Punjab

ਪੰਜਾਬ ਸਰਕਾਰ ਨੇ  ਦੋ ਸਾਲਾਂ ਦੌਰਾਨ 70000 ਕਰੋੜ ਤੋ ਵੱਧ ਕਰਜ਼ਾ ਚੁੱਕਿਆ  ਕਿ ਸੂਬੇ ਵਿੱਚ ਵਿਤੀ ਐਮਰਜੈਂਸੀ ਵਾਲੇ ਹਾਲਾਤ ਪੈਦਾ ਹੋ ਗਏ : ਸੁਖਬੀਰ ਸਿੰਘ ਬਾਦਲ 

ਮੋਰਿੰਡਾ – ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਦੋਸ਼ ਲਗਾਇਆ ਕਿਹਾ ਸਰਕਾਰ ਨੇ ਝੂਠੀਆਂ ਗਰਾਂਟੀਆਂ ਦੇ ਪ੍ਰਚਾਰ ਲਈ
 ਦੋ ਸਾਲਾਂ ਵਿੱਚ ਇੰਨਾ ਕਰਜ਼ਾ ਚੁੱਕ ਲਿਆ ਹੈ ਜਿੰਨਾ ਅਕਾਲੀ ਸਰਕਾਰ ਨੇ ਆਪਣੇ 10 ਸਾਲਾਂ ਦੇ ਰਾਜ ਵਿੱਚ ਨਹੀਂ ਚੁੱਕਿਆ ਸੀ ਜਿਸ ਕਾਰਨ ਪੰਜਾਬ ਵਿੱਚ ਵਿਤੀ  ਐਮਰਜੈਂਸੀ ਵਾਲੇ ਹਾਲਾਤ ਪੈਦਾ ਹੋ ਗਏ ਹਨ ਅਤੇ ਸਰਕਾਰ ਕੋਲ ਵਿਕਾਸ ਕਾਰਜਾਂ ਲਈ ਤਾਂ ਕੀ ਸਗੋਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਸਮੇਂ ਸਿਰ ਤਨਖਾਹਾਂ ਤੇ ਪੈਨਸ਼ਨਾਂ ਦੇਣ ਲਈ ਵੀ ਪੈਸੇ ਨਹੀਂ ਹਨ?
 ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਇਹ ਦੋਸ਼ ਪੰਜਾਬ ਬਚਾਓ  ਯਾਤਰਾ ਦੇ ਮੋਰਿੰਡਾ ਵਿੱਚ ਦਾਖਲ ਹੋਣ ਸਮੇਂ ਹਲਕਾ ਇੰਚਾਰਜ  ਕਰਮ ਸਿੰਘ ਰਿਟਾਇਰਡ ਡੀਟੀਓ ਦੀ ਅਗਵਾਈ ਹੇਠ ਜੁੜੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ  ਲਗਾਏ।  ਬਾਦਲ ਨੇ ਕਿਹਾ ਕਿ ਲੋਕ ਸਭਾ ਚੋਣਾਂ ਵਿੱਚ ਅਕਾਲੀ ਦਲ ਦੀ ਲੜਾਈ ਦਿੱਲੀ ਨਾਲ ਸੰਬੰਧਿਤ ਪਾਰਟੀਆਂ ਨਾਲ ਹੈ, ਅਤੇ ਦਿੱਲੀ ਨੇ ਕਦੇ ਵੀ ਪੰਜਾਬ ਨਾਲ ਇਨਸਾਫ ਨਹੀਂ ਕੀਤਾ ਹੈ। ਉਹਨਾਂ ਕਿਹਾ ਕਿ ਇਹ ਪਾਰਟੀਆਂ  ਦਿੱਲੀ ਤੋਂ ਸਿਰਫ ਰਾਜ ਕਰਨ ਲਈ ਪੰਜਾਬ ਵਿੱਚ ਆਉਂਦੀਆਂ ਹਨ ਨਾ ਕਿ ਸੇਵਾ ਕਰਨ ਲਈ ਪੰਜਾਬ ਦੇ ਭਲੇ ਲਈ ਤਾਂ ਇੱਕੋ ਇੱਕ ਪਾਰਟੀ ਖੇਤਰੀ ਪਾਰਟੀ ਹੈ ਉਹ ਹੈ ਸ਼੍ਰੋਮਣੀ ਅਕਾਲੀ ਦਲ ਬਾਦਲ ਜੋ ਪੰਜਾਬ ਲਈ ਸਭ ਤੋਂ ਅੱਗੇ ਹੋ ਕੇ ਕੰਮ ਕਰਦੀ ਹੈ। ਉਹਨਾਂ ਕਿਹਾ ਕਿ ਅੱਜ ਸੂਬੇ ਅੰਦਰ ਰੋਜ਼ਾਨਾ ਕਤਲ ਹੋ ਰਹੇ ਹਨ ਅਤੇ ਜਿਸ ਕਾਰਨ ਉਦਯੋਗਪਤੀ ਸੂਬੇ ਅੰਦਰ ਨਿਵੇਸ਼ ਕਰਨ ਤੋਂ ਗਰੇਜ ਕਰ ਰਹੇ ਹਨ ਸ੍ਰੀ ਬਾਦਲ ਨੇ ਆਪ ਸਰਕਾਰ ਨੂੰ ਚੁਟਕਲਿਆਂ ਦੀ ਸਰਕਾਰ ਕਰਾਰ ਦਿੰਦੇ ਆਂ ਹਰ ਫਰੰਟ ਤੇ ਫੇਲ ਦੱਸਿਆ ਅਤੇ ਕਿਹਾ ਕਿ ਸੂਬੇ ਦੇ ਹਰ ਵਰਗ ਦੇ ਲੋਕਾਂ ਵਿੱਚ ਸਰਕਾਰ ਪ੍ਰਤੀ ਨਿਰਾਸ਼ਤਾ ਪਾਈ ਜਾ ਰਹੀ ਹੈ ਜਿਸ ਕਾਰਨ ਪੰਜਾਬ ਦੇ ਕਿਸਾਨ ਮਜ਼ਦੂਰ ਮੁਲਾਜ਼ਮ ਵਿਦਿਆਰਥੀ ਤੇ ਬੇਰੁਜ਼ਗਾਰ ਸਮੇਤ ਹਰ ਵਾਰ ਸਰਕਾਰ ਦੀਆਂ ਨੀਤੀਆਂ ਤੋਂ ਤੰਗ ਆ ਕੇ ਸੰਘਰਸ਼ ਕਰ ਰਿਹਾ ਹੈ  ਪ੍ਰੰਤੂ ਸਰਕਾਰ ਸੰਘਰਸ਼ਸ਼ੀਲ ਲੋਕਾਂ ਦੀਆਂ ਮੰਗਾਂ ਮੰਨਣ ਦੀ ਥਾਂ ਤੇ ਡੰਡੇ ਨਾਲ ਲੋਕਾਂ ਦੀ ਆਵਾਜ਼ ਦਵਾਉਣ ਦੀ ਕੋਸ਼ਿਸ਼ ਕਰ ਰਹੀ ਹੈ ਜੋ ਕਿ ਲੋਕਤੰਤਰੀ ਕਦਰਾਂ ਕੀਮਤਾਂ ਦਾ ਘਾਣ ਹੈ, ਜਿਸ ਲਈ ਪੰਜਾਬ ਦੇ ਲੋਕ ਮੌਜੂਦਾ ਸਰਕਾਰ ਨੂੰ ਲੋਕ ਸਭਾ ਚੋਣਾਂ ਦੌਰਾਨ ਮੂੰਹ ਤੋੜਵਾਂ ਜਵਾਬ ਦੇਣਗੇ।
 ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸਿੱਖਾਂ ਅਤੇ ਸਮੂਹ ਪੰਜਾਬੀਆਂ ਦੀ ਆਪਣੀ ਖੇਤਰੀ ਪਾਰਟੀ ਹੈ ਜਿਹੜੀ ਹਮੇਸ਼ਾ ਹੀ ਸਿੱਖਾਂ ਅਤੇ ਪੰਜਾਬੀਆਂ ਦੇ ਹੱਕਾਂ ਦੀ ਆਵਾਜ਼ ਬੁਲੰਦ ਕਰਦੀ ਰਹੀ ਹੈ ਤੇ ਇਹਨਾਂ ਹੱਕਾਂ ਦੀ ਪ੍ਰਾਪਤੀ ਲਈ ਸੰਘਰਸ਼ ਕਰਦੀ ਰਹੀ ਹੈ। ਸ੍ਰੀ ਬਾਦਲ ਨੇ ਕਿਹਾ ਕਿ ਇਸ ਯਾਤਰਾ ਦੌਰਾਨ ਉਹਨਾਂ ਨੇ ਸਾਰੇ ਵਿਧਾਨ ਸਭਾ ਤੇ ਲੋਕ ਸਭਾ ਹਲਕਿਆਂ ਦਾ ਦੌਰਾ ਕੀਤਾ ਹੈ ਜਿਸ ਦੌਰਾਨ ਲੋਕਾਂ ਨੇ ਦੱਸਿਆ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੇ ਉਹਨਾਂ ਦੀਆਂ ਭਾਵਨਾਵਾਂ ਨਾਲ ਖਲਵਾੜ ਕਰਕੇ ਪੰਜਾਬ ਦੇ ਲੋਕਾਂ ਦੀ ਜ਼ਿੰਦਗੀ ਦੇ 10 ਸਾਲ ਖਰਾਬ ਕਰ ਦਿੱਤੇ ਹਨ ਸ੍ਰੀ ਬਾਦਲ ਨੇ ਦਾਅਵਾ ਕੀਤਾ ਕਿ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਵੱਲੋਂ ਵਿਧਾਨ ਸਭਾ ਚੋਣਾਂ ਦੌਰਾਨ ਦਿੱਤੀਆਂ ਗਈਆਂ ਝੂਠੀਆਂ ਗਰਾਂਟੀਆਂ ਪੂਰੀਆਂ ਨਾ ਹੋਣ ਕਾਰਨ ਸਰਕਾਰ ਤੋਂ ਪੂਰੀ ਤਰ੍ਹਾਂ ਨਾਰਾਜ਼ ਹਨ ਜਦ ਕਿ ਕਾਂਗਰਸ ਤੇ ਭਾਰਤੀ ਜਨਤਾ ਪਾਰਟੀ ਨੂੰ ਸੂਬੇ ਦੇ ਲੋਕ ਪੰਜਾਬ ਵਿਰੋਧੀ ਮੰਨਦੇ ਹੋਏ ਮੂੰਹ ਨਹੀਂ ਲਾਉਣਗੇ ਅਤੇ ਲੋਕ ਸਭਾ ਦੀਆਂ 13 ਦੀਆਂ 13 ਸੀਟਾਂ ਸ਼੍ਰੋਮਣੀ ਅਕਾਲੀ ਦਲ ਨੂੰ ਜਿਤਾ ਕੇ ਨਵਾਂ ਇਤਿਹਾਸ ਸਿਰਜਣਗੇ।
ਇਸ ਮੌਕੇ ਤੇ ਯੂਥ ਆਗੂ ਪਰਮਿੰਦਰ ਸਿੰਘ ਬਿੱਟੂ ਕੰਗ ਦੀ ਅਗਵਾਈ ਹੇਠ ਵੱਡੀ ਗਿਣਤੀ ਹੇਠ ਸਰਪੰਚ ਜਸਵਿੰਦਰ ਸਿੰਘ ਰੋਣੀ, ਸਰਪੰਚ ਗੁਰਿੰਦਰ ਸਿੰਘ ਚੱਕਲਾ, ਸਰਪੰਚ ਜਸਪਾਲ ਕੌਰ ਅਮਰਾਲੀ, ਸਰਪੰਚ ਮਨਜੀਤ ਸਿੰਘ ਬੰਗੀਆ ਸਹਿਤ ਸ਼ਹਿਰਾਂ ਦੇ ਲੋਕ ਕਾਂਗਰਸ ਪਾਰਟੀ ਅਤੇ ਆਮ ਆਦਮੀ ਪਾਰਟੀ ਨੂੰ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋਏ , ਇਸ ਤੋਂ ਇਲਾਵਾ ਕਾਗਰਸੀ ਆਗੂ ਮਨੀ ਮਹਿਤਾ ਵੀ ਸ੍ਰੋਮਣੀ ਅਕਾਲੀ ਦਲ ਵਿੱਚ ਸਾਮਲ ਹੋਏ ਜਿਨਾਂ ਦਾ ਸ਼੍ਰੀ ਬਾਦਲ ਅਤੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਵੱਲੋਂ ਸਿਰਪਾਓ ਭੇਂਟ ਕਰਕੇ ਸਨਮਾਨ ਕੀਤਾ ਗਿਆ ਅਤੇ ਉਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਵਿੱਚ ਬਣਦਾ ਮਾਣ ਸਨਮਾਨ ਦੇਣ ਦਾ ਭਰੋਸਾ ਦਿੱਤਾ ਗਿਆ। ਇਸ ਮੌਕੇ ਤੇ ਬੋਲਦਿਆਂ ਹਲਕਾ ਇੰਚਾਰਜ  ਕਰਨ ਸਿੰਘ ਡੀਟੀਓ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਉਮੀਦਵਾਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਨੂੰ ਭਰੋਸਾ ਦਿੱਤਾ ਕਿ ਹਲਕਾ ਸ੍ਰੀ ਚਮਕੌਰ ਸਾਹਿਬ ਤੋਂ ਉਹਨਾਂ ਨੂੰ ਵੱਡੀ ਲੀਡ ਨਾਲ ਜਿੱਤ ਦਿਵਾਈ ਜਾਵੇਗੀ।  