Bollywood

‘ਚੰਦੂ ਚੈਂਪੀਅਨ’ ਦੇ ਪ੍ਰੀਮੀਅਰ ’ਚ ਪੁੱਜੀ ਵਿਦਿਆ ਬਾਲਨ

ਮੁੰਬਈ – ਅਦਾਕਾਰੀ ‘’ਚ ਵਿਦਿਆ ਬਾਲਨ ਦਾ ਕੋਈ ਮੁਕਾਬਲਾ ਨਹੀਂ ਹੈ। ਭਾਵੇਂ ਪਿਛਲੇ ਕੁਝ ਸਾਲਾਂ ਤੋਂ ਵਿਦਿਆ ਦੀਆਂ ਫਿਲਮਾਂ ਵੱਡੇ ਪਰਦੇ ’ਤੇ ਨਹੀਂ ਚੱਲ ਰਹੀਆਂ ਹਨ ਪਰ ਹਰ ਕੋਈ ਉਸ ਦੇ ਪ੍ਰਦਰਸ਼ਨ ਦੀ ਤਾਰੀਫ਼ ਕਰਦਾ ਹੈ। ਇਨ੍ਹੀਂ ਦਿਨੀਂ ਉਹ ਆਪਣੀ ਆਉਣ ਵਾਲੀ ਫ਼ਿਲਮ ‘ਭੂਲ ਭੁਲਾਇਆ 3’ ਦੀ ਸ਼ੂਟਿੰਗ ਕਰ ਰਹੀ ਹੈ।’ਦੋ ਔਰ ਦੋ ਪਿਆਰ’ ਤੋਂ ਬਾਅਦ ਵਿਦਿਆ ਬਾਲਨ ‘ਭੂਲ ਭੁਲਾਇਆ 3’’ਚ ਨਜ਼ਰ ਆਵੇਗੀ। ਉਸ ਨੇ ਪਹਿਲੇ ਭਾਗ ’ਚ ਮੰਜੁਲਿਕਾ ਦਾ ਕਿਰਦਾਰ ਨਿਭਾਇਆ ਸੀ ਅਤੇ ਹੁਣ ਤੀਜੇ ਭਾਗ ‘’ਚ ਵਾਪਸੀ ਕਰ ਰਹੀ ਹੈ। ਫ਼ਿਲਮ ਦੀ ਸ਼ੂਟਿੰਗ ਦੌਰਾਨ ਅਦਾਕਾਰਾ ਨੇ ‘ਚੰਦੂ ਚੈਂਪੀਅਨ’ ਦੇ ਪ੍ਰੀਮੀਅਰ ‘’ਚ ਸ਼ਿਰਕਤ ਕੀਤੀ, ਜਿੱਥੇ ਉਸ ਦਾ ਲੁੱਕ ਦੇਖ ਕੇ ਹਰ ਕੋਈ ਦੰਗ ਰਹਿ ਗਿਆ।13 ਜੂਨ ਨੂੰ ਕਾਰਤਿਕ ਆਰੀਅਨ ਦੀ ਫ਼ਿਲਮ ‘ਚੰਦੂ ਚੈਂਪੀਅਨ’ ਦਾ ਪ੍ਰੀਮੀਅਰ ਸੀ। ਇਸ ਪ੍ਰੀਮੀਅਰ ‘’ਚ ਵਿਦਿਆ ਬਾਲਨ ਨੇ ਵੀ ਸ਼ਿਰਕਤ ਕੀਤੀ। ਅਦਾਕਾਰਾ ਕਾਰਤਿਕ ਦੀ ਫ਼ਿਲਮ ਦੇਖਣ ਆਪਣੇ ਭਤੀਜੇ ਨਾਲ ਆਈ ਸੀ। ਉਸ ਨੇ ਕਾਲੇ ਰੰਗ ਦੀ ਮਿਡੀ ਪਹਿਨੀ ਸੀ, ਜਿਸ ਨੂੰ ਬਲੈਕ ਹੀਲ ਨਾਲ ਸਟਾਈਲ ਕੀਤਾ ਗਿਆ ਸੀ। ਵਿਦਿਆ ਪੋਨੀ ਟੇਲ ਦੇ ਨਾਲ ਘੱਟੋ-ਘੱਟ ਮੇਕਅੱਪ ‘’ਚ ਕਿੱਲਰ ਲੱਗ ਰਹੀ ਸੀ।ਵਿਦਿਆ ਬਾਲਨ ਦਾ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਿਹਾ ਹੈ, ਜਿਸ ’ਚ ਲੋਕ ਉਸ ਦੀ ਦਿੱਖ ਤੋਂ ਜ਼ਿਆਦਾ ਉਸ ਦੇ ਫਿੱਗਰ ਨੂੰ ਦੇਖ ਕੇ ਹੈਰਾਨ ਹਨ।

Related posts

ਅਨੰਤ-ਰਾਧਿਕਾ ਦੇ ਵਿਆਹ ’ਚ ਰਵਾਇਤੀ ਪਹਿਰਾਵਿਆਂ ਦੀ ਝਲਕ

editor

ਮਰਹੂਮ ਅਦਾਕਾਰਾ ਮੀਨਾ ਕੁਮਾਰੀ ਦੀ ਕੰਗਨਾ ਰਣੌਤ ਨੇ ਕੀਤੀ ਤਾਰੀਫ਼

editor

ਸੋਨਾਕਸ਼ੀ ਸਿਨਹਾ ਦੀ ਫ਼ਿਲਮ Kakuda ਦਾ ਪੋਸਟਰ ਹੋਇਆ ਰਿਲੀਜ਼

editor