Sport

ਏਸ਼ੀਆ ਕੱਪ ਲਈ ਰੁਪਿੰਦਰ ਪਾਲ ਸਿੰਘ ਨੂੰ ਚੁਣਿਆ ਗਿਆ ਕਪਤਾਨ

ਨਵੀਂ ਦਿੱਲੀ – ਰਿਟਾਇਰਮੈਂਟ ਤੋਂ ਵਾਪਸੀ ਕਰਨ ਵਾਲੇ ਅਨੁਭਵੀ ਡਰੈਗ ਫਲਿੱਕਰ ਰੁਪਿੰਦਰ ਪਾਲ ਸਿੰਘ ਜਕਾਰਤਾ ਵਿੱਚ ਹੋਣ ਵਾਲੇ ਏਸ਼ੀਆ ਕੱਪ ਵਿੱਚ ਭਾਰਤੀ ਪੁਰਸ਼ ਹਾਕੀ ਟੀਮ ਦੀ ਅਗਵਾਈ ਕਰਨਗੇ। ਏਸ਼ੀਆ ਕੱਪ 23 ਮਈ ਤੋਂ 1 ਜੂਨ ਤੱਕ ਹੋਵੇਗਾ, ਜੋ ਵਿਸ਼ਵ ਕੱਪ ਕੁਆਲੀਫਾਇਰ ਵੀ ਹੈ।

ਮਨਪ੍ਰੀਤ ਸਿੰਘ, ਹਰਮਨਪ੍ਰੀਤ ਸਿੰਘ ਅਤੇ ਪੀਆਰ ਸ੍ਰੀਜੇਸ਼ ਵਰਗੇ ਸੀਨੀਅਰ ਖਿਡਾਰੀ ਇਸ ਟੂਰਨਾਮੈਂਟ ਵਿੱਚ ਨਹੀਂ ਖੇਡਣਗੇ। ਭਾਰਤ ਨੇ ਟੂਰਨਾਮੈਂਟ ਲਈ ਆਪਣੀ ਦੂਜੇ ਦਰਜੇ ਦੀ ਟੀਮ ਦੀ ਚੋਣ ਕੀਤੀ ਹੈ, ਜਿਸ ਵਿੱਚ ਰੁਪਿੰਦਰ ਦੇ ਨਾਲ ਬੀਰੇਂਦਰ ਲਾਕੜਾ ਉਪ-ਕਪਤਾਨ ਹੈ।

ਰੁਪਿੰਦਰ ਅਤੇ ਲਾਕੜਾ ਦੋਵਾਂ ਨੇ ਪਿਛਲੇ ਸਾਲ ਟੋਕੀਓ ਓਲੰਪਿਕ ਖੇਡਾਂ ਤੋਂ ਬਾਅਦ ਸੰਨਿਆਸ ਲੈਣ ਦਾ ਐਲਾਨ ਕੀਤਾ ਸੀ, ਪਰ ਬਾਅਦ ਵਿੱਚ ਚੋਣ ਲਈ ਆਪਣੇ ਆਪ ਨੂੰ ਉਪਲਬਧ ਕਰ ਲਿਆ। ਦੋ ਵਾਰ ਦੇ ਓਲੰਪੀਅਨ ਸਰਦਾਰ ਸਿੰਘ ਨੂੰ ਟੀਮ ਦਾ ਕੋਚ ਬਣਾਇਆ ਗਿਆ ਹੈ। ਕੋਚ ਦੇ ਤੌਰ ‘ਤੇ ਸਾਬਕਾ ਕਪਤਾਨ ਦਾ ਇਹ ਪਹਿਲਾ ਟੂਰਨਾਮੈਂਟ ਹੋਵੇਗਾ।

ਏਸ਼ੀਆ ਕੱਪ ਵਿੱਚ ਭਾਰਤ ਨੂੰ ਜਾਪਾਨ, ਪਾਕਿਸਤਾਨ ਅਤੇ ਮੇਜ਼ਬਾਨ ਇੰਡੋਨੇਸ਼ੀਆ ਦੇ ਨਾਲ ਪੂਲ ਏ ਵਿੱਚ ਰੱਖਿਆ ਗਿਆ ਹੈ, ਜਦਕਿ ਮਲੇਸ਼ੀਆ, ਕੋਰੀਆ, ਓਮਾਨ ਅਤੇ ਬੰਗਲਾਦੇਸ਼ ਪੂਲ ਬੀ ਵਿੱਚ ਹਨ। ਟੀਮ ‘ਚ ਘੱਟੋ-ਘੱਟ 10 ਖਿਡਾਰੀ ਅਜਿਹੇ ਹਨ ਜੋ ਸੀਨੀਅਰ ਟੀਮ ‘ਚ ਡੈਬਿਊ ਕਰਨਗੇ। ਇਨ੍ਹਾਂ ਵਿੱਚ ਜੂਨੀਅਰ ਵਿਸ਼ਵ ਕੱਪ ਖਿਡਾਰੀ ਯਸ਼ਦੀਪ ਸਿਵਾਚ, ਅਭਿਸ਼ੇਕ ਲਾਕੜਾ, ਮਨਜੀਤ, ਵਿਸ਼ਨੂਕਾਂਤ ਸਿੰਘ ਅਤੇ ਉੱਤਮ ਸਿੰਘ ਸ਼ਾਮਲ ਹਨ।

ਇਨ੍ਹਾਂ ਤੋਂ ਇਲਾਵਾ ਟੀਮ ‘ਚ ਮਾਰਿਸਵਰੇਨ ਸਕਤੀਵੇਲ, ਸ਼ੇਸ਼ ਗੌੜਾ ਬੀ.ਐੱਮ., ਪਵਨ ਰਾਜਭਰ, ਆਭਰਨ ਸੁਦੇਵ ਅਤੇ ਐੱਸ ਕਾਰਤੀ ਦੇ ਰੂਪ ‘ਚ ਨਵੇਂ ਚਿਹਰੇ ਸ਼ਾਮਲ ਹਨ। ਟੀਮ ਕੋਲ ਪੰਕਜ ਕੁਮਾਰ ਰਾਜਕ ਅਤੇ ਸੂਰਜ ਕਰਕੇਰਾ ਦੇ ਰੂਪ ਵਿੱਚ ਦੋ ਗੋਲਕੀਪਰ ਹਨ। ਰੁਪਿੰਦਰ, ਯਸ਼ਦੀਪ ਸਿਵਾਚ, ਅਭਿਸ਼ੇਕ ਲਾਕੜਾ, ਬੀਰੇਂਦਰ ਲਾਕੜਾ, ਮਨਜੀਤ, ਦੀਪਸਨ ਟਿਰਕੀ, ਵਿਸ਼ਨੂਕਾਂਤ ਸਿੰਘ, ਰਾਜਕੁਮਾਰ ਪਾਲ, ਮਾਰਿਸਵਰੇਨ ਸਕਤੀਵੇਲ, ਸ਼ੇਸ਼ ਗੌੜਾ ਬੀਐਮ ਅਤੇ ਸਿਮਰਨਜੀਤ ਸਿੰਘ ਬਚਾਅ ਦੀ ਜ਼ਿੰਮੇਵਾਰੀ ਨਿਭਾਉਣਗੇ। ਮੂਹਰਲੀ ਕਤਾਰ ਵਿੱਚ ਪਵਨ ਰਾਜਭਰ, ਅਭਰਨ ਸੁਦੇਵ, ਐਸਵੀ ਸੁਨੀਲ, ਉੱਤਮ ਸਿੰਘ ਅਤੇ ਐਸ ਕਾਰਤੀ ਸ਼ਾਮਲ ਹਨ।

Related posts

ਪਲੇਆਫ ਤੋਂ ਪਹਿਲਾਂ KL Rahul ਸਾਹਮਣੇ ਵੱਡੀ ਪਰੇਸ਼ਾਨੀ, ਫਾਈਨਲ ਤਕ ਪਹੁੰਚਣਾ ਹੋਵੇਗਾ ਔਖਾ

editor

ਭਾਰਤ-ਪਾਕਿਸਤਾਨ ਮੈਚ 1-1 ਨਾਲ ਰਿਹਾ ਡਰਾਅ

editor

ਸ਼੍ਰੀਲੰਕਾ ਨੇ ਬੰਗਲਾਦੇਸ਼ ਨੂੰ ਦੂਜੇ ਟੈਸਟ ‘ਚ 10 ਵਿਕਟਾਂ ਨਾਲ ਹਰਾ ਕੇ ਟੈਸਟ ਸੀਰੀਜ਼ ਜਿੱਤੀ

editor