ਇਸ ਮੌਕੇ ਮੋਰਿੰਡਾ ਸ਼ਹਿਰ ਵਿੱਚ ਵੱਡੇ ਕਾਫਲੇ ਸੈਂਕੜਿਆਂ ਦੀ ਤਾਦਾਦ ਵਿੱਚ ਟਰੈਕਟਰ ਤੇ ਮੋਟਰਸਾਈਕਲ ਕਾਰਾਂ ਲੈਕੇ ਪੁੱਜੇ ਪੰਜਾਬ ਬਚਾਓ ਯਾਤਰਾ ਦਾ ਵੱਖ ਵਖ ਥਾਵਾਂ ਤੇ ਜੋਰਦਾਰ ਸਵਾਗਤ ਕੀਤਾ ਗਿਆ ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਦੇ ਮੈਂਬਰ ਜਥੇਦਾਰ ਅਜਮੇਰ ਸਿੰਘ ਖੇੜਾ, ਜਥੇਦਾਰ ਚਰਨਜੀਤ ਸਿੰਘ ਕਾਲੇਵਾਲ, ਸਾਬਕਾ ਮੈਂਬਰ ਜਥੇਦਾਰ ਜਗਜੀਤ ਸਿੰਘ ਰਤਨਗੜ੍ਹ ਨਗਰ ਕੌਂਸਲ ਮੋਰਿੰਡਾ ਦੇ ਮੀਤ ਪ੍ਰਧਾਨ ਅੰਮ੍ਰਿਤਪਾਲ ਸਿੰਘ ਖਟੜਾ ,  ਅਕਾਲੀ ਦਲ ਦੀ ਜਨਰਲ ਕੌਂਸਲ ਦੇ ਮੈਂਬਰ ਜਥੇਦਾਰ ਜਗਰਾਜ ਸਿੰਘ ਮਾਨਖੇੜੀ ਛਤਰਜੀਤ ਸਿੰਘ ਵੜੈਚ ਪੀਏਸੀ ਦੇ ਮੈਂਬਰ ਜਗਪਾਲ ਸਿੰਘ ਜੌਲੀ, ਜਸਵੀਰ ਸਿੰਘ ਕਾਈਨੌਰ,  ਯੂਥ ਆਗੂ ਧਰਮਿੰਦਰ ਸਿੰਘ ਕੋਟਲੀ , ਬਹਾਦਰ ਸਿੰਘ ਕਾਈਨੌਰ ਤੇ  ਮਨਦੀਪ ਸਿੰਘ ਰੌਣੀ,ਜਰਨੈਲ ਸਿੰਘ ਸੱਖੋਮਾਜਰਾ, ਆੜਤੀ ਐਸੋਸੀਏਸ਼ਨ ਦੇ ਪ੍ਰਧਾਨ ਜੁਝਾਰ ਸਿੰਘ ਮਾਵੀ, ਜਨਰਲ ਸਕੱਤਰ ਗੁਰਮੀਤ ਸਿੰਘ ਸਿੱਧੂ, ਬੀਸੀ ਵਿੰਗ ਦੇ ਮੀਤ ਪ੍ਰਧਾਨ ਕੁਲਬੀਰ ਸਿੰਘ ਸੋਨੂੰ,
ਆਰਕੀਟੈਕਚਰ ਜਸਮੀਤ ਸਿੰਘ, ਅਮਰਿੰਦਰ ਸਿੰਘ ਹੈਲੀ, ਪਰਵਿੰਦਰ ਸਿੰਘ ਸੁਹਾਣਾ ਬਲਾਕ ਪ੍ਰਧਾਨ ਸੁਰਜੀਤ ਸਿੰਘ ਤਾਜਪੁਰਾ, ਹਰਬੰਸ ਸਿੰਘ ਸਮਾਣਾ ਅਤੇ ਜਗਵਿੰਦਰ ਸਿੰਘ ਪੰਮੀ ਸਮੇਤ ਵੱਡੀ ਗਿਣਤੀ ਵਿੱਚ ਅਕਾਲੀ ਆਗੂ ਅਤੇ ਵਰਕਰ ਹਾਜ਼ਰ ਸਨ।
ਯਾਤਰਾ ਦੌਰਾਨ ਸੁਖਬੀਰ ਬਾਦਲ ਵੱਲੋਂ ਗੱਡੀ ਵਿੱਚ ਰੱਖੇ ਗਏ ਖੂੰਡੇ ਸਬੰਧੀ ਪੁੱਛਣ ਤੇ ਸ੍ਰੀ ਬਾਦਲ ਨੇ ਇਸ ਪੱਤਰਕਾਰ ਨੂੰ ਦੱਸਿਆ ਕਿ ਇਹ ਉਨਾਂ ਨੂੰ ਯਾਤਰਾ ਦੌਰਾਨ ਪੰਜਾਬ ਦੇ ਬਜੁਰਗਾਂ ਵੱਲੋ ਦਿੱਲੀ ਦੀਆਂ ਪਾਰਟੀਆਂ ਨੂੰ ਉਸੇ ਤਰ੍ਹਾਂ ਪੰਜਾਬ ਵਿੱਚੋਂ ਬਾਹਰ ਕੱਢਣ ਲਈ ਦਿੱਤਾ ਗਿਆ ਹੈ ਜਿਸ ਤਰ੍ਹਾਂ ਸਮੂਹ ਪੰਜਾਬੀਆਂ ਨੇ ਦੇਸ਼ ਵਿੱਚੋਂ ਫਰੰਗੀਆਂ ਨੂੰ ਬਾਹਰ ਕੱਢਿਆ ਸੀ।

Related posts

ਸੰਧੂ ਸਮੁੰਦਰੀ ਉਸ ਪਰਿਵਾਰ ਦਾ ਸੰਤਾਨ ਹੈ ਜਿਨ੍ਹਾਂ ਨੇ ਸਿੱਖੀ ਲਈ ਜੀਵਨ ਬਲੀਦਾਨ ਦਿੱਤਾ – ਪ੍ਰਧਾਨ ਮੰਤਰੀ ਮੋਦੀ

editor

ਆਮ ਆਦਮੀ ਪਾਰਟੀ ਨੇ ਪੰਜਾਬ ‘ਚ ਭਾਜਪਾ, ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ (ਬ) ਨੂੰ ਦਿੱਤਾ ਵੱਡਾ ਝਟਕਾ! ਕਈ ਵੱਡੇ ਆਗੂ ‘ਆਪ’ ‘ਚ ਸ਼ਾਮਲ 

editor

ਗੁਰਦਾਸਪੁਰ ਵਿੱਚ ਗਰਜੇ ਮਾਨ – ਸੋਨੇ ਦੇ ਚਮਚ ਲੈ ਕੇ ਪੈਦਾ ਹੋਣ ਵਾਲੇ ਕਦੇ ਆਮ ਲੋਕਾਂ ਦੇ ਦੁੱਖ-ਤਕਲੀਫ਼ਾਂ ਨਹੀਂ ਸਮਝ ਸਕਦੇ

editor