Australia

ਨਿਊਜ਼ੀਲੈਂਡ ’ਚ ਸਿੱਖ ਦੀ ਲਾਸ਼ ਮਿਲੀ, ਗਲ ਵੱਢ ਕੇ ਕਤਲ ਕਰਨ ਦਾ ਖਦਸ਼ਾ

ਡੁਨੇਡਿਨ –  ਨਿਊਜ਼ੀਲੈਂਡ ਦੇ ਦੱਖਣੀ ਟਾਪੂ ਦੇ ਸ਼ਹਿਰ ਪਾਇਨ ਹਿੱਲ ’ਚ ਇਕ ਸਿੱਖ ਨੌਜੁਆਨ ਦੀ ਸ਼ੱਕੀ ਹਾਲਾਤ ’ਚ ਲਾਸ਼ ਮਿਲੀ ਹੈ। ਉਪਨਗਰ ਡੁਨੇਡਿਨ ’ਚ ਸੋਮਵਾਰ ਸਵੇਰੇ 27 ਸਾਲਾਂ ਦੇ ਗੁਰਜੀਤ ਸਿੰਘ ਦੀ ਖ਼ੂਨ ਨਾਲ ਲਥਪਥ ਲਾਸ਼ ਨੇੜੇ ਕੱਚ ਖਿੱਲਰਿਆ ਪਿਆ ਸੀ ਅਤੇ ਉਸ ਦਾ ਗਲਾ ਵੱਢ ਕੇ ਕਤਲ ਕੀਤੇ ਜਾਣ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ। ਹਾਲਾਂਕਿ 25 ਜਾਂਚ ਕਰਤਾਵਾਂ ਦੀ ਟੀਮ ਅਜੇ ਵੀ ਮੌਤ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ।ਮੂਲ ਰੂਪ ’ਚ ਲੁਧਿਆਣਾ ਦੇ ਪਿੰਡ ਪਮਾਲ ਦਾ ਰਹਿਣ ਵਾਲਾ ਗੁਰਜੀਤ ਸਿੰਘ 2015 ’ਚ ਵਿਦਿਆਰਥੀ ਵੀਜ਼ਾ ’ਤੇ ਨਿਊਜ਼ੀਲੈਂਡ ਗਿਆ ਸੀ। ਉਹ ਤਿੰਨ ਵੱਡੀਆਂ ਭੈਣਾਂ ਦਾ ਇਕੋ-ਇਕ ਭਰਾ ਸੀ ਅਤੇ ਛੇ ਕੁ ਮਹੀਨੇ ਪਹਿਲਾਂ ਹੀ ਉਹ ਪੰਜਾਬ ’ਚ ਵਿਆਹ ਕਰਵਾ ਕੇ ਗਿਆ ਸੀ। ਉਸ ਨੇ ਅਪਣੀ ਪਤਨੀ ਨੂੰ ਵੀ ਅਪਣੇ ਕੋਲ ਸੱਦਿਆ ਸੀ ਜਿਸ ਨੇ ਦੋ ਹਫ਼ਤੇ ਬਾਅਦ ਹੀ ਨਿਊਜ਼ੀਲੈਂਡ ਆਉਣਾ ਸੀ। ਪਰ ਸੋਮਵਾਰ ਸਵੇਰੇ ਜਦੋਂ ਉਸ ਦੀ ਪਤਨੀ ਦੀ ਕਾਫ਼ੀ ਸਮੇਂ ਤਕ ਕਾਲ ਕਰਨ ਤੋਂ ਬਾਅਦ ਵੀ ਗੁਰਜੀਤ ਸਿੰਘ ਨਾਲ ਗੱਲ ਨਾ ਹੋਈ ਤਾਂ ਉਸ ਨੇ ਨਿਊਜ਼ੀਲੈਂਡ ਸਥਿਤ ਗੁਰਜੀਤ ਦੇ ਦੋਸਤ ਨੂੰ ਫ਼ੋਨ ਕੀਤਾ ਅਤੇ ਖ਼ਬਰਸਾਰ ਲੈਣ ਲਈ ਕਿਹਾ। ਪਰ ਜਦੋਂ ਉਸ ਦਾ ਦੋਸਤ ਗੁਰਜੀਤ ਦੇ ਘਰ ਪੁੱਜਾ ਤਾਂ ਖ਼ੂਨ ’ਚ ਲਥਪਥ ਲਾਸ਼ ਵੇਖ ਕੇ ਹੈਰਾਨ ਰਹਿ ਗਿਆ ਅਤੇ ਪੁਲਿਸ ਨੂੰ ਸਦਿਆ। ਜਾਂਚਕਰਤਾਵਾਂ ਨੇ ਉਦੋਂ ਤੋਂ ਹੀ ਉਸ ਦੇ ਘਰ ਬਾਹਰ ਡੇਰਾ ਲਾਇਆ ਹੋਇਆ ਹੈ।

Related posts

ਅਮਰਿੰਦਰ ਬਾਜਵਾ ਆਸਟਰੇਲੀਅਨ ਡਿਫ਼ੈਂਸ ਕੋਰਸ ਲਈ ਧਾਰਮਕ ਮਾਮਲਿਆਂ ਲਈ ਗਠਤ ਕਮੇਟੀ ਦੇ ਸਲਾਹਕਾਰ ਬਣੇ

editor

ਆਸਟ੍ਰੇਲੀਆ ਨੇ ਹੁਨਰਮੰਦ ਪ੍ਰਵਾਸੀਆਂ ਲਈ ਵਰਕ ਪਰਮਿਟ ਦੇ ਮਾਪਦੰਡਾਂ ਨੂੰ ਸਰਲ ਬਣਾਇਆ

editor

ਆਸਟ੍ਰੇਲੀਆ ਦੇ ਵਿਕਟੋਰੀਆ ਰਾਜ ਚ ਖਸਰੇ ਬਾਰੇ ਸਿਹਤ ਚੇਤਾਵਨੀ ਜਾਰੀ

editor