Punjab

ਪਾਕਿ ਚ 264 ਰੁਪਏ ਪ੍ਰਤੀ ਲੀਟਰ ਡੀਜ਼ਲ ਹੋਣ ਕਾਰਨ ਸਿੱਖ ਯਾਤਰੂਆਂ ਦਾ ਕਿਰਾਇਆ ਵਧਾਇਆ

ਅੰਮ੍ਰਿਤਸਰ – ਗੁਆਂਢੀ ਮੁਲਕ ਪਾਕਿਸਤਾਨ ਵਿਖੇ ਦਿਨ ਬ ਦਿਨ ਵਧ ਰਹੀ ਮਹਿੰਗਾਈ ਦੀ ਮਾਰ ਜਿੱਥੇ ਉੱਥੋਂ ਦੇ ਸਥਾਨਕ ਲੋਕਾਂ ਤੇ ਭਾਰੀ ਪੈ ਰਹੀ ਹੈ ਉੱਥੇ ਹੀ ਪਾਕਿਸਤਾਨ ਜਾਣ ਵਾਲੇ ਸਿੱਖ ਸ਼ਰਧਾਲੂਆਂ ਨੂੰ ਵੀ ਇਸ ਮਹਿੰਗਾਈ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਸ ਸਤਵੰਤ ਸਿੰਘ ਨੇ ਦੱਸਿਆ ਕਿ ਗੁਆਂਢੀ ਮੁਲਕ ਭਾਰਤ ਤੋਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮਨਾਉਣ ਲਈ ਪਾਕਿਸਤਾਨ ਪੁੱਜੇ ਸਿੱਖ ਸ਼ਰਧਾਲੂਆਂ ਕੋਲੋਂ ਇਸ ਵਜ੍ਹਾ ਦੇ ਕਾਰਨ ਕਿਰਾਇਆ ਵਧਾਇਆ ਗਿਆ ਹੈ ਕਿ ਪਾਕਿਸਤਾਨ ਦੇਸ਼ ਅੰਦਰ ਵੱਧ ਤੇਲ ਡੀਜ਼ਲ ਜੋ ਕਿ ਦੋ ਸੌ ਪੈਂਹਠ ਰੁਪਏ ਤਕ ਪੁੱਜ ਗਿਆ ਹੈ ਉਸ ਦੀ ਵਜ੍ਹਾ ਕਾਰਨ ਭਾਰਤੀ ਸਿੱਖ ਸ਼ਰਧਾਲੂਆਂ ਕੋਲੋਂ ਗਿਆਰਾਂ ਹਜਾਰ ਪੰਜ ਸੌ ਰੁਪਏ ਪ੍ਰਤੀ ਸ਼ਰਧਾਲੂ ਪਾਕਿਸਤਾਨੀ ਕਰੰਸੀ ਵਸੂਲ ਕੀਤੀ ਗਈ ਹੈ ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਇਹ ਕਿਰਾਇਆ ਅੱਧਾ ਲਿਆ ਜਾਂਦਾ ਸੀ ਜਿਸ ਨਾਲ ਭਾਰਤੀ ਕਰੰਸੀ ਤਿੱਨ ਹਜ਼ਾਰ ਰੁਪਏ ਬਣਦੀ ਸੀ ਤੇ ਹੁਣ ਪਰ ਪਾਕਿਸਤਾਨੀ ਕਰੰਸੀ ਦੇ ਮੁਤਾਬਕ ਭਾਰਤੀ ਕਰੰਸੀ ਪੰਜ ਹਜ਼ਾਰ ਤੋਂ ਪਚਵੰਜਾ ਸੌ ਰੁਪਏ ਬਣ ਰਹੀ ਹੈ ਉਨ੍ਹਾਂ ਦੱਸਿਆ ਕਿ ਦੱਸ ਦਿਨ ਦਾ ਇਹ ਕਿਰਾਇਆ ਬਿਲਕੁਲ ਵਾਜਬ ਹੈ ਤੇ ਸ਼ਰਧਾਲੂਆਂ ਨੂੰ ਦਸ ਦਿਨ ਲਈ ਸਪੈਸ਼ਲ ਬੁੱਕ ਕੀਤੀਆਂ ਵਿਸ਼ੇਸ਼ ਏਅਰ ਕੰਡੀਸ਼ਨ ਬੱਸਾਂ ਤੇ ਪੂਰੀ ਸੁਰੱਖਿਆ ਤਹਿਤ ਵੱਖ ਵੱਖ ਪਾਕਿਸਤਾਨ ਸਥਿਤ ਗੁਰਧਾਮਾਂ ਦੇ ਦਰਸ਼ਨ ਦੀਦਾਰੇ ਕਰਵਾਏ ਜਾਣਗੇ ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਪਾਕਿਸਤਾਨ ਅੰਦਰ ਡੀਜ਼ਲ ਪੈਟਰੋਲ ਦੇ ਰੇਟ ਬਹੁਤ ਘੱਟ ਸਨ ਜਿਸ ਕਰਕੇ ਸ਼ਰਧਾਲੂਆਂ ਕੋਲੋਂ ਕਿਰਾਇਆ ਵੀ ਘੱਟ ਵਸੂਲਿਆ ਜਾਂਦਾ ਸੀ ਮਗਰ ਹੁਣ ਡੀਜ਼ਲ ਦੇ ਰੇਟ ਪਾਕਿਸਤਾਨ ਵਿੱਚ ਅਸਮਾਨੀ ਚਡ਼੍ਹਨ ਕਰਕੇ ਭਾਰਤ ਤੋਂ ਪੁੱਜੇ  ਸ਼ਰਧਾਲੂਆਂ 11500 ਰੁਪਏ ਪਾਕਿਸਤਾਨੀ ਕਰੰਸੀ ਮੁਤਾਬਕ ਇਹ ਕਿਰਾਇਆ ਵਸੂਲਿਆ ਗਿਆ ਹੈ ਇੱਥੇ ਦੱਸਣਯੋਗ ਹੈ ਕਿ ਇੱਕੀ ਜੂਨ ਨੂੰ ਭਾਰਤ ਤੋਂ ਚਾਰ ਸੌ ਵੀਹ ਸਿੱਖ ਸ਼ਰਧਾਲੂਆਂ ਦਾ ਜਥਾ ਅਟਾਰੀ ਵਾਹਗਾ ਸਰਹੱਦ ਰਸਤੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮਨਾਉਣ ਲਈ ਗਿਆ ਸੀ ਜਿੱਥੇ ਭਾਰਤੀ ਸਿੱਖ ਸ਼ਰਧਾਲੂਆਂ ਕੋਲੋਂ ਕਰਾਇਆ ਪਿਛਲੇ ਜਥਿਆਂ ਨਾਲੋਂ ਦੁਗਣਾ ਵਸੂਲਿਆ ਗਿਆ ਹੈ ਜਿਸ ਲਈ ਭਾਰਤੀ ਸਿੱਖ ਸ਼ਰਧਾਲੂਆਂ ਨੇ ਇਸ ਦਾ ਇਤਰਾਜ਼ ਕੀਤਾ ਸੀ ਉਸ ਇਤਰਾਜ਼ ਨੂੰ ਦੂਰ ਕਰਦਿਆਂ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਸਰਦਾਰ ਸਤਵੰਤ ਸਿੰਘ ਨੇ ਇਹ ਵਿਸਥਾਰ ਵਿੱਚ ਜਾਣਕਾਰੀ ਹੈ

Related posts

ਬਾਬਾ ਬੰਦਾ ਸਿੰਘ ਬਹਾਦਰ ਦੀ ਕੁਰਬਾਨੀ, ਜੱਦੋ-ਜਹਿਦ ਅਤੇ ਸ਼ਹਾਦਤ ਸਾਨੂੰ ਸਿੱਖੀ ਸਿਦਕ, ਭਰੋਸਾ ਅਤੇ ਸਵੈਮਾਨ ਦਾ ਜੀਵਨ ਜਿਊਣ ਦੀ ਪ੍ਰੇਰਣਾ ਦਿੰਦਾ ਹੈ :  ਧਾਮੀ, ਚੰਦੂਮਾਜਰਾ, ਪੰਜੋਲੀ, ਚੀਮਾ

editor

‘ਅਗਨੀਪੱਥ ਸਕੀਮ’ ਦੀ ਮੁਖਾਲਫਤ ਕਰਨ ਲਈ ਵਿਧਾਨ ਸਭਾ ਵਿੱਚ ਮਤਾ ਲਿਆਵਾਂਗੇ-ਮੁੱਖ ਮੰਤਰੀ

editor

ਮੌਜੂਦਾ ਬਜਟ ਸੂਬੇ ਨੂੰ ਨਵੇਂ ਸਿਖਰਾਂ ’ਤੇ ਲਿਜਾਣ ਲਈ ਲੰਮਾ ਸਫਰ ਤੈਅ ਕਰੇਗਾ – ਭਗਵੰਤ ਮਾਨ

editor