Sports

ਟੂਰਨਾਮੈਂਟ ਦਾ ਪਹਿਲਾ ਉਲਟਫੇਰ ਕਰਦੇ ਹੋਏ ਅਸ਼ਮਿਤਾ ਤੇ ਸਿੰਧੂ ਦੂਜੇ ਗੇੜ ‘ਚ

ਨਵੀਂ ਦਿੱਲੀ – ਨੌਜਵਾਨ ਬੈਡਮਿੰਟਨ ਖਿਡਾਰਨ ਅਸ਼ਮਿਤਾ ਚਾਲਿਹਾ ਨੇ ਟੂਰਨਾਮੈਂਟ ਦਾ ਪਹਿਲਾ ਉਲਟਫੇਰ ਕਰਦੇ ਹੋਏ ਮੰਗਲਵਾਰ ਨੂੰ ਇੱਥੇ ਯੇਵਗੇਨੀਆ ਕੋਸਤਸਕਾਇਆ ਨੂੰ ਹਰਾਇਆ, ਜਦਕਿ ਸਿਖਰਲਾ ਦਰਜਾ ਪੀਵੀ ਸਿੰਧੂ ਵੀ ਇੰਡੀਆ ਓਪਨ ਦੇ ਮਹਿਲਾ ਸਿੰਗਲਜ਼ ਦੇ ਦੂਜੇ ਗੇੜ ਵਿਚ ਥਾਂ ਬਣਾਉਣ ਵਿਚ ਕਾਮਯਾਬ ਰਹੀ। ਗ਼ੈਰ ਦਰਜਾ ਹਾਸਲ ਚਾਲਿਹਾ ਨੇ ਦੁਨੀਆ ਦੀ 28ਵੇਂ ਨੰਬਰ ਦੀ ਰੂਸ ਦੀ ਖਿਡਾਰਨ ਨੂੰ ਪਹਿਲੇ ਗੇੜ ਦੇ ਮੁਕਾਬਲੇ ਵਿਚ ਸਿਰਫ਼ 31 ਮਿੰਟ ਵਿਚ 24-22, 21-16 ਨਾਲ ਹਰਾਇਆ ਜਦਕਿ ਦੋ ਵਾਰ ਦੀ ਓਲੰਪਿਕ ਮੈਡਲ ਜੇਤੂ ਸਿੰਧੂ ਨੇ ਹਮਵਤਨ ਸ਼੍ਰੀ ਕ੍ਰਿਸ਼ਨਾ ਪਿ੍ਰਆ ਕੁਦਰਾਵਲੀ ਨੂੰ 21-5, 21-16 ਨਾਲ ਮਾਤ ਦਿੱਤੀ।

