India

ਪ੍ਰਧਾਨ ਮੰਤਰੀ ਵੱਲੋਂ ‘ਵਿਜੇ ਸ਼ੰਖਨਾਦ’ ਰੈਲੀ ਨੂੰ ਸੰਬੋਧਨ ਤੀਜੇ ਕਾਰਜਕਾਲ ’ਚ ਭਿ੍ਰਸ਼ਟਾਚਾਰ ’ਤੇ ਹਮਲਾ ਹੋਵੇਗਾ ਤੇਜ਼, ਇਸ ਦੀ ਗਾਰੰਟੀ: ਮੋਦੀ

ਰੁਦਰਪੁਰ – ਵਿਰੋਧੀ ਧਿਰ ’ਤੇ ਭਿ੍ਰਸ਼ਟਾਚਾਰੀਆਂ ਨੂੰ ਬਚਾਉਣ ਦਾ ਦੋਸ਼ ਲਾਉਂਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਜ਼ੋਰ ਦੇ ਕੇ ਕਿਹਾ ਕਿ ਚੋਣਾਂ ਪਿੱਛੋਂ ਆਪਣੇ ਤੀਜੇ ਕਾਰਜਕਾਲ ਦੌਰਾਨ ਉਹ ਭਿ੍ਰਸ਼ਟਾਚਾਰ ’ਤੇ ਹਮਲਾ ਹੋਰ ਤੇਜ਼ ਕਰਨਗੇ। ਉੱਤਰਾਖੰਡ ’ਚ 19 ਅਪ੍ਰੈਲ ਨੂੰ ਹੋਣ ਵਾਲੀਆਂ ਲੋਕ ਸਭਾ ਦੀਆਂ ਚੋਣਾਂ ਦੀ ਮੁਹਿੰਮ ਦੀ ਸ਼ੁਰੂਆਤ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਇੱਥੇ ‘ਵਿਜੇ ਸ਼ੰਖਨਾਦ’ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਤੀਜੇ ਕਾਰਜਕਾਲ ’ਚ ਭਿ੍ਰਸ਼ਟਾਚਾਰ ’ਤੇ ਜ਼ੋਰਦਾਰ ਹਮਲਾ ਹੋਣ ਦੀ ਮੈਂ ਗਾਰੰਟੀ ਦਿੰਦਾ ਹਾਂ। ਭਿ੍ਰਸ਼ਟਾਚਾਰ ਹਰ ਗਰੀਬ ਦਾ ਹੱਕ ਖੋਹ ਲੈਂਦਾ ਹੈ, ਮੱਧ ਵਰਗ ਦਾ ਹੱਕ ਖੋਹ ਲੈਂਦਾ ਹੈ । ਮੈਂ ਕਿਸੇ ਨੂੰ ਵੀ ਗਰੀਬ ਜਾਂ ਮੱਧ ਵਰਗ ਦਾ ਹੱਕ ਨਹੀਂ ਖੋਹਣ ਦਿਆਂਗਾ। ਕਥਿਤ ਸ਼ਰਾਬ ਘਪਲੇ ’ਚ ਉਲਝੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਹੱਕ ’ਚ ਵਿਰੋਧੀ ਧਿਰ ਦੇ ਇਕਜੁੱਟ ਹੋਣ ਦਾ ਅਸਿੱਧੇ ਤੌਰ ’ਤੇ ਜ਼ਿਕਰ ਕਰਦਿਆਂ ਮੋਦੀ ਨੇ ਕਿਹਾ ਕਿ ਚੋਣਾਂ ’ਚ ਸਪੱਸ਼ਟ ਤੌਰ ’ਤੇ ਦੋ ਕੈਂਪ ਬਣ ਚੁੱਕੇ ਹਨ। ਇੱਕ ਪਾਸੇ ਅਸੀਂ ਇਮਾਨਦਾਰੀ ਤੇ ਪਾਰਦਰਸ਼ਤਾ ਨਾਲ ਲੋਕਾਂ ਦੇ ਸਾਹਮਣੇ ਹਾਂ ਤਾਂ ਦੂਜੇ ਪਾਸੇ ਭਿ੍ਰਸ਼ਟ ਅਤੇ ਪਰਿਵਾਰਵਾਦ ਵਾਲੇ ਲੋਕਾਂ ਦਾ ਇਕੱਠ ਹੈ। ਇਹ ਭਿ੍ਰਸ਼ਟ ਲੋਕ ਦਿਨ-ਰਾਤ ਉਨ੍ਹਾਂ ਨੂੰ ਧਮਕੀਆਂ ਦੇ ਰਹੇ ਹਨ ਅਤੇ ਗਾਲ੍ਹਾਂ ਕੱਢ ਰਹੇ ਹਨ। ਦੇਖੋ ਕੀ ਖੇਡ ਚੱਲ ਰਹੀ ਹੈ। ਅਸੀਂ ਕਹਿੰਦੇ ਹਾਂ ਭਿ੍ਰਸ਼ਟਾਚਾਰ ਖਤਮ ਕਰੋ ਤੇ ਉਹ ਕਹਿ ਰਹੇ ਹਨ ਭਿ੍ਰਸ਼ਟਾਚਾਰੀਆਂ ਨੂੰ ਬਚਾਓ। ਉਨ੍ਹਾਂ ਵਿਰੋਧੀ ਧਿਰ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਕਿ ‘ਇੰਡੀਆ’ ਗਠਜੋੜ’ ਦਾ ਹਿੱਸਾ ਬਣੀ ਕਾਂਗਰਸ ਦੇ ਸ਼ਾਹੀ ਪਰਿਵਾਰ ਦੇ ਸ਼ਹਿਜ਼ਾਦੇ ਨੇ ਐਲਾਨ ਕੀਤਾ ਹੈ ਕਿ ਜੇ ਦੇਸ਼ ’ਚ ਤੀਜੀ ਵਾਰ ਭਾਜਪਾ ਦੀ ਸਰਕਾਰ ਬਣੀ ਤਾਂ ਅੱਗ ਲੱਗ ਜਾਏਗੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ’ਤੇ 60 ਸਾਲ ਰਾਜ ਕਰਨ ਵਾਲੇ 10 ਸਾਲ ਸੱਤਾ ਤੋਂ ਬਾਹਰ ਰਹਿੰਦਿਆਂ ਹੀ ਦੇਸ਼ ਨੂੰ ਅੱਗ ਲਾਉਣ ਦੀਆਂ ਗੱਲ ਕਰ ਰਹੇ ਹਨ। ਉਨ੍ਹਾਂ ਲੋਕਾਂ ਨੂੰ ਪੁੱਛਿਆ ਕਿ ਕੀ ਉਹ ਅਜਿਹੇ ਲੋਕਾਂ ਨੂੰ ਸਜ਼ਾਵਾਂ ਨਹੀਂ ਦੇਣਗੇ ਅਤੇ ਚੁਣ-ਚੁਣ ਕੇ ਅਜਿਹੇ ਲੋਕਾਂ ਨੂੰ ਮੈਦਾਨ ’ਚੋਂ ਬਾਹਰ ਨਹੀਂ ਕਰਨਗੇ। ਮੋਦੀ ਨੇ ਕਿਹਾ ਕਿ ਐਮਰਜੈਂਸੀ ਦੀ ਗੱਲ ਕਰਨ ਵਾਲੀ ਕਾਂਗਰਸ ਨੂੰ ਲੋਕਤੰਤਰ ’ਤੇ ਕੋਈ ਭਰੋਸਾ ਨਹੀਂ ਬਚਿਆ ਹੈ ਅਤੇ ਇਸ ਲਈ ਉਹ ਲੋਕਾਂ ਨੂੰ ਲੋਕ-ਫਤਵੇ ਵਿਰੁੱਧ ਭੜਕਾਉਣ ’ਚ ਲੱਗੀ ਹੋਈ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਕਾਂਗਰਸ ਦੇਸ਼ ਨੂੰ ਅਸਥਿਰਤਾ ਤੇ ਅਰਾਜਕਤਾ ਵੱਲ ਲਿਜਾਣਾ ਚਾਹੁੰਦੀ ਹੈ। ਕਾਂਗਰਸ ਦੀ ਆਲੋਚਨਾ ਕਰਦਿਆਂ ਉਨ੍ਹਾਂ ਕਿਹਾ ਕਿ ਦੱਖਣੀ ਭਾਰਤ ਨੂੰ ਦੇਸ਼ ਤੋਂ ਵੱਖ ਕਰਨ ਦੀ ਗੱਲ ਕਰਨ ਵਾਲੇ ਕਰਨਾਟਕ ਦੇ ਆਪਣੇ ਇਕ ਵੱਡੇ ਨੇਤਾ ਨੂੰ ਸਜ਼ਾ ਦੇਣ ਦੀ ਬਜਾਏ ਉਸ ਨੇ ਉਸ ਨੂੰ ਚੋਣਾਂ ’ਚ ਟਿਕਟ ਦੇ ਦਿੱਤੀ।

