Australia

ਕੁਈਨਜ਼ਲੈਂਡ ਵਲੋਂ ਸਖ਼ਤ ਕਾਨੂੰਨ ਬਣਾਉਣ ਦੀ ਤਿਆਰੀ

ਬਸਿਬਬੇਨ – ਕੁਈਨਜ਼ਲੈਂਡ ਦੀ ਸਰਕਾਰ ਨੇ ਐਲਾਨ ਕੀਤਾ ਹੈ ਕਿ ਉਹ ਨੌਜਵਾਨ ਵਰਗ ਦੇ ਅਪਰਾਧਾਂ ਨਾਲ ਨਜਿੱਠਣ ਲਈ ਨਵਾਂ ਕਾਨੂੰਨ ਬਣਾਉਣ ‘’ਤੇ ਵਿਚਾਰ ਕਰ ਰਹੀ ਹੈ। ਇਸ ਸਬੰਧੀ ਨਾਬਾਲਗਾਂ ਨੂੰ ਚਾਕੂਆਂ ਅਤੇ ਹਥਿਆਰਾਂ ਦੀ ਵਿਕਰੀ ‘’ਤੇ ਪਾਬੰਦੀ ਲਗਾਉਣ ਲਈ ਸੰਸਦ ਵਿੱਚ ਨਵੇਂ ਕਾਨੂੰਨ ਪੇਸ਼ ਕੀਤੇ ਜਾਣਗੇ। ਪ੍ਰਸਤਾਵਿਤ ਕਾਨੂੰਨਾਂ ਦੇ ਤਹਿਤ 18 ਸਾਲ ਤੋਂ ਘੱਟ ਉਮਰ ਦੇ ਲੋਕਾਂ ਨੂੰ ਚਾਕੂ ਅਤੇ ਕੁਝ ਹੋਰ ਬਲੇਡ ਵਾਲੀਆਂ ਚੀਜ਼ਾਂ ਜਿਵੇਂ ਕਿ ਚਾਕੂ, ਕੁਹਾੜੀ, ਤਲਵਾਰਾਂ ਅਤੇ ਜੈੱਲ ਬਲਾਸਟਰ ਸਮੇਤ ਹਥਿਆਰਾਂ ਦੀ ਵਿਕਰੀ ਕਰਨਾ ਅਪਰਾਧ ਹੋਵੇਗਾ। ਕੁਈਨਜ਼ਲੈਂਡ ਦੇ ਪ੍ਰੀਮੀਅਰ ਅਨਾਸਤਾਸੀਆ ਪਲਾਸਜ਼ੁਕ ਨੇ ਕਿਹਾ, “ਨੌਜਵਾਨਾਂ ਤੱਕ ਇਹਨਾਂ ਵਸਤੂਆਂ ਦੀ ਪਹੁੰਚ ਨੂੰ ਘਟਾਉਣ ਨਾਲ ਕਮਿਊਨਿਟੀ ਸੁਰੱਖਿਆ ਵਿਚ ਵਾਧੇ ਦੇ ਨਾਲ-ਨਾਲ ਹਿੰਸਕ ਅਪਰਾਧਾਂ ਨੂੰ ਰੋਕਿਆ ਜਾ ਸਕੇਗਾ। ਪ੍ਰਸਤਾਵਿਤ ਕਾਨੂੰਨ ਦੇ ਤਹਿਤ ਇਹਨਾਂ ਚੀਜ਼ਾਂ ਵਿੱਚੋਂ ਇੱਕ ਨੂੰ ਖਰੀਦਣ ਲਈ ਗ਼ਲਤ ਪਛਾਣ ਦੀ ਵਰਤੋਂ ਕਰਨ ਦੀ ਕੋਸ਼ਿਸ਼ ਕਰਨ ਵਾਲੇ ਕਿਸੇ ਵੀ ਵਿਅਕਤੀ ‘’ਤੇ ਵੀ ਅਪਰਾਧ ਦਾ ਦੋਸ਼ ਲਗਾਇਆ ਜਾ ਸਕਦਾ ਹੈ,”।ਇੱਥੇ ਦੱਸ ਦਈਏ ਕਿ ਇਹ ਪ੍ਰਸਤਾਵ ਕੁਈਨਜ਼ਲੈਂਡ ਪੁਲਸ ਸਰਵਿਸ ਦੁਆਰਾ ਛੇ ਮਹੀਨਿਆਂ ਵਿੱਚ 350 ਹਥਿਆਰ ਜ਼ਬਤ ਕਰਨ ਤੋਂ ਬਾਅਦ ਆਇਆ ਹੈ। ਇਸ ਸਾਲ 30 ਮਾਰਚ ਦੇ ਬਾਅਦ ਤੋਂ 2,900 ਤੋਂ ਵੱਧ ਹੈਂਡਹੈਲਡ ਸਕੈਨਰ ਓਪਰੇਸ਼ਨ ਕੀਤੇ ਗਏ ਹਨ, ਜਿਨ੍ਹਾਂ ਵਿੱਚ 31,800 ਤੋਂ ਵੱਧ ਲੋਕਾਂ ਨੂੰ ਸਕੈਨ ਕੀਤਾ ਗਿਆ। ਨਤੀਜੇ ਵਜੋਂ 904 ਲੋਕਾਂ ‘ਤੇ ਲਗਭਗ 1,600 ਅਪਰਾਧਾਂ ਦਾ ਦੋਸ਼ ਲਗਾਇਆ ਗਿਆ ਸੀ, ਜੋ ਜ਼ਿਆਦਾਤਰ ਹਥਿਆਰ ਅਤੇ ਨਸ਼ੀਲੇ ਪਦਾਰਥਾਂ ਦੇ ਮਾਮਲਿਆਂ ਨਾਲ ਸਬੰਧਤ ਸਨ।

Related posts

ਅਮਰਿੰਦਰ ਬਾਜਵਾ ਆਸਟਰੇਲੀਅਨ ਡਿਫ਼ੈਂਸ ਕੋਰਸ ਲਈ ਧਾਰਮਕ ਮਾਮਲਿਆਂ ਲਈ ਗਠਤ ਕਮੇਟੀ ਦੇ ਸਲਾਹਕਾਰ ਬਣੇ

editor

ਆਸਟ੍ਰੇਲੀਆ ਨੇ ਹੁਨਰਮੰਦ ਪ੍ਰਵਾਸੀਆਂ ਲਈ ਵਰਕ ਪਰਮਿਟ ਦੇ ਮਾਪਦੰਡਾਂ ਨੂੰ ਸਰਲ ਬਣਾਇਆ

editor

ਆਸਟ੍ਰੇਲੀਆ ਦੇ ਵਿਕਟੋਰੀਆ ਰਾਜ ਚ ਖਸਰੇ ਬਾਰੇ ਸਿਹਤ ਚੇਤਾਵਨੀ ਜਾਰੀ

editor