India

ਕਾਂਗਰਸ ਸਰਕਾਰ ਦੇ 5 ਸਾਲ ਇਕ-ਦੂਜੇ ਨੂੰ ਰਨ ਆਊਟ ਕਰਨ ’ਚ ਬੀਤੇ: ਪੀਐਮ. ਮੋਦੀ

ਜੈਪੁਰ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਜਸਥਾਨ ਦੀ ਕਾਂਗਰਸ ਸਰਕਾਰ ’ਤੇ ਸ਼ਬਦੀ ਵਾਰ ਕਰਦਿਆਂ ਐਤਵਾਰ ਨੂੰ ਕਿਹਾ ਕਿ ਇਸ ਦੇ 5 ਸਾਲ ਇਕ ਦੂਜੇ ਨੂੰ ’ਰਨ ਆਊਟ’ ਕਰਨ ਵਿਚ ਬੀਤੇ ਹਨ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਮੋਦੀ ਨੇ ਕਾਂਗਰਸ ਅਤੇ ਵਿਕਾਸ ਨੂੰ ਇਕ-ਦੂਜੇ ਦਾ ਦੁਸ਼ਮਣ ਦੱਸਦਿਆਂ ਕਿਹਾ ਕਿ ਸੂਬੇ ਦੀ ਸੰਸਕ੍ਰਿਤੀ ਦੀ ਰਾਖੀ ਲਈ ਇੱਥੋਂ ਦੀ ਕਾਂਗਰਸ ਸਰਕਾਰ ਨੂੰ ਹਟਾਉਣਾ ਬਹੁਤ ਜ਼ਰੂਰੀ ਹੈ। ਪ੍ਰਧਾਨ ਮੰਤਰੀ ਤਾਰਾਨਗਰ ਵਿਚ ਚੋਣ ਸਭਾ ਨੂੰ ਸੰਬੋਧਿਤ ਕਰ ਰਹੇ ਸਨ।
ਦੇਸ਼ ’ਚ ਕ੍ਰਿਕਟ ਵਿਸ਼ਵ ਕੱਪ ਨੂੰ ਲੈ ਕੇ ਜਨੂੰਨ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ-ਕੱਲ ਪੂਰਾ ਦੇਸ਼ ਕ੍ਰਿਕਟ ਦੇ ਜੋਸ਼ ਨਾਲ ਭਰਿਆ ਹੋਇਆ ਹੈ। ਕ੍ਰਿਕਟ ਵਿਚ ਬੈਟਸਮੈਨ ਆਉਾਂਦਾਹੈ ਅਤੇ ਆਪਣੀ ਟੀਮ ਲਈ ਦੌੜਾਂ ਬਣਾਉਾਂਦਾਹੈ ਪਰ ਕਾਂਗਰਸ ਵਿਚ ਅਜਿਹਾ ਝਗੜਾ ਹੈ ਕਿ ਦੌੜਾਂ ਬਣਾਉਣਾ ਤਾਂ ਦੂਰ ਇਹ ਲੋਕ ਇਕ-ਦੂਜੇ ਨੂੰ ’ਰਨ ਆਊਟ’ ਕਰਨ ਵਿਚ ਲੱਗੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕਾਂਗਰਸ ਸਰਕਾਰ ਦੇ 5 ਸਾਲ ਇਕ-ਦੂਜੇ ਨੂੰ ਰਨ ਆਊਟ ਕਰਨ ਵਿਚ ਬੀਤ ਗਏ। ਜੋ ਬੀਤੇ ਹਨ ਉਹ ਔਰਤਾਂ ਅਤੇ ਹੋਰ ਮੁੱਦਿਆਂ ’ਤੇ ਗਲਤ ਬਿਆਨ ਦੇ ਕੇ ਹਿੱਟ ਵਿਕਟ ਕੀਤੇ ਜਾ ਰਹੇ ਹਨ ਅਤੇ ਬਾਕੀ ਜੋ ਹਨ, ਉਹ ਪੈਸੇ ਲੈ ਕੇ, ਰਿਸ਼ਵਤ ਲੈ ਕੇ ਮੈਚ ਫਿਕਸਿੰਗ ਕਰ ਲੈਂਦੇ ਹਨ ਅਤੇ ਕੁਝ ਕੰਮ ਨਹੀਂ ਕਰਦੇ।
ਪ੍ਰਧਾਨ ਮੰਤਰੀ ਮੋਦੀ ਨੇ ਤੰਜ਼ ਕੱਸਦਿਆਂ ਕਿਹਾ ਕਿ ਜਦੋਂ ਇਨ੍ਹਾਂ ਦੀ ਟੀਮ ਹੀ ਇੰਨੀ ਖਰਾਬ ਹੈ… ਇਹ ਕੀ ਦੌੜਾਂ ਬਣਾਉਣਗੇ ਅਤੇ ਤੁਹਾਡਾ ਕੀ ਕੰਮ ਕਰਨਗੇ। ਤੁਸੀਂ ਭਾਜਪਾ ਨੂੰ ਚੁਣੋਗੇ, ਤਾਂ ਅਸੀਂ ਰਾਜਸਥਾਨ ਵਿਚ ਭ੍ਰਿਸ਼ਟਾਚਾਰੀਆਂ ਦੀ ਟੀਮ ਨੂੰ ਆਊਟ ਕਰ ਦੇਵਾਂਗੇ। ਭਾਜਪਾ ਵਿਕਾਸ ਦਾ ਸਕੋਰ ਤੇਜ਼ੀ ਨਾਲ ਬਣਾਏਗੀ ਅਤੇ ਜਿੱਤ ਰਾਜਸਥਾਨ ਦੀ ਹੋਵੇਗੀ, ਜਿੱਤ ਰਾਜਸਥਾਨ ਦੇ ਭਵਿੱਖ ਦੀ ਹੋਵੇਗੀ, ਜਿੱਤ ਰਾਜਸਥਾਨ ਦੇ ਨੌਜਵਾਨਾਂ ਅਤੇ ਕਿਸਾਨਾਂ ਦੀ ਹੋਵੇਗੀ।

Related posts

ਹਸਪਤਾਲ ਦੀ ਲਿਫ਼ਟ ਵਿੱਚ ਦੋ ਦਿਨਾਂ ਤੱਕ ਫਸਿਆ ਰਿਹਾ ਵਿਅਕਤੀ ਸਿਹਤ ਵਿਭਾਗ ਨੇਛੇ ਕਰਮਚਾਰੀ ਮੁਅੱਤਲ ਕੀਤਾ

editor

ਮਨੀਪੁਰ ਵਿੱਚ ਅੱਤਵਾਦੀ ਹਮਲੇ ਦੌਰਾਨ ਸੀ.ਆਰ.ਪੀ.ਐਫ. ਜਵਾਨ ਸ਼ਹੀਦ, ਤਿੰਨ ਹੋਰ ਜ਼ਖ਼ਮੀ

editor

ਪੁਰੀ ਦੇ ਜਗਨਨਾਥ ਮੰਦਰ ਦਾ ਖਜ਼ਾਨਾ 46 ਸਾਲਾਂ ਬਾਅਦ ਖੋਲ੍ਹਿਆ

editor