ਚਿਰਾਗ ਸੇਨ ਨੂੰ ਹਾਲਾਂਕਿ ਮਰਦ ਸਿੰਗਲਜ਼ ਦੇ ਪਹਿਲੇ ਗੇੜ ਵਿਚ ਹੀ ਮਲੇਸ਼ੀਆ ਦੇ ਸੂੰਗ ਜੂ ਵੇਨ ਖ਼ਿਲਾਫ਼ 8-21, 7-21 ਨਾਲ ਹਾਰ ਸਹਿਣੀ ਪਈ। ਚਾਲਿਹਾ ਨੇ ਯੇਵਗੇਨੀਆ ਖ਼ਿਲਾਫ਼ ਸ਼ਾਨਦਾਰ ਸ਼ੁਰੂਆਤ ਕਰਦੇ ਹੋਏ ਪਹਿਲੀ ਗੇਮ ਵਿਚ ਆਪਣੇ ਦਮਦਾਰ ਸਮੈਸ਼ ਨਾਲ 11-5 ਦੀ ਬੜ੍ਹਤ ਬਣਾਈ। ਉਹ ਰੂਸ ਦੀ ਖਿਡਾਰਨ ਖ਼ਿਲਾਫ਼ ਕਾਫੀ ਸਹਿਜ ਦਿਖ ਰਹੀ ਸੀ। ਬ੍ਰੇਕ ਤੋਂ ਬਾਅਦ ਭਾਰਤੀ ਖਿਡਾਰਨ ਨੇ ਗ਼ਲਤੀਆਂ ਕੀਤੀਆਂ ਜਿਸ ਦਾ ਫ਼ਾਇਦਾ ਉਠਾ ਕੇ ਰੂਸ ਦੀ ਖਿਡਾਰਨ ਨੇ ਸਕੋਰ 14-14 ਕਰ ਦਿੱਤਾ। ਯੇਵਗੇਨੀਆ ਨੇ 16-19 ਦੇ ਸਕੋਰ ਨਾਲ ਪੱਛੜਨ ਤੋਂ ਬਾਅਦ ਇਕ ਵਾਰ ਮੁੜ ਵਾਪਸੀ ਕੀਤੀ ਤੇ ਪਹਿਲਾ ਗੇਮ ਪੁਆਇੰਟ ਹਾਸਲ ਕੀਤਾ। ਰੂਸ ਦੀ ਖਿਡਾਰਨ ਖ਼ਿਲਾਫ਼ 2019 ਵਿਚ ਆਪਣਾ ਪਿਛਲਾ ਮੁਕਾਬਲਾ ਹਾਰਨ ਵਾਲੀ ਗੁਹਾਟੀ ਦੀ ਚਾਲਿਹਾ ਨੇ ਇਸ ਤੋਂ ਬਾਅਦ ਵਿਰੋਧੀ ਖਿਡਾਰਨ ਨੂੰ ਗ਼ਲਤੀ ਲਈ ਮਜਬੂਰ ਕੀਤਾ। ਭਾਰਤੀ ਖਿਡਾਰਨ ਨੇ ਦੋ ਹੋਰ ਗੇਮ ਪੁਆਇੰਟ ਬਚਾਏ ਤੇ ਫਿਰ ਸਮੈਸ਼ ਨਾਲ ਪਹਿਲੀ ਗੇਮ ਜਿੱਤ ਲਈ। ਦੂਜੀ ਗੇਮ ਵਿਚ ਵੀ ਪਹਿਲੀ ਗੇਮ ਦੀ ਕਹਾਣੀ ਦੁਹਰਾਈ ਗਈ। ਚਾਲਿਹਾ ਨੇ 11-4 ਦੀ ਬੜ੍ਹਤ ਬਣਾਈ ਪਰ ਰੂਸ ਦੀ ਖਿਡਾਰਨ ਨੇ ਸਕੋਰ 16-19 ਕਰ ਦਿੱਤਾ। ਭਾਰਤੀ ਖਿਡਾਰਨ ਹਾਲਾਂਕਿ ਇਸ ਵਾਰ ਵੱਧ ਕੰਟਰੋਲ ਵਿਚ ਦਿਖਾਈ ਦਿੱਤੀ ਤੇ ਦਬਾਅ ਵਿਚਾਲੇ ਧੀਰਜ ਬਣਾਈ ਰੱਖਦਿਆਂ ਗੇਮ ਤੇ ਮੈਚ ਜਿੱਤ ਲਿਆ। ਚਾਲਿਹਾ ਹੁਣ ਫਰਾਂਸ ਦੀ ਯੇਲੇ ਹੋਯਾਕਸ ਨਾਲ ਭਿੜੇਗੀ ਜਿਨ੍ਹਾਂ ਨੇ ਭਾਰਤ ਦੀ ਰੀਆ ਮੁਖਰਜੀ ਨੂੰ 21-14, 21-13 ਨਾਲ ਹਰਾਇਆ।

Related posts

20ਵੀਂ ਸਦੀ ਦਾ ਮਹਾਨਤਮ ਖਿਡਾਰੀ ਵਿਸ਼ਵ ਚੈੰਪਿਅਨ ਮੁੱਕੇਬਾਜ਼ ਮੁਹੰਮਦ ਅਲੀ !

admin

ਭਾਰਤੀ ਦਲ ਦੇ ਪੰਜ ਖਿਡਾਰੀ ਤੇ ਛੇ ਅਧਿਕਾਰੀ ਟੋਕੀਓ ਪੈਰਾ ਓਲੰਪਿਕ ਦੇ ਉਦਘਾਟਨੀ ਸਮਾਗਮ ‘ਚ ਲੈਣਗੇ ਹਿੱਸਾ

editor

32 ਵਾਰ ਦੀ ਚੈਂਪੀਅਨ ਅਮਰੀਕਾ ਡੇਵਿਸ ਕੱਪ ਫਾਈਨਲਜ਼ ਤੋਂ ਬਾਹਰ

editor