International

ਜੰਗ ਸ਼ਾਂਤੀ ਦਾ ਰਾਹ ਨਹੀਂ, ਹੱਲ ਲਈ ਗੱਲਬਾਤ ਜ਼ਰੂਰੀ: ਮੋਦੀ

ਮਾਸਕੋ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੂਸ ਦੀ ਆਪਣੀ ਯਾਤਰਾ ਦੇ ਦੂਜੇ ਦਿਨ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਸਿਖਰ ਵਾਰਤਾ ਵਿੱਚ ਹਿੱਸਾ ਲਿਆ। ਇਸ ਦੌਰਾਨ ਪੁਤਿਨ ਨੇ ਕਿਹਾ, ਤੁਸੀਂ ਯੂਕਰੇਨ ਸੰਕਟ ਦਾ ਜੋ ਹੱਲ ਲੱਭਣ ਦੀ ਕੋਸ਼ਿਸ਼ ਕਰ ਰਹੇ ਹੋ, ਉਸ ਲਈ ਅਸੀਂ ਤੁਹਾਡੇ ਧੰਨਵਾਦੀ ਹਾਂ।
ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ- ਇੱਕ ਦੋਸਤ ਹੋਣ ਦੇ ਨਾਤੇ ਮੈਂ ਹਮੇਸ਼ਾ ਕਿਹਾ ਸੀ ਕਿ ਸ਼ਾਂਤੀ ਦਾ ਰਸਤਾ ਜੰਗ ਦੇ ਮੈਦਾਨਾਂ ਤੋਂ ਨਹੀਂ ਨਿਕਲਦਾ। ਬੰਬਾਂ, ਬੰਦੂਕਾਂ ਅਤੇ ਗੋਲੀਆਂ ਨਾਲ ਸ਼ਾਂਤੀ ਸੰਭਵ ਨਹੀਂ ਹੈ।
ਇਸ ਤੋਂ ਪਹਿਲਾਂ ਮੋਦੀ ਨੇ ਵਿਸ਼ਵ ਯੁੱਧ ਦੌਰਾਨ ਸ਼ਹੀਦ ਹੋਏ ਸੈਨਿਕਾਂ ਨੂੰ ਸ਼ਰਧਾਂਜਲੀ ਦਿੱਤੀ। ਇਸ ਤੋਂ ਬਾਅਦ ਉਹ ਰੂਸ ਦੇ ਐਟਮ ਪਵੇਲੀਅਨ ਪਹੁੰਚੇ। ਇਸ ਨੂੰ ਰੂਸੀ ਪਰਮਾਣੂ ਤਕਨਾਲੋਜੀ ਦਾ ਕੇਂਦਰ ਕਿਹਾ ਜਾਂਦਾ ਹੈ।
ਦੂਜੇ ਪਾਸੇ ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਂਸਕੀ ਨੇ ਮੋਦੀ-ਪੁਤਿਨ ਮੁਲਾਕਾਤ ’ਤੇ ਨਾਰਾਜ਼ਗੀ ਜਤਾਈ ਹੈ। ਉਨ੍ਹਾਂ ਮੋਦੀ ਦੇ ਦੌਰੇ ਨੂੰ ਯੂਕਰੇਨ ਵਿੱਚ ਸ਼ਾਂਤੀ ਦੀਆਂ ਕੋਸ਼ਿਸ਼ਾਂ ਲਈ ਇੱਕ ਵੱਡਾ ਝਟਕਾ ਦੱਸਿਆ।
ਇਥੇ ਭਾਰਤੀ ਭਾਈਚਾਰੇ ਨੂੰ ਸੰਬੋਧਨ ਕਰਦੇ ਹੋਏ ਮੋਦੀ ਨੇ ਕਿਹਾ ਕਿ ਰੂਸ ਭਾਰਤ ਦਾ ਸੁੱਖ-ਦੁੱਖ ਦਾ ਭੋਰਸੇਯੋਗ ਸਾਥੀ ਹੈ। ਇਸ ਮੌਕੇ ਬੋਲਦਿਆਂ ਉਨ੍ਹਾਂ ਬੀਤੇ ਦੋ ਦਾਹਕਿਆਂ ਦੌਰਾਨ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ ਵਿਚ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ ਅਗਵਾਈ ਦੀ ਪ੍ਰਸ਼ੰਸਾ ਕੀਤੀ।
ਕੌਮਾਂਤਰੀ ਪੱਧਰ ਤੇ ਗਰੀਬੀ ਸਮੇਤ ਜਲਵਾਯੂ ਪਰਿਵਰਤਨ ਦੀਆਂ ਚੁਣੌਤੀਆਂ ਦਾ ਜ਼ਿਕਰ ਕਰਦੇ ਹੋਏ ਸ੍ਰੀ ਮੋਦੀ ਨੇ ਕਿਹਾ ਕਿ ਭਾਰਤ ਹਰ ਚੁਣੌਤੀ ਨੂੰ ਚੁਣੌਤੀ ਦੇਣ ਲਈ ਤਿਆਰ ਹੈ ਅਤੇ ਚੁਣੌਤੀ ਦੇਣਾ ਉਨ੍ਹਾਂ ਦੇ ‘ਡੀਐੱਨਏ’ ਵਿਚ ਹੈ। ਉਨ੍ਹਾਂ ਕਿਹਾ ਕਿ ਦਹਕਿਆਂ ਤੋਂ ਭਾਰਤ ਅਤੇ ਰੂਸ ਦਾ ਅਨੌਖਾ ਰਿਸ਼ਤਾ ਹੈ ਅਤੇ ਰੂਸ ਸ਼ਬਦ ਸੁਣਦਿਆਂ ਹੀ ਹਰ ਭਾਰਤੀ ਦੇ ਮਨ ਵਿਚ ਆਉਂਦਾ ਹੈ ”ਸੁੱਖ ਦੁੱਖ ਦਾ ਸਾਥੀ।”
ਸੰਬੋਧਨ ਦੌਰਾਨ ਮੋਦੀ ਨੇ ਕਿਹਾ ਕਿ ਉਹ ਬੀਤੇ 10 ਸਾਲਾਂ ਵਿਚ ਛੇਵੀਂ ਵਾਰ ਰੂਸ ਆਏ ਹਨ ਅਤੇ ਪੁਤਿਨ ਨੂੰ 17 ਵਾਰ ਮਿਲ ਚੁੱਕੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਵਿਚਕਾਰ ਮਾਸਕੋ ਵਿਚ ਹੋਣ ਵਾਲੇ ਸਿਖਰ ਸੰਮੇਲਨ ਵਿਚ ਊਰਜਾ, ਵਪਾਰ, ਨਿਰਮਾਣ ਅਤੇ ਖਾਦ ਵਰਗੇ ਖੇਤਰਾਂ ਵਿਚ ਭਾਰਤ-ਰੂਸ ਸਹਿਯੋਗ ਨੂੰ ਹੋਰ ਹੁਲਾਰਾ ਦੇਣ ਦੇ ਉਪਾਅ ਹੋ ਸਕਦੇ ਹਨ।

Related posts

ਸਾਬਕਾ ਅਮਰੀਕੀ ਰਾਸ਼ਟਰਪਤੀ ਦੀ ਰੈਲੀ ’ਚ ਚੱਲੀਆਂ ਗੋਲ਼ੀਆਂ ਡੋਨਾਲਡ ਟਰੰਪ ’ਤੇ ਜਾਨਲੇਵਾ ਹਮਲਾ, ਹਮਲਾਵਰ ਢੇਰ

editor

ਭਾਰਤ-ਪਾਕਿਸਤਾਨ ਵੰਡ ਦੇ 77 ਸਾਲ ਬਾਅਦ ਇਤਿਹਾਸਕ ਗੁਰਦੁਆਰੇ ਨੂੰ ਵਾਪਸ ਮਿਲੀ ਜ਼ਮੀਨ

editor

ਨੇਤਨਯਾਹੂ ਨੇ ਟਰੰਪ ਤੇ ਹਮਲੇ ਤੇ ਪ੍ਰਗਟਾਈ ਚਿੰਤਾ

editor