International

ਕੈਨੇਡਾ ਵਿੱਚ ਵਸਦੇ ਸਿੱਖਾਂ ਦੀ ਟਰੂਡੋ ਨੂੰ ਅਪੀਲ; ਹੈਲਮੇਟ ਤੋਂ ਦਿੱਤੀ ਜਾਵੇ ਛੋਟ

ਓਟਾਵਾ – ਕੈਨੇਡੀਅਨ ਸਿੱਖਾਂ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਹੈਲਮੇਟ ਤੋਂ ਛੋਟ ਦੇਣ ਦੀ ਬੇਨਤੀ ਕੀਤੀ ਹੈ। ਸਿੱਖ ਸਦਭਾਵਨਾ ਦਲ ਦੇ ਮੁਖੀ ਬਲਦੇਵ ਸਿੰਘ ਵਡਾਲਾ ਨੇ ਕਿਹਾ, “ਅਸੀਂ ਕੈਨੇਡੀਅਨ ਪ੍ਰਧਾਨ ਮੰਤਰੀ ਨੂੰ ਲਿਖਿਆ ਹੈ ਕਿ ਵੱਡੀ ਗਿਣਤੀ ਵਿਚ ਸਿੱਖ ਆਬਾਦੀ ਦੇਸ਼ ਦੀਆਂ ਬੰਦਰਗਾਹਾਂ, ਇੰਜੀਨੀਅਰਿੰਗ ਅਤੇ ਉਸਾਰੀ ਵਾਲੀਆਂ ਥਾਵਾਂ ‘’ਤੇ ਕੰਮ ਕਰਦੀ ਹੈ, ਜਿੱਥੇ ਸੁਰੱਖਿਆ ਕਾਨੂੰਨ ਉਨ੍ਹਾਂ ਨੂੰ ਲੋਹ ਟੋਪ ਜਾਂ ਹੈਲਮੇਟ ਪਹਿਨਣ ਲਈ ਮਜ਼ਬੂਰ ਕਰਦੇ ਹਨ, ਹਾਲਾਂਕਿ ਨਿਯਮ ਉਨ੍ਹਾਂ ਦੇ ਦਸਤਾਰ ਪਹਿਨਣ ਦੇ ਧਾਰਮਿਕ ਅਧਿਕਾਰਾਂ ਦੇ ਵਿਰੁਧ ਹੈ”।ਉਨ੍ਹਾਂ ਦਾਅਵਾ ਕੀਤਾ ਹੈ ਕਿ ਕੈਨੇਡਾ ਵਿਚ ਹੈਲਮੇਟ ਨਿਯਮ ਸਿੱਖ ਕਾਮਿਆਂ ਨੂੰ ਅਪਣੇ ਧਰਮ ਅਤੇ ਨੌਕਰੀ ਵਿਚੋਂ ਕਿਸੇ ਇਕ ਦੀ ਚੋਣ ਕਰਨ ਲਈ ਮਜਬੂਰ ਕਰਦੇ ਹਨ, ਜਿਸ ਨਾਲ ਉਨ੍ਹਾਂ ਦੀਆਂ ਕਾਨੂੰਨੀ ਜ਼ਿੰਮੇਵਾਰੀਆਂ ਅਤੇ ਧਾਰਮਿਕ ਆਜ਼ਾਦੀ ਵਿਚ ਅੰਤਰ ਪੈਦਾ ਹੁੰਦਾ ਹੈ।ਜਦੋਂ ਭਾਰਤੀ ਫੌਜ ਨੇ ਅਪਣੇ ਸਿੱਖ ਸੈਨਿਕਾਂ ਨੂੰ ਹੈਲਮੇਟ ਪਹਿਨਣਾ ਲਾਜ਼ਮੀ ਕੀਤਾ ਸੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਈ ਹੋਰ ਸਿੱਖ ਸੰਸਥਾਵਾਂ ਨਾਲ ਇਸ ਦਾ ਵਿਰੋਧ ਕੀਤਾ ਸੀ, ਤਾਂ ਫ਼ੌਜ ਨੇ ਦਲੀਲ ਦਿਤੀ ਸੀ ਕਿ ਨਵੇਂ ਹਾਈਟੈਕ ਹੈਲਮੇਟ ਸੈਨਿਕਾਂ ਦੇ ਹਥਿਆਰਾਂ ਦਾ ਹਿੱਸਾ ਹਨ।ਵਡਾਲਾ ਨੇ ਕਿਹਾ ਕਿ ਕਈ ਥਾਵਾਂ ‘’ਤੇ ਸਿੱਖਾਂ ਨੂੰ ਅਪਣੀ ਪੱਗ ਉੱਪਰੋਂ ਹੈਲਮੇਟ ਪਹਿਨਣਾ ਪੈਂਦਾ ਹੈ ਪਰ ਇਸ ਵਿਰੁੱਧ ਕਾਨੂੰਨੀ ਚੁਣੌਤੀ ਅਦਾਲਤ ’ਚ ਖਾਰਜ ਕਰ ਦਿਤੀ ਗਈ। ਕੁੱਝ ਸਿਖ ਸੰਸਥਾਵਾਂ ਨੇ ਹੈਲਮੇਟ ਨਿਯਮ ਦੀ ਵੀ ਸ਼ਲਾਘਾ ਕੀਤੀ, ਜੋ ਇਸ ਕੇਸ ਲਈ ਮੰਦਭਾਗਾ ਅਤੇ ਘਾਤਕ ਸਾਬਤ ਹੋਇਆ। ਇਸ ਲਈ ਹੁਣ ਟਰੂਡੋ ਨੂੰ ਸਿੱਖ ਭਾਵਨਾਵਾਂ ‘’ਤੇ ਵਿਚਾਰ ਕਰਨ ਦੀ ਅਪੀਲ ਕੀਤੀ ਗਈ ਹੈ।

Related posts

ਕੀ ਪੋਸਟ ਗ੍ਰੈਜੂਏਟ ਵਰਕ ਪਰਮਿਟ ਪ੍ਰੋਗਰਾਮ ’ਚ ਤਬਦੀਲੀ ਕਰੇਗਾ ਕੈਨੇਡਾ?

editor

ਚੀਨ ਨੇ ਐਚ.ਐਲ.-3 ਟੋਕਾਮਕ ਨੂੰ ਕੰਟਰੋਲ ਕਰਨ ’ਚ ਵੱਡੀ ਸਫ਼ਲਤਾ ਹਾਸਲ ਕੀਤੀ

editor

ਇਟਲੀ ’ਚ ਜੀ 7 ਸਿਖ਼ਰ ਸੰਮੇਲਨ ਮੋਦੀ ਨੇ ਜ਼ੇਲੈਂਸਕੀ, ਮੈਕਰੌਂ ਤੇ ਸੁਨਕ ਨਾਲ ਮੁਲਾਕਾਤ ਕੀਤੀ

editor