International

ਕਾਮਾਗਾਟਾ ਮਾਰੂ ਕਾਂਡ ਕੈਨੇਡਾ ਦੇ ਇਤਿਹਾਸ ਦਾ ਕਾਲਾ ਅਧਿਆਏ: ਜਸਟਿਨ ਟਰੂਡੋ

ਵੈਨਕੂਵਰ –  ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਾਮਾਗਾਟਾ ਮਾਰੂ ਦੀ ਘਟਨਾ ਨੂੰ ਕੈਨੇਡਾ ਦੇ ਇਤਿਹਾਸ ਦਾ ‘ਕਾਲਾ ਸਫ਼ਾ’ ਕਰਾਰ ਦਿੱਤਾ ਅਤੇ ਕੈਨੇਡਾ ਦੇ ਲੋਕਾਂ ਨੂੰ ਮਿਲ ਕੇ ਸਾਰਿਆਂ ਲਈ ਇਕ ਬਿਹਤਰ, ਨਿਰਪੱਖ ਤੇ ਸ਼ਮੂਲੀਅਤਕਾਰੀ ਮੁਲਕ ਬਣਾਉਣ ਦਾ ਸੱਦਾ ਦਿਤਾ। ਟਰੂਡੋ ਨੇ ਇਕ ਬਿਆਨ ਵਿਚ ਕਿਹਾ 110 ਸਾਲ ਪਹਿਲਾਂ ਕਾਮਾਗਾਟਾ ਮਾਰੂ ਨਾਂ ਦਾ ਸਮੁੰਦਰੀ ਜਹਾਜ਼ ਪ੍ਰਸ਼ਾਂਤ ਮਹਾਸਾਗਰ ’ਚ ਇੱਕ ਲੰਮੀ ਯਾਤਰਾ ਤੋਂ ਬਾਅਦ ਵੈਨਕੂਵਰ ਦੀ ਹਾਰਬਰ ਬੰਦਰਗਾਹ ’ਤੇ ਪੁੱਜਿਆ ਸੀ।ਇਸ ਜਹਾਜ਼ ’ਤੇ ਪੰਜਾਬੀ ਮੂਲ ਦੇ ਸਿੱਖਾਂ, ਮਸਲਮਾਨਾਂ ਤੇ ਹਿੰਦੂਆਂ ਸਮੇਤ 376 ਲੋਕ ਸਵਾਰ ਸਨ ਤੇ ਉਹ ਕੈਨੇਡਾ ’ਚ ਨਵੀਂ ਜ਼ਿੰਦਗੀ ਸ਼ੁਰੂ ਕਰਨਾ ਚਾਹੁੰਦੇ ਸਨ। ਇਨ੍ਹਾਂ ਲੋਕਾਂ ਦਾ ਸਵਾਗਤ ਕਰਨ ਦੀ ਥਾਂ ਉਨ੍ਹਾਂ ਨੂੰ ਕੈਨੇਡਾ ’ਚ ਦਾਖਲ ਨਹੀਂ ਹੋਣ ਦਿੱਤਾ ਗਿਆ।’ ਪ੍ਰਧਾਨ ਮੰਤਰੀ ਨੇ ਕਿਹਾ ਕਿ ਜਪਾਨੀ ਜਹਾਜ਼ ਕਾਮਾਗਾਟਾ ਮਾਰੂ ਦੇ ਮੁਸਾਫਰਾਂ ਨੂੰ 1914 ਵਿੱਚ ਬਿਨਾਂ ਖਾਣਾ-ਪਾਣੀ ਤੇ ਬਿਨਾਂ ਮੈਡੀਕਲ ਸਹਾਇਤਾ ਦੇ ਦੋ ਮਹੀਨੇ ਤੱਕ ਹਿਰਾਸਤ ਵਿਚ ਰੱਖਿਆ ਗਿਆ। ਅਖੀਰ ਕੌਮਾਗਾਟਾ ਮਾਰੂ ਜਹਾਜ਼ ਨੂੰ ਭਾਰਤ ਮੁੜਨ ਲਈ ਮਜਬੂਰ ਹੋਣ ਪਿਆ ਜਿਸ ਕਾਰਨ ਇਸ ਦੇ ਕਈ ਯਾਤਰੀ ਮਾਰੇ ਗਏ ਜਾਂ ਕੈਦ ਕਰ ਲਏ ਗਏ। ਟਰੂਡੋ ਜਿਨ੍ਹਾਂ ਅੱਠ ਸਾਲ ਪਹਿਲਾਂ ਕਾਮਾਗਾਟਾ ਮਾਰੂ ਜਹਾਜ਼ ਦੇ ਮੁਸਾਫ਼ਰਾਂ ਨਾਲ ਜੋ ਹੋਇਆ, ਉਸ ਲਈ ਕੈਨੇਡਾ ਸਰਕਾਰ ਵੱਲੋਂ ਮੁਆਫੀ ਮੰਗੀ ਸੀ, ਨੇ ਕਿਹਾ, ‘ਇਹ ਤ੍ਰਾਸਦਿਕ ਘਟਨਾ ਸਾਡੇ ਦੇਸ਼ ਦੇ ਇਤਿਹਾਸ ’ਚ ਇੱਕ ਕਾਲਾ ਅਧਿਆਏ ਹੈ।ਉਨਾਂ ਕਿਹਾ ਕਿ ਜਹਾਜ਼ ਵਿੱਚ ਸਵਾਰ ਲੋਕਾਂ ਨਾਲ ਨਿੰਦਣਯੋਗ ਵਿਵਹਾਰ ਉਸ ਸਮੇਂ ਦੇ ਕੈਨੇਡਾ ਦੇ ਨਸਲਵਾਦੀ ਅਤੇ ਪੱਖਪਾਤੀ ਕਾਨੂੰਨਾਂ ਨੂੰ ਦਰਸਾਉਂਦਾ ਹੈ ਅਤੇ “ਸਾਨੂੰ ਇਸ ਘਟਨਾ ਨੂੰ ਕਦੇ ਵੀ ਦੁਹਰਾਉਣ ਦੀ ਇਜਾਜ਼ਤ ਨਹੀਂ ਦੇਣੀ ਚਾਹੀਦੀ”। ਇਸ ਯਾਦਗਾਰੀ ਦਿਨ ‘ਤੇ ਕੈਨੇਡੀਅਨ ਵਿਭਿੰਨਤਾ ਨੂੰ ਉਤਸ਼ਾਹਤ ਕਰਨ ਅਤੇ ਸਾਰਿਆਂ ਨਾਲ ਸਨਮਾਨ ਅਤੇ ਸਨਮਾਨ ਨਾਲ ਪੇਸ਼ ਆਉਣ ਦੇ ਮਹੱਤਵ ਨੂੰ ਦਰਸਾਉਂਦੇ ਹਨ, “ਇਸ ਦੁਖਾਂਤ ਤੋਂ ਬਾਅਦ ਦੇ ਸਾਲਾਂ ਵਿੱਚ, ਸਾਨੂੰ ਸਾਰੇ ਪਿਛੋਕੜ ਵਾਲੇ ਲੋਕਾਂ ਨਾਲ ਪਿਆਰ ਕਰਨ ਲਈ ਹੋਰ ਕੁਝ ਕਰਨਾ ਚਾਹੀਦਾ ਹੈ।” ਇੱਕ ਸਮਾਵੇਸ਼ੀ, ਸੁਆਗਤ ਸਮਾਜ ਬਣਾਉਣ ਵੱਲ ਇੱਕ ਲੰਮਾ ਰਸਤਾ।

Related posts

ਕੀ ਪੋਸਟ ਗ੍ਰੈਜੂਏਟ ਵਰਕ ਪਰਮਿਟ ਪ੍ਰੋਗਰਾਮ ’ਚ ਤਬਦੀਲੀ ਕਰੇਗਾ ਕੈਨੇਡਾ?

editor

ਚੀਨ ਨੇ ਐਚ.ਐਲ.-3 ਟੋਕਾਮਕ ਨੂੰ ਕੰਟਰੋਲ ਕਰਨ ’ਚ ਵੱਡੀ ਸਫ਼ਲਤਾ ਹਾਸਲ ਕੀਤੀ

editor

ਇਟਲੀ ’ਚ ਜੀ 7 ਸਿਖ਼ਰ ਸੰਮੇਲਨ ਮੋਦੀ ਨੇ ਜ਼ੇਲੈਂਸਕੀ, ਮੈਕਰੌਂ ਤੇ ਸੁਨਕ ਨਾਲ ਮੁਲਾਕਾਤ ਕੀਤੀ

editor