Related posts

ਦਿੱਲੀ ਸ਼ਰਾਬ ਨੀਤੀ ਮਾਮਲਾ ਕੇਜਰੀਵਾਲ ਤੇ ਕਵਿਤਾ ਦਾ ਜੁਡੀਸ਼ਲ ਰਿਮਾਂਡ 7 ਮਈ ਤੱਕ ਵਧਾਇਆ

editor

ਟੋਂਕ ਦੇ ਉਨੀਆਰਾ ’ਚ ਇੱਕ ਜਨ ਸਭਾ ਨੂੰ ਪ੍ਰਧਾਨ ਮੰਤਰੀ ਵੱਲੋਂ ਸੰਬੋਧਨਕਾਂਗਰਸ ਦਲਿਤਾਂ, ਪੱਛੜੀਆਂ ਸ਼੍ਰੇਣੀਆਂ ਅਤੇ ਆਦਿਵਾਸੀਆਂ ਦਾ ਰਾਖਵਾਂਕਰਨ ਮੁਸਲਮਾਨਾਂ ਨੂੰ ਦੇਣਾ ਚਾਹੁੰਦੀ ਸੀ: ਮੋਦੀ

editor

ਸੰਜੇ ਸਿੰਘ ਦਾ ਵੱਡਾ ਦੋਸ਼, ਜੇਲ੍ਹ ’ਚ ਬੰਦ ਕੇਜਰੀਵਾਲ ’ਤੇ 24 ਘੰਟੇ ਸੀ.ਸੀ.ਟੀ.ਵੀ. ਰਾਹੀਂ ਨਿਗਰਾਨੀ ਰੱਖ ਰਹੇ ਪ੍ਰਧਾਨ ਮੰਤਰੀ ਤੇ ਐਲ.ਜੀ

editor