Sport

ਏਸ਼ੀਆਈ ਡਬਲਜ਼ ਸਕੁਐਸ਼ ਟੂਰਨਾਮੈਂਟ ਵਿੱਚ ਦੋ ਸੋਨ ਤਗ਼ਮਿਆਂ ਦੀ ਦੌੜ ਵਿੱਚ ਅਭੈ ਸਿੰਘ

ਨਵੀਂ ਦਿੱਲੀ – ਏਸ਼ੀਆਈ ਖੇਡਾਂ ਦਾ ਤਗਮਾ ਜੇਤੂ ਅਭੈ ਸਿੰਘ ਸ਼ਨੀਵਾਰ ਨੂੰ ਮਲੇਸ਼ੀਆ ਦੇ ਜੋਹੋਰ ਵਿੱਚ ਚੱਲ ਰਹੀ ਏਸ਼ੀਅਨ ਡਬਲਜ਼ ਸਕੁਐਸ਼ ਚੈਂਪੀਅਨਸ਼ਿਪ ਵਿੱਚ ਪੁਰਸ਼ਾਂ ਦੇ ਡਬਲਜ਼ ਅਤੇ ਮਿਕਸਡ ਮੁਕਾਬਲਿਆਂ ਦੇ ਫਾਈਨਲ ਵਿੱਚ ਪਹੁੰਚ ਗਿਆ। ਸਿਖਰਲਾ ਦਰਜਾ ਪ੍ਰਾਪਤ ਅਭੈ ਅਤੇ ਵੇਲਾਵਨ ਸੇਂਥਿਲਕੁਮਾਰ ਨੇ ਜਾਪਾਨ ਦੇ ਟੋਮੋਟਾਕਾ ਐਂਡੋ ਅਤੇ ਨਾਓਕੀ ਹਯਾਸ਼ੀ ਨੂੰ 23 ਮਿੰਟ ਵਿੱਚ 11-9, 11-2 ਨਾਲ ਹਰਾ ਕੇ ਪੁਰਸ਼ ਡਬਲਜ਼ ਦੇ ਖ਼ਿਤਾਬੀ ਮੁਕਾਬਲੇ ਵਿੱਚ ਪ੍ਰਵੇਸ਼ ਕੀਤਾ ਜਿਸ ਵਿੱਚ ਉਨ੍ਹਾਂ ਦਾ ਸਾਹਮਣਾ ਮਲੇਸ਼ੀਆ ਦੇ ਦੂਜੇ ਦਰਜਾ ਪ੍ਰਾਪਤ ਓਂਗ ਸਾਈ ਹੰਗ ਅਤੇ ਸਿਆਫੀਕ ਕਮਾਲ ਦੀ ਜੋੜੀ ਨਾਲ ਹੋਵੇਗਾ। ਅਭੈ ਨੇ ਫਿਰ ਤੀਜਾ ਦਰਜਾ ਪ੍ਰਾਪਤ ਅਨੁਭਵੀ ਜੋਸ਼ਨਾ ਚਿਨੱਪਾ ਦੇ ਨਾਲ ਮਿਲ ਕੇ ਮਿਕਸਡ ਡਬਲਜ਼ ਦੇ ਸੈਮੀਫਾਈਨਲ ‘ਚ ਹਾਂਗਕਾਂਗ ਦੀ ਚੇਂਗ ਨਗਾ ਚਿੰਗ ਅਤੇ ਲਾਈ ਚੀਉਕ ਨਾਮ ਮੈਥਿਊ ਦੀ ਜੋੜੀ ਨੂੰ 11-8, 11-10 ਨਾਲ ਹਰਾ ਦਿੱਤਾ। ਹੁਣ ਮਿਕਸਡ ਡਬਲਜ਼ ਫਾਈਨਲ ਵਿੱਚ ਅਭੈ ਅਤੇ ਜੋਸ਼ਨਾ ਦਾ ਸਾਹਮਣਾ ਟੌਂਗ ਤਸਜ ਵਿੰਗ ਅਤੇ ਟੈਂਗ ਮਿੰਗ ਹੋਂਗ ਦੀ ਦੂਜਾ ਦਰਜਾ ਪ੍ਰਾਪਤ ਹਾਂਗਕਾਂਗ ਦੀ ਜੋੜੀ ਨਾਲ ਹੋਵੇਗਾ।

Related posts

ਬੀ.ਸੀ.ਸੀ.ਆਈ ਲਿਖ ਕੇ ਦੱਸੇ ਕਿ ਭਾਰਤ ਸਰਕਾਰ ਨਹੀਂ ਦੇ ਰਹੀ ਪਾਕਿਸਤਾਨ ’ਚ ਖੇਡਣ ਦੀ ਇਜਾਜ਼ਤ;ਪੀ.ਸੀ.ਬੀ.

editor

ਬੀਸੀਸੀਆਈ ਨੇ ਸੁਣੀ ਆਪਣਿਆਂ ਦੀ ਗੱਲ ਅੰਸ਼ੁਮਾਨ ਗਾਇਕਵਾੜ ਦੇ ਇਲਾਜ ਲਈ ਦਿੱਤਾ 1 ਕਰੋੜ ਦਾ ਫੰਡ

editor

ਦੋਸਤ ਦੀ ਹਾਲਤ ਦੇਖ ਕੇ ਦੁਖੀ ਹੋਏ ਕਪਿਲ ਦੇਵ, ਪੈਨਸ਼ਨ ਦਾਨ ਕਰਨ ਦਾ ਲਿਆ ਫ਼ੈਸਲਾ

editor