Bollywood

ਕਦੇ 90 ਕਿਲੋ ਭਾਰ ਕਾਰਨ ਟ੍ਰੋਲ ਹੁੰਦੀ ਸੀ ਸੋਨਮ

ਮੁੰਬਈ – ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਅਤੇ ਫੈਸ਼ਨ ਆਈਕਨ ਸੋਨਮ ਕਪੂਰ ਦਾ ਅੱਜ ਜਨਮਦਿਨ ਹੈ। ਅਨਿਲ ਕਪੂਰ ਅਤੇ ਸੁਨੀਤਾ ਕਪੂਰ ਦੀ ਬੇਟੀ ਸੋਨਮ ਦਾ ਜਨਮ 9 ਜੂਨ 1985 ਨੂੰ ਮੁੰਬਈ ਚ ਹੋਇਆ ਹੈ ਅਤੇ ਸੋਨਮ ਕਪੂਰ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸੰਜੇ ਲੀਲਾ ਭੰਸਾਲੀ ਦੀ ਫਿਲਮ ਸਾਂਵਰੀਆ ਨਾਲ ਕੀਤੀ ਸੀ, ਜਿਸ ਚ ਉਨ੍ਹਾਂ ਨਾਲ ਰਣਬੀਰ ਕਪੂਰ ਵੀ ਨਜ਼ਰ ਆਏ ਸਨ। ਹਾਲਾਂਕਿ ਇਹ ਫ਼ਿਲਮ ਬਾਕਸ ਆਫਿਸ ਤੇ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੀ ਪਰ ਸੋਨਮ ਦੀ ਮਾਸੂਮੀਅਤ ਅਤੇ ਖੂਬਸੂਰਤੀ ਨੇ ਸਾਰਿਆਂ ਦਾ ਦਿਲ ਜਿੱਤ ਲਿਆ। ਇਸ ਤੋਂ ਬਾਅਦ ਸੋਨਮ ਨੇ ਦਿੱਲੀ-6, ਆਇਸ਼ਾ, ਰਾਂਝਨਾ, ਭਾਗ ਮਿਲਖਾ ਭਾਗ, ਨੀਰਜਾ ਅਤੇ ਏਕ ਲੜਕੀ ਕੋ ਦੇਖਿਆ ਤੋ ਐਸਾ ਲਗਾ ਵਰਗੀਆਂ ਫਿਲਮਾਂ ਚ ਆਪਣੀ ਦਮਦਾਰ ਅਦਾਕਾਰੀ ਨਾਲ ਫੈਨਜ਼ ਨੂੰ ਖੁਸ਼ ਕਰ ਦਿੱਤਾ। ਸੋਨਮ ਦੀ ਸ਼ੁਰੂਆਤੀ ਸਿੱਖਿਆ ਜੁਹੂ ਦੇ ਆਰਿਆ ਵਿਦਿਆ ਮੰਦਰ ਸਕੂਲ ਵਿੱਚ ਹੋਈ। ਇਸ ਤੋਂ ਬਾਅਦ ਉਸਨੇ ਯੂਨਾਈਟਿਡ ਵਰਲਡ ਕਾਲਜ ਆਫ ਸਾਊਥ ਈਸਟ ਏਸ਼ੀਆ, ਸਿੰਗਾਪੁਰ ਤੋਂ ਥੀਏਟਰ ਅਤੇ ਆਰਟਸ ਦੀ ਪੜ੍ਹਾਈ ਕੀਤੀ। ਉਸ ਨੇ ਸਿੰਗਾਪੁਰ ਚ ਕੁਝ ਦਿਨ ਵੇਟਰ ਵਜੋਂ ਵੀ ਕੰਮ ਕੀਤਾ। ਸੋਨਮ ਕਪੂਰ ਕਦੇ ਵੀ ਅਦਾਕਾਰਾ ਨਹੀਂ ਸੀ ਬਣਨਾ ਚਾਹੁੰਦੀ । ਕਿਉਂਕਿ ਸੋਨਮ ਕਪੂਰ ਦਾ ਵਜ਼ਨ 90 ਕਿੱਲੋ ਸੀ। ਭਾਰਤ ਵਾਪਸ ਆ ਕੇ ਉਸ ਨੇ ਸੰਜੇ ਲੀਲਾ ਭੰਸਾਲੀ ਦੀ ਫ਼ਿਲਮ ਬਲੈਕ ਚ ਸਹਾਇਕ ਨਿਰਦੇਸ਼ਕ ਵਜੋਂ ਕੰਮ ਕੀਤਾ। ਅਦਾਕਾਰਾ ਨੇ ਫੈਸਲਾ ਲਿਆ ਸੀ ਕਿ ਉਹ ਕਦੇ ਵੀ ਅਦਾਕਾਰੀ ਦੇ ਖੇਤਰ ਚ ਨਹੀਂ ਆਵੇਗੀ ਪਰ ਬਾਅਦ ਚ ਉਸ ਨੇ ਬਾਲੀਵੁੱਡ ਚ ਕੰਮ ਕਰਨ ਦਾ ਸੋਚਿਆ । ਸੰਜੇ ਲੀਲਾ ਭੰਸਾਲੀ ਦੇ ਕਹਿਣ ਤੇ ਉਹ ਬਾਲੀਵੁੱਡ ਚ ਅਦਾਕਾਰਾ ਬਣਨ ਦੇ ਲਈ ਰਾਜ਼ੀ ਹੋਈ ਸੀ । ਸੋਨਮ ਕਪੂਰ ਨੇ 8 ਮਈ 2018 ਨੂੰ ਬਿਜ਼ਨੈੱਸਮੈਨ ਆਨੰਦ ਆਹੂਜਾ ਨਾਲ ਵਿਆਹ ਕੀਤਾ ਸੀ। ਉਨ੍ਹਾਂ ਦੇ ਵਿਆਹ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਹਨ। ਸੋਨਮ ਅਤੇ ਆਨੰਦ ਦੀ ਜੋੜੀ ਨੂੰ ਪ੍ਰਸ਼ੰਸਕਾਂ ਨੇ ਕਾਫੀ ਪਸੰਦ ਕੀਤਾ। ਉਨ੍ਹਾਂ ਦਾ ਵਿਆਹ ਬਾਲੀਵੁੱਡ ਦੇ ਸਭ ਤੋਂ ਚਰਚਿਤ ਵਿਆਹਾਂ ਵਿੱਚੋਂ ਇੱਕ ਸੀ।

Related posts

ਅਨੰਤ-ਰਾਧਿਕਾ ਦੇ ਵਿਆਹ ’ਚ ਰਵਾਇਤੀ ਪਹਿਰਾਵਿਆਂ ਦੀ ਝਲਕ

editor

ਮਰਹੂਮ ਅਦਾਕਾਰਾ ਮੀਨਾ ਕੁਮਾਰੀ ਦੀ ਕੰਗਨਾ ਰਣੌਤ ਨੇ ਕੀਤੀ ਤਾਰੀਫ਼

editor

ਸੋਨਾਕਸ਼ੀ ਸਿਨਹਾ ਦੀ ਫ਼ਿਲਮ Kakuda ਦਾ ਪੋਸਟਰ ਹੋਇਆ ਰਿਲੀਜ਼

editor