Bollywood

ਕਪਿਲ ਸ਼ਰਮਾ ਦੀ ਪਤਨੀ ਗਿੰਨੀ ਨੇ ਕੀਤਾ ਖੁਲਾਸਾ

ਨਵੀਂ ਦਿੱਲੀ – ਕਾਮੇਡੀ ਸ਼ੋਅ ਦੇ ਜ਼ਰੀਏ ਮਨੋਰੰਜਨ ਕਰਨ ਵਾਲੇ ਕਪਿਲ ਸ਼ਰਮਾ ਹੁਣ ਆਪਣੀ ਡਿਜੀਟਲ ਪਾਰੀ ਸ਼ੁਰੂ ਕਰਨ ਜਾ ਰਹੇ ਹਨ। ਕਪਿਲ ਦਾ ਡਿਜੀਟਲ ਡੈਬਿਊ ਨੈੱਟਫਲਿਕਸ ਦੇ ਸ਼ੋਅ ਕਪਿਲ ਸ਼ਰਮਾ- ‘ਆਈ ਐਮ ਨਾਟ ਡਨ ਯੈੱਟ’ ਨਾਲ ਹੋਵੇਗਾ, ਜਿਸ ‘ਚ ਉਹ ਆਪਣੀ ਸਟੈਂਡਅਪ ਕਾਮੇਡੀ ਐਕਟ ਨਾਲ ਇੰਟਰਟੇਨ ਕਰਨ ਵਾਲੇ ਹਨ । ਸ਼ੋਅ ‘ਚ ਕਪਿਲ ਕੁਝ-ਕੁਝ ਉਸੀ ਅੰਦਾਜ ‘ਚ ਨਜ਼ਰ ਆਣਗੇ, ਜਿਵੇਂ ਦਿ ਕਪਿਲ ਸ਼ਰਮਾ ਸ਼ੋਅ ਵਿਚ ਦਿਖਦੇ ਹੈ। ਕੁਝ ਉਹ ਆਪਣੀ ਖਿਚਾਈ ਕਰਨਗੇ ਤਾਂ ਕੁਝ ਦੂਜੇ ਉਨ੍ਹਾਂ ਦੀ ਖਿਚਾਈ ਕਰਦੇ ਦਿਖਣਗੇ । ਅਹਿਮ ਗੱਲ ਇਹ ਹੈ ਕਿ ਇਸ ਸ਼ੋਅ ‘ਚ ਕਪਿਲ ਦੀ ਪਤਨੀ ਗਿੰਨੀ ਚਤਰਥ ਅਤੇ ਮਾਂ ਵੀ ਸ਼ੋਅ ‘ਚ ਬੈਠੀ ਨਜ਼ਰ ਆਉਣਗੇ, ਉਥੇ ਹੀ ਭਾਰਤੀ ਸਿੰਘ, ਰੋਸ਼ੇਲ ਰਾਵ, ਸੁਦੇਸ਼ ਲਹਰੀ ਅਤੇ ਕੀਥ ਸਿਕੇਰਾ ਵੀ ਦਰਸ਼ਕਾਂ ਦੇ ਵਿਚ ਮੌਜੂਦ ਹੋਣਗੇ ।ਕਪਿਲ ਦਾ ਇਹ ਸ਼ੋਅ 28 ਜਨਵਰੀ ਨੂੰ ਪਲੇਟਫਾਰਮ ਉੱਤੇ ਸਟਰੀਮ ਹੋਣ ਵਾਲਾ ਹੈ, ਜਿਸਦਾ ਨਵਾਂ ਵੀਡੀਓ ਉਨ੍ਹਾਂ ਨੇ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਕਪਿਲ ਟਵਿਟਰ ਵਾਲੇ ਕਿੱਸੇ ਤੋਂ ਇਲਾਵਾ ਆਪਣੀ ਪਰਸਨਲ ਲਾਈਫ ਉੱਤੇ ਕਮੈਂਟ ਕਰਦੇ ਦਿਖਦੇ ਹਨ । ਵੀਡੀਓ ਦੀ ਸ਼ੁਰੁਆਤ ‘ਚ ਕਪਿਲ ਜੋਕ ਕਰਦੇ ਦਿਖਾਈ ਦੇ ਰਹੇ ਹਨ।ਕਪਿਲ ਅੱਗੇ ਕਹਿੰਦੇ ਹਨ ਇਹ ਜੋ ਲਾਈਨ ਹੈਮ, ਆਈ ਐਮ ਨਾਟ ਡਨ ਯੈੱਟ, ਮੇਰੇ ‘ਤੇ ਕਾਫੀ ਫਿੱਟ ਹੁੰਦੀ ਹੈ। ਇਸ ਲਾਈਨ ਨੂੰ ਸ਼ੀਸ਼ੇ ਦੇ ਸਾਹਮਣੇ ਖੜ੍ਹੇ ਹੋ ਕੇ ਵਾਰ-ਵਾਰ ਦੋਹਰਾ ਰਿਹਾ ਸੀ। ਪਿੱਛੇ ਮੇਰੀ ਪਤਨੀ ਨੇ ਸਰਹਾਣਾ ਸੁੱਟ ਤੇ ਮਾਰਿਆ, ਡੇਢ ਸਾਲ ‘ਚ 2 ਬੱਚੇ ਹੋ ਗਏ, ਵਾਟਸ ਯੁਅਰਸ ਪਲਾਨ।ਕਪਿਲ ਅੱਗੇ ਆਪਣੀ ਪਤਨੀ ਗਿੰਨੀ ਨੁੰ ਪੁੱਛਦੇ ਹਨ ਕਿ ਇਕ ਸਕੂਟਰ ਵਾਲੇ ਮੁੰਡੇ ਨੂੰ ਸੋਚ ਕੇ ਪਿਆਰ ਕੀਤਾ ਸੀ। ਇਸ ‘ਤੇ ਗਿੰਨੀ ਜਵਾਬ ਦਿੰਦੀ ਹੈ ਪੈਸੇ ਵਾਲੇ ਨਾਲ ਸਾਰੇ ਪਿਆਰ ਕਰਦੇ ਹਨ, ਮੈਂ ਸੋਚਿਆ ਇਕ ਗਰੀਬ ਮੁੰਡੇ ਦਾ ਭਲਾ ਕਰ ਦਿਓ।

Related posts

ਦਿਲਾਂ ਨੂੰ ਛੂਹ ਰਿਹੈ ਮੀਕਾ ਸਿੰਘ ਦਾ ‘ਮਜਨੂੰ’ ਗੀਤ

admin

ਰਣਵੀਰ ਸਿੰਘ ਤੇ ਐਮੀ ਵਿਰਕ ਦੀ ਫ਼ਿਲਮ ’83’ ਦਾ ਇੰਤਜ਼ਾਰ ਖ਼ਤਮ

editor

ਜੇਲ੍ਹ ‘ਚ ਵਧਾਈ ਗਈ ਆਰੀਅਨ ਖਾਨ ਦੀ ਸੁਰੱਖਿਆ ਵਿਸ਼ੇਸ਼ ਬੈਰਕ ‘ਚ ਕੀਤਾ ਸ਼ਿਫਟ

editor