Articles

ਫਰਜ਼ੀ ਵਿਆਹਾਂ ਤੇ ਨੌਸਰਬਾਜ਼ ਦੁਲਹਨਾਂ ਦਾ ਮੱਕੜਜਾਲ਼

ਲੇਖਕ: ਮਾਸਟਰ ਸੰਜੀਵ ਧਰਮਾਣੀ,
ਸ੍ਰੀ ਅਨੰਦਪੁਰ ਸਾਹਿਬ

ਸਾਡੇ ਸਮਾਜ ਵਿੱਚ ਠੱਗੀ ਕਰਨ ਦੇ ਢੰਗ – ਤਰੀਕੇ ਦਿਨ ਪ੍ਰਤੀ ਦਿਨ ਨਵੇਂ – ਨਿਵੇਕਲੇ ਸਾਹਮਣੇ ਆਉਂਦੇ ਹਨ। ਕਈ ਲੋਕ ਰਾਤੋ – ਰਾਤ ਅਮੀਰ ਹੋਣ ਦੀ ਲਾਲਸਾ ਵਿੱਚ ਆ ਕੇ ਗ਼ੈਰ – ਕਾਨੂੰਨੀ ਅਤੇ ਗ਼ੈਰ – ਸਮਾਜਿਕ ਕਾਰਿਆਂ ਨੂੰ ਅੰਜਾਮ ਪਹੁੰਚਾਉਣ ਤੋਂ ਵੀ ਗੁਰੇਜ਼ ਨਹੀਂ ਕਰਦੇ ਅਤੇ ਦੂਸਰਿਆਂ ਦੀਆਂ ਭਾਵਨਾਵਾਂ ਨੂੰ ਵੀ ਠੇਸ ਪਹੁੰਚਾਉਂਦੇ ਹਨ।ਵਿਆਹ ਨੂੰ ਦੋ ਪਰਿਵਾਰਾਂ ਤੇ ਦੋ ਦਿਲਾਂ ਦੇ ਇੱਕ ਹੋ ਜਾਣ ਦੇ ਸਮਰਪਿਤ ਜਿਹੇ ਪਾਕਿ – ਪਵਿੱਤਰ ਰਿਸ਼ਤੇ ਵਜੋਂ ਦੇਖਿਆ ਜਾਂਦਾ ਰਿਹਾ ਹੈ , ਪਰ ਕਈ ਸ਼ਾਤਰ ਠੱਗ ਇਸ ਪਵਿੱਤਰ ਰਿਸ਼ਤੇ ਅਤੇ ਸ਼ੁਭ ਮੌਕੇ ਤੋਂ ਵੀ ਠੱਗੀ ਕਰਨ ਤੇ ਉਸ ਨੂੰ ਅੰਜਾਮ ਤੱਕ ਪਹੁੰਚਾਉਣ ਦੀ ਠਾਣ ਬੈਠਦੇ ਹਨ। ਇਸੇ ਦਾ ਇੱਕ ਰੂਪ ਹੈ : ਫ਼ਰਜ਼ੀ ਵਿਆਹ ਤੇ ਨੌਸਰਬਾਜ਼ ਦੁਲਹਨਾਂ ਦਾ ਮੱਕੜਜਾਲ। ਅਜਿਹੀਆਂ ਠੱਗ ਦੁਲਹਨਾਂ ਭੋਲੇ – ਭਾਲੇ ਤੇ ਤਕੜੇ ਘਰਾਂ ਦੇ ਲੋਕਾਂ ਨੂੰ ਆਪਣੇ ਠੱਗ ਗਿਰੋਹ ਦੇ ਜਾਲ ਵਿੱਚ ਫਸਾ ਲੈਂਦੀਆਂ ਹਨ। ਹੁੰਦਾ ਇਹ ਹੈ ਕਿ ਦੁਲਹਨ ਦੀ ਫੋਟੋਆਂ ਦਿਖਾ ਕੇ ਤੇ ਲੜਕੇ ਵਾਲਿਆਂ ਨੂੰ ਪੂਰਾ ਵਿਸ਼ਵਾਸ ਦੁਆ ਕੇ ” ਝੱਟ ਮੰਗਣੀ ਪੱਟ ਵਿਆਹ ” ਅਨੁਸਾਰ ਜਲਦੀ ਵਿਆਹ ਕਰਵਾ ਦਿੱਤਾ ਜਾਂਦਾ ਹੈ। ਠੱਗਾਂ ਵੱਲੋਂ ਲੜਕੇ ਵਾਲਿਆਂ ਤੋਂ ਵਿਆਹ ਤੋਂ ਪਹਿਲਾਂ ਵੱਖ – ਵੱਖ ਬਹਾਨੇ ਬਣਾ ਕੇ ਕਾਫ਼ੀ ਰਕਮ ਹੜੱਪ ਲਈ ਜਾਂਦੀ ਹੈ ਤੇ ਵਿਆਹ ਤੋਂ ਤੁਰੰਤ ਬਾਅਦ ਗਹਿਣਾ – ਗੱਠਾ ਤੇ ਪੈਸਾ ਲੈ ਕੇ ਦੁਲਹਨ ਆਪਣੇ ਗਰੋਹ ਸਮੇਤ ਭੱਜ ਜਾਂਦੀ ਹੈ ਤੇ ਠੱਗਾਂ ਦੇ ਫ਼ੋਨ ਬੰਦ ਆਉਣੇ ਸ਼ੁਰੂ ਹੋ ਜਾਂਦੇ ਹਨ। ਜਦੋਂ ਵਿਅਕਤੀ ਨੂੰ ਪਤਾ ਲੱਗਦਾ ਹੈ , ਉਦੋਂ ਕਾਫੀ ਦੇਰ ਹੋ ਗਈ ਹੁੰਦੀ ਹੈ।ਇਨ੍ਹਾਂ ਦਾ ਸ਼ਿਕਾਰ ਹੋਇਆ ਆਮ ਵਿਅਕਤੀ ਬਦਨਾਮੀ ਤੋਂ ਡਰਦੇ ਹੋਏ ਕਿਸੇ ਪਾਸੇ ਗੱਲ ਕਰਨ ਤੋਂ ਵੀ ਬਚਦਾ ਹੈ। ਇਸ ਲਈ ਆਮ ਜਨਤਾ ਨੂੰ ਚਾਹੀਦਾ ਹੈ ਕਿ ਵਿਆਹ ਜਿਹੇ ਪਵਿੱਤਰ ਰਿਸ਼ਤੇ ਨੂੰ ਅਪਣਾਉਣ ਸਮੇਂ ਭਰੋਸੇਯੋਗ ਵਿਅਕਤੀਆਂ ਨੂੰ ਵਿੱਚ ਲੈ ਕੇ ਹੀ ਅਜਿਹੇ ਰਿਸ਼ਤੇ ਅਤੇ ਅਜਿਹੇ ਪਵਿੱਤਰ ਬੰਧਨ ਕਾਇਮ ਕਰਨ ਨੂੰ ਤਰਜੀਹ ਦੇਣ ; ਨਾ ਕੇ ਅਣਜਾਣ ਵਿਅਕਤੀਆਂ , ਫੋਨਾਂ ਰਾਹੀਂ , ਸੋਸ਼ਲ ਮੀਡੀਆ ਜਾਂ ਹੋਰ ਅਵਿਸਵਾਸ਼ ਯੋਗ ਵਿਅਕਤੀਆਂ ‘ਤੇ ਭਰੋਸਾ ਕਰਕੇ। ਤਦ ਹੀ ਅਸੀਂ ਤੇ ਸਾਡੇ ਸਮਾਜ ਦੇ ਭੋਲੇ – ਭਾਲੇ ਲੋਕ ਇਨ੍ਹਾਂ ਨੌਸਰਬਾਜ ਠੱਗ ਦੁਲਹਨਾਂ ਤੋਂ ਅਤੇ ਇਨ੍ਹਾਂ ਦੇ ਫਰਜ਼ੀ ਵਿਆਹ ਕਰਵਾਉਣ ਵਾਲੇ ਗਰੋਹਾਂ ਤੋਂ ਬਚ ਸਕਦੇ ਹਨ। ਜਿਸ ਵਿੱਚ ਕਿ ਕਈ ਤਰ੍ਹਾਂ ਦੇ ਇਨ੍ਹਾਂ ਦੇ ਸਾਥੀ ਜਾਂ ਏਜੰਟ ਵੀ ਸ਼ਾਮਲ ਹੋ ਸਕਦੇ ਹਨ।ਜ਼ਰੂਰਤ ਹੈ ਕਿ ਅਸੀਂ ਅੱਖਾਂ ਬੰਦ ਕਰਕੇ ਕਿਸੇ ਵੀ ਅਣਜਾਣ  ਵਿਅਕਤੀ ਜਾਂ ਸੋਸ਼ਲ – ਮੀਡੀਆ ‘ਤੇ ਪੂਰਨ ਵਿਸ਼ਵਾਸ ਨਾ ਕਰੀਏ ; ਸਗੋਂ ਹਰ ਗੱਲ ਦੀ ਸੱਚਾਈ ਦੀ ਤਹਿ ਤੱਕ ਪਹੁੰਚੀਏ ਤਾਂ ਜੋ ਅਸੀਂ ਜਾਂ ਸਾਡਾ ਕੋਈ ਵਾਕਫ਼ ਅਜਿਹੇ ਠੱਗ ਗਿਰੋਹਾਂ ਜਾਂ ਨੌਸਰਬਾਜ਼ ਦੁਲਹਨਾਂ ਦੇ ਮੱਕੜਜਾਲ ਤੋਂ ਬਚ ਸਕਣ ਅਤੇ ਸ਼ਾਂਤੀ ਨਾਲ ਜੀਵਨ ਜੀਅ ਸਕਣ ;ਕਿਉਂਕਿ ਅਜਿਹੀਆਂ ਠੱਗੀਆਂ ਸਾਡੀ ਬਦਨਾਮੀ ਤੇ ਸਾਡੀ ਬਰਬਾਦੀ ਦਾ ਕਾਰਨ ਬਣਦੀਆਂ ਹਨ। ਇਸ ਤੋਂ ਇਲਾਵਾ ਆਮ – ਜਨ ਨੂੰ ਵੀ ਚਾਹੀਦਾ ਹੈ ਕਿ ਸੋਸ਼ਲ ਮੀਡੀਆ ‘ਤੇ ਅਣਜਾਣ ਵਿਅਕਤੀਆਂ ਜਾਂ ਇਸਤਰੀਆਂ ਆਦਿ ਨਾਲ ਰਾਬਤਾ ਰੱਖਣ ਤੋਂ ਗੁਰੇਜ਼ ਕਰਨ ਅਤੇ ਕਿਸੇ ਤਰ੍ਹਾਂ ਦੀ ਜ਼ਰੂਰਤ ਮਹਿਸੂਸ ਹੋਣ ‘ਤੇ ਕਾਨੂੰਨੀ ਸਹਾਇਤਾ ਲੈ ਕੇ ਹਰ ਸਮੱਸਿਆ ਦਾ ਹੱਲ ਕਰਨ ਨੂੰ ਪਹਿਲ ਦੇਣ।

Related posts

ਹਿਮਾਚਲ ਦਾ ਅਜਿਹਾ ਮੰਦਰ ਜਿੱਥੇ ਪ੍ਰੇਮੀ ਜੋੜਿਆਂ ਨੂੰ ਮਿਲਦਾ ਆਸਰਾ ਤੇ ਉੱਥੇ ਪੁਲਿਸ ਦੇ ਆਉਣ ‘ਤੇ ਹੈ ਪਾਬੰਦੀ !

editor

ਧਰਮਾਂ ਦੀ ਆੜ ‘ਤੇ ਹੁੰਦੇ ਦੰਗੇ ਫ਼ਸਾਦ ਬਨਾਮ ਇਨਸਾਨੀਅਤ !

admin

ਕੀ ਮਾਨ ਸਰਕਾਰ ਭਰਿਸ਼ਟਾਚਾਰ ਦੇ ਦੈਂਤ ਨੂੰ ਨੱਥ ਪਾਉਣ ਚ ਸਫਲ ਹੋ ਸਕੇਗੀ ?

admin