India

ਪਿਕਨਿਕ ਮਨਾ ਕੇ ਵਾਪਸ ਆ ਰਹੀ ਸਕੂਲ ਬੱਸ ਪਲਟੀ, ਪੰਜ ਦੀ ਮੌਤ; 12 ਬੱਚੇ ਗੰਭੀਰ ਜ਼ਖ਼ਮੀ

ਬਾਰਾਬੰਕੀ – ਕੌਂਸਲ ਸਕੂਲ ਦੇ ਬੱਚੇ ਮੰਗਲਵਾਰ ਨੂੰ ਫੀਲਡ ਟਿ੍ਰਪ ਲਈ ਲਖਨਊ ਗਏ ਹੋਏ ਸਨ। ਉਥੋਂ ਨਿਕਲਦੇ ਸਮੇਂ ਸਕੂਲ ਬੱਸ ਕੰਟਰੋਲ ਤੋਂ ਬਾਹਰ ਹੋ ਗਈ, ਬਾਈਕ ਸਵਾਰ ਨੂੰ ਟੱਕਰ ਮਾਰਨ ਤੋਂ ਬਾਅਦ ਬੱਸ ਪਲਟ ਗਈ ਅਤੇ ਬਾਈਕ ਸਵਾਰ ਨੂੰ 50 ਮੀਟਰ ਤੱਕ ਘੜੀਸਦੀ ਲੈ ਗਈ। ਇਸ ਹਾਦਸੇ ’ਚ ਬਾਈਕ ਸਵਾਰ ਸਮੇਤ 5 ਬੱਚਿਆਂ ਦੀ ਮੌਤ ਹੋ ਗਈ ਦੱਸੀ ਜਾ ਰਹੀ ਹੈ। ਇਸ ਦੇ ਨਾਲ ਹੀ 12 ਬੱਚਿਆਂ ਨੂੰ ਗੰਭੀਰ ਸੱਟਾਂ ਲੱਗੀਆਂ। ਬਾਕੀ ਮਾਮੂਲੀ ਜ਼ਖਮੀ ਹੋ ਗਏ। ਬੱਸ ਵਿੱਚ 42 ਬੱਚੇ ਸਵਾਰ ਸਨ। ਵਿਕਾਸ ਬਲਾਕ ਸੂਰਤਗੰਜ ਦੇ ਹਰਕਾ ਦੇ ਸੰਯੁਕਤ ਸਕੂਲ ਦੇ ਬੱਚਿਆਂ ਨੂੰ ਲਖਨਊ ਚਿੜੀਆਘਰ ਦੀ ਸੈਰ ਲਈ ਲਿਜਾਇਆ ਗਿਆ। ਉਥੋਂ ਵਾਪਸ ਆਉਂਦੇ ਸਮੇਂ ਦੇਵਾ ਦੇ ਸਲਾਰਪੁਰ ਨੇੜੇ ਇੱਕ ਬਾਈਕ ਸਵਾਰ ਸਕੂਲ ਬੱਸ ਦੇ ਸਾਹਮਣੇ ਆ ਗਿਆ ਅਤੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਵਿੱਚ ਬੱਸ ਪਲਟ ਗਈ। ਦੱਸਿਆ ਜਾ ਰਿਹਾ ਹੈ ਕਿ ਬੱਸ ਦੀ ਰਫਤਾਰ ਬਹੁਤ ਤੇਜ਼ ਸੀ, ਜਿਸ ਕਾਰਨ ਇਹ ਕਰੀਬ 50 ਮੀਟਰ ਤਕ ਘਸੀਟ ਗਈ। ਮਿ੍ਰਤਕ ਬੱਚਿਆਂ ਦੀ ਪਛਾਣ ਨਹੀਂ ਹੋ ਸਕੀ ਹੈ। ਜ਼ਖਮੀ ਬੱਚਿਆਂ ਨੂੰ ਕਮਿਊਨਿਟੀ ਹੈਲਥ ਸੈਂਟਰ ਦੇਵਾ ਵਿਖੇ ਦਾਖਲ ਕਰਵਾਇਆ ਗਿਆ। ਐਸਪੀ ਦਿਨੇਸ਼ ਕੁਮਾਰ ਸਿੰਘ ਨੇ ਦੱਸਿਆ ਕਿ ਹਾਦਸੇ ਵਿੱਚ ਪੰਜ ਲੋਕਾਂ ਦੀ ਮੌਤ ਹੋ ਗਈ ਹੈ। ਪੁਲਿਸ ਮੌਕੇ ’ਤੇ ਮੌਜੂਦ ਹੈ।

Related posts

ਦਿੱਲੀ ਸ਼ਰਾਬ ਨੀਤੀ ਮਾਮਲਾ ਕੇਜਰੀਵਾਲ ਤੇ ਕਵਿਤਾ ਦਾ ਜੁਡੀਸ਼ਲ ਰਿਮਾਂਡ 7 ਮਈ ਤੱਕ ਵਧਾਇਆ

editor

ਟੋਂਕ ਦੇ ਉਨੀਆਰਾ ’ਚ ਇੱਕ ਜਨ ਸਭਾ ਨੂੰ ਪ੍ਰਧਾਨ ਮੰਤਰੀ ਵੱਲੋਂ ਸੰਬੋਧਨਕਾਂਗਰਸ ਦਲਿਤਾਂ, ਪੱਛੜੀਆਂ ਸ਼੍ਰੇਣੀਆਂ ਅਤੇ ਆਦਿਵਾਸੀਆਂ ਦਾ ਰਾਖਵਾਂਕਰਨ ਮੁਸਲਮਾਨਾਂ ਨੂੰ ਦੇਣਾ ਚਾਹੁੰਦੀ ਸੀ: ਮੋਦੀ

editor

ਸੰਜੇ ਸਿੰਘ ਦਾ ਵੱਡਾ ਦੋਸ਼, ਜੇਲ੍ਹ ’ਚ ਬੰਦ ਕੇਜਰੀਵਾਲ ’ਤੇ 24 ਘੰਟੇ ਸੀ.ਸੀ.ਟੀ.ਵੀ. ਰਾਹੀਂ ਨਿਗਰਾਨੀ ਰੱਖ ਰਹੇ ਪ੍ਰਧਾਨ ਮੰਤਰੀ ਤੇ ਐਲ.ਜੀ

editor