Bollywood

ਫਿਲਮ ‘Kalki 2898 AD’ ਦੇਖਣ ਤੋਂ ਬਾਅਦ ਦੀਪਿਕਾ ਪਾਦੂਕੋਣ ਦੇ ਫੈਨ ਹੋਏ ਰਣਵੀਰ ਸਿੰਘ

ਨਵੀਂ ਦਿੱਲੀ – ਬਾਕਸ ਆਫਿਸ ‘ਤੇ ਕਲਕੀ ਦੀ ਸਫਲਤਾ ਦਾ ਸਿਲਸਿਲਾ ਜਾਰੀ ਹੈ। ਇਸ ਦੌਰਾਨ ਦੀਪਿਕਾ ਪਾਦੂਕੋਣ ਅਤੇ ਰਣਵੀਰ ਸਿੰਘ, ਜੋ ਬਹੁਤ ਜਲਦ ਆਪਣੇ ਪਹਿਲੇ ਬੱਚੇ ਦਾ ਸਵਾਗਤ ਕਰਨ ਜਾ ਰਹੇ ਹਨ, ਫਿਲਮ ਦੇਖਣ ਲਈ ਥੀਏਟਰ ਪਹੁੰਚੇ। ਇਸ ਫਿਲਮ ‘ਚ ਦੀਪਿਕਾ ਤੋਂ ਇਲਾਵਾ ਅਮਿਤਾਭ ਬੱਚਨ, ਕਮਲ ਹਾਸਨ ਅਤੇ ਪ੍ਰਭਾਸ ਵੀ ਮੁੱਖ ਭੂਮਿਕਾਵਾਂ ‘ਚ ਹਨ। ਥਿਏਟਰ ਦੇ ਬਾਹਰ ਦੋਵਾਂ ਦੀਆਂ ਕਈ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਸਨ।ਫਿਲਮ ਦੇਖਣ ਤੋਂ ਬਾਅਦ ਰਣਵੀਰ ਨੇ ਫਿਲਮ ਦੀ ਸਮੀਖਿਆ ਵੀ ਕੀਤੀ। ਫਿਲਮ ਦੇਖਣ ਤੋਂ ਬਾਅਦ ਰਣਵੀਰ ਪਤਨੀ ਦੀਪਿਕਾ ਦੀ ਅਦਾਕਾਰੀ ਨੂੰ ਦੇਖ ਕੇ ਦੰਗ ਰਹਿ ਗਏ। ਉਨ੍ਹਾਂ ਨੇ ਆਪਣੀ ਸਮੀਖਿਆ ਸਾਂਝੀ ਕਰਦੇ ਹੋਏ ਨਿਰਦੇਸ਼ਕ ਨਾਗ ਅਸ਼ਵਿਨ ਦੀ ਤਾਰੀਫ ਕੀਤੀ ਅਤੇ ਟੀਮ ਨੂੰ ਵਧਾਈ ਦਿੱਤੀ। ਰਣਵੀਰ ਨੇ ਅਮਿਤਾਭ ਬੱਚਨ, ਕਮਲ ਹਾਸਨ ਅਤੇ ਲੀਡ ਐਕਟਰ ਪ੍ਰਭਾਸ ਦੀ ਵੀ ਤਾਰੀਫ ਕੀਤੀ।

ਰਣਵੀਰ ਨੇ ਖੁਦ ਨੂੰ ਅਮਿਤਾਭ ਬੱਚਨ ਦਾ ਡਾਈ ਹਾਰਡ ਫੈਨ ਦੱਸਿਆ ਹੈ। ਫਿਲਮ ‘ਚ ਅਮਿਤਾਭ ਬੱਚਨ ਨੇ ਅਸ਼ਵਥਾਮਾ ਦਾ ਕਿਰਦਾਰ ਨਿਭਾਇਆ ਹੈ। ਫਿਲਮ ਵਿੱਚ, ਦੀਪਿਕਾ ਨੇ ਸੁਮਤੀ, ਇੱਕ ਗਰਭਵਤੀ ਔਰਤ ਦਾ ਕਿਰਦਾਰ ਨਿਭਾਇਆ ