India

ਚੋਣ ਸਭਾ ’ਚ ਡਿਊਟੀ ਲਈ ਜਾ ਰਹੇ ਪੁਲਸ ਮੁਲਾਜ਼ਮਾਂ ਨਾਲ ਵਾਪਰਿਆ ਭਿਆਨਕ ਹਾਦਸਾ, 5 ਦੀ ਮੌਤ

ਜੈਪੁਰ – ਰਾਜਸਥਾਨ ਦੇ ਚੁਰੂ ਜ਼ਿਲ੍ਹੇ ’ਚ ਐਤਵਾਰ ਸਵੇਰੇ ਇਕ ਭਿਆਨਕ ਸੜਕ ਹਾਦਸੇ ’ਚ 5 ਪੁਲਸ ਮੁਲਾਜ਼ਮਾਂ ਦੀ ਮੌਤ ਹੋ ਗਈ, ਜਦੋਂ ਕਿ 2 ਹੋਰ ਜ਼ਖ਼ਮੀ ਹੋ ਗਏ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਚੁਰੂ ਦੇ ਜ਼ਿਲ੍ਹਾ ਪੁਲਸ ਸੁਪਰਡੈਂਟ ਪ੍ਰਵੀਨ ਨਾਇਕ ਅਨੁਸਾਰ ਪੁਲਸ ਮੁਲਾਜ਼ਮਾਂ ਦੀ ਗੱਡੀ ਸੁਜਾਨਗੜ੍ਹ ਸਦਰ ਥਾਣਾ ਖੇਤਰ ’ਚ ਸੜਕ ’ਤੇ ਖੜ੍ਹੇ ਟਰੱਕ ਨਾਲ ਟਕਰਾ ਗਈ।
ਉਨ੍ਹਾਂ ਕਿਹਾ ਕਿ ਇਸ ਹਾਦਸੇ ’ਚ 5 ਪੁਲਸ ਮੁਲਾਜ਼ਮਾਂ ਦੀ ਮੌਤ ਹੋ ਗਈ, ਜਦੋਂ ਕਿ 2 ਹੋਰ ਜ਼ਖ਼ਮੀ ਹੋਏ। ਪੁਲਸ ਨੇ ਦੱਸਿਆ ਕਿ ਪੁਲਸ ਮੁਲਾਜ਼ਮ ਇਕ ਚੋਣ ਸਭਾ ’ਚ ਡਿਊਟੀ ਲਈ ਤਾਰਾਨਗਰ ਜਾ ਰਹੇ ਸਨ। ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਹਾਦਸੇ ’ਤੇ ਸੋਗ ਜਤਾਇਆ ਹੈ। ਉਨ੍ਹਾਂ ਨੇ ’ਐਕਸ’ ’ਤੇ ਲਿਖਿਆ,’’ਅੱਜ ਸਵੇਰੇ-ਸਵੇਰੇ ਚੁਰੂ ਦੇ ਸੁਜਾਨਗੜ੍ਹ ਸਦਰ ਖੇਤਰ ਤੋਂ ਵਾਹਨ ਹਾਦਸੇ ’ਚ ਪੁਲਸ ਮੁਲਾਜ਼ਮਾਂ ਦੇ ਦਿਹਾਂਤ ਦਾ ਦੁਖ਼ਦ ਸਮਾਚਾਰ ਪ੍ਰਾਪਤ ਹੋਇਆ। ਇਸ ਹਾਦਸੇ ’ਚ ਮਰਹੂਮ ਸਾਰੇ ਪੁਲਸ ਮੁਲਾਜ਼ਮਾਂ ਦੇ ਪਰਿਵਾਰਾਂ ਨਾਲ ਸਾਡੀ ਹਮਦਰਦੀ ਹੈ। ਜ਼ਖ਼ਮੀਆਂ ਦੇ ਜਲਦ ਸਿਹਤ ਲਾਭ ਦੀ ਕਾਮਨਾ ਕਰਦਾ ਹਾਂ।’’

Related posts

ਹਸਪਤਾਲ ਦੀ ਲਿਫ਼ਟ ਵਿੱਚ ਦੋ ਦਿਨਾਂ ਤੱਕ ਫਸਿਆ ਰਿਹਾ ਵਿਅਕਤੀ ਸਿਹਤ ਵਿਭਾਗ ਨੇਛੇ ਕਰਮਚਾਰੀ ਮੁਅੱਤਲ ਕੀਤਾ

editor

ਮਨੀਪੁਰ ਵਿੱਚ ਅੱਤਵਾਦੀ ਹਮਲੇ ਦੌਰਾਨ ਸੀ.ਆਰ.ਪੀ.ਐਫ. ਜਵਾਨ ਸ਼ਹੀਦ, ਤਿੰਨ ਹੋਰ ਜ਼ਖ਼ਮੀ

editor

ਪੁਰੀ ਦੇ ਜਗਨਨਾਥ ਮੰਦਰ ਦਾ ਖਜ਼ਾਨਾ 46 ਸਾਲਾਂ ਬਾਅਦ ਖੋਲ੍ਹਿਆ

editor