ਆਦਿ ਹੋਰ ਖਿਡਾਰੀਆਂ ਨੇ ਵੀ ਸੋਨੇ ਅਤੇ ਚਾਂਦੀ ਦੇ ਤਮਗੇ ਹਾਸਲ ਕਰਕੇ ਆਪਣੀ ਅਕੈਡਮੀ ਦਾ ਨਾਮ ਰੋਸ਼ਨ ਕੀਤਾ। ਇਸ ਵਿਚ ਜਿੱਤ ਪ੍ਰਾਪਤ ਕਰਨ ਦੀ ਖੁਸ਼ੀ ਜਾਹਰ ਕਰਦੇ ਹੋਏ ਇੰਟਰਨੈਸ਼ਨਲ ਕੋਚ ਪ੍ਰਵੇਜ਼ ਜੋਸ਼ੀ ਨੇ ਕਿਹਾ ਕਿ ਅਕੈਡਮੀ ਵਿਚ ਤਿਆਰੀ ਕਰਨ ਵਾਲੇ ਖਿਡਾਰੀਆਂ ਨੂੰ ਹੋਰ ਮਿਹਨਤ ਨਾਲ ਇੰਟਰਨੈਸ਼ਨਲ ਚੈਂਪੀਅਨਸ਼ਿਪ ਦੀ ਤਿਆਰੀ ’ਤੇ ਜ਼ੋਰ ਦਿੱਤਾ ਜਾਵੇਗਾ ਤਾਂ ਜੋ ਇੰਟਰਨੈਸ਼ਨਲ ਪੱਧਰ ’ਤੇ ਇਹ ਖਿਡਾਰੀ ਜਿੱਤ ਪ੍ਰਾਪਤ ਕਰਕੇ ਪਟਿਆਲਾ ਅਤੇ ਅਕੈਡਮੀ ਦਾ ਨਾਮ ਰੋਸ਼ਨ ਕਰ ਸਕਣ। ਉਨ੍ਹਾਂ ਕਿਹਾ ਕਿ ਖਿਡਾਰੀਆਂ ਨੂੰ ਵੀ ਪੂਰੀ ਤਨਦੇਹੀ ਤੇ ਮਿਹਨਤ ਨਾਲ ਤਿਆਰੀ ਕਰਨੀ ਚਾਹੀਦੀ ਹੈ ਤਾਂ ਜੋ ਭਵਿੱਖ ਵਿਚ ਇਹ ਦੇਸ਼ ਦਾ ਨਾਮ ਰੋਸ਼ਨ ਕਰ ਸਕਣ। ਇਨ੍ਹਾਂ ਜੇਤੂ ਖਿਡਾਰੀਆਂ ਨੂੰ ਮੈਡਲ ਦੇ ਕੇ ਸਨਮਾਨਿਤ ਕਰਨ ਦੀ ਰਸਮ ਉਤਰਾਖੰਡ ਦੇ ਆਈ. ਪੀ. ਐਸ. ਵਲੋਂ ਅਦਾ ਕੀਤੀ ਗਈ। ਜਿਥੇ ਹੋਰਨਾਂ ਸਟੇਟਾਂ ਦੇ ਇੰਟਰਨੈਸ਼ਨਲ ਕੋਚ ਵੀ ਹਾਜ਼ਰ ਰਹੇ।

Related posts

ਸੰਧੂ ਸਮੁੰਦਰੀ ਉਸ ਪਰਿਵਾਰ ਦਾ ਸੰਤਾਨ ਹੈ ਜਿਨ੍ਹਾਂ ਨੇ ਸਿੱਖੀ ਲਈ ਜੀਵਨ ਬਲੀਦਾਨ ਦਿੱਤਾ – ਪ੍ਰਧਾਨ ਮੰਤਰੀ ਮੋਦੀ

editor

ਆਮ ਆਦਮੀ ਪਾਰਟੀ ਨੇ ਪੰਜਾਬ ‘ਚ ਭਾਜਪਾ, ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ (ਬ) ਨੂੰ ਦਿੱਤਾ ਵੱਡਾ ਝਟਕਾ! ਕਈ ਵੱਡੇ ਆਗੂ ‘ਆਪ’ ‘ਚ ਸ਼ਾਮਲ 

editor

ਗੁਰਦਾਸਪੁਰ ਵਿੱਚ ਗਰਜੇ ਮਾਨ – ਸੋਨੇ ਦੇ ਚਮਚ ਲੈ ਕੇ ਪੈਦਾ ਹੋਣ ਵਾਲੇ ਕਦੇ ਆਮ ਲੋਕਾਂ ਦੇ ਦੁੱਖ-ਤਕਲੀਫ਼ਾਂ ਨਹੀਂ ਸਮਝ ਸਕਦੇ

editor