Punjab

ਝੱਖੜ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਲੱਗੇ ਆਰਜ਼ੀ ਸ਼ਾਮਿਆਨੇ ਉਖਾੜੇ

ਅੰਮ੍ਰਿਤਸਰ – ਬੀਤੀ ਰਾਤ ਤੇਜ਼ ਹਵਾਵਾਂ ਤੇ ਭਾਰੀ ਝੱਖੜ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ  ਵਿਖੇ ਲੱਗੇ ਸੰਗਤ ਦੀ ਸਹੂਲਤ ਲਈ ਆਰਜ਼ੀ ਸ਼ਮਿਆਨੇ ਉਖੇੜ ਦਿੱਤੇ। ਇਹ ਆਰਜ਼ੀ ਸ਼ਮਿਆਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੰਗਤਾਂ ਦੀ ਸਹੂਲਤ ਲਈ ਜਿੱਥੇ ਦਰਸ਼ਨੀ ਡਿਓੜੀ ਦੇ ਬਾਹਰ ਵਾਰ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਬਾਹਰਲੇ ਪਾਸੇ ਲਗਾਏ ਗਏ ਹਨ। ਉੱਥੇ ਹੀ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਦੇ ਬਾਹਰ ਅਤੇ ਲੰਗਰ ਸ੍ਰੀ ਗੁਰੂ ਰਾਮਦਾਸ ਜੀ ਦੇ ਬਾਹਰ ਵਿਖੇ ਵੀ ਆਰਜ਼ੀ ਤੌਰ ਤੇ ਸ਼ਾਮਿਆਨੇ ਲਗਾਏ ਗਏ ਸਨ। ਗਰਮੀ ਤੋਂ ਬਚਾਅ ਲਈ ਲਗਾਏ ਸ਼ਮਿਆਨੇ ਬੀਤੀ ਰਾਤ ਆਏ ਝੱਖੜ ਨੇ ਉਖੇੜ ਦਿੱਤੇ ਸਨ। ਝੱਖੜ ਕਾਰਨ ਭਾਵੇਂ ਸਾਰੇ ਸ਼ਮਿਆਨੇ ਉਖੜ ਗਏ, ਪਰ ਫਿਰ ਵੀ ਕੋਈ ਜਾਨੀ ਨੁਕਸਾਨ ਨਹੀਂ ਹੋਇਆ।

Related posts

ਪੀ.ਐਸ.ਪੀ.ਸੀ.ਐਲ. ਵੱਲੋਂ ਹਦਾਇਤਾਂ ਦੀ ਉਲੰਘਣਾ ਕਰਨ ਵਾਲੇ 4 ਕਰਮਚਾਰੀ ਮੁਅੱਤਲ

editor

ਮੁੱਖ ਮੰਤਰੀ ਵੱਲੋਂ ਸੂਬੇ ਵਿਚ ਅਮਨ-ਕਾਨੂੰਨ ਦੀ ਦਿਸ਼ਾ ਵਿਚ ਵਿਆਪਕ ਸੁਧਾਰ ਲਿਆਉਣ ਦਾ ਐਲਾਨ ਗੈਂਗਸਟਰਵਾਦ ਦੇ ਖਾਤਮੇ ਲਈ ਦਿ੍ਰੜ ਵਚਨਬੱਧਤਾ ਦੁਹਰਾਈ

editor

‘ਅਗਨੀਪੱਥ ਸਕੀਮ’ ਦੀ ਮੁਖਾਲਫਤ ਕਰਨ ਲਈ ਵਿਧਾਨ ਸਭਾ ਵਿੱਚ ਮਤਾ ਲਿਆਵਾਂਗੇ-ਮੁੱਖ ਮੰਤਰੀ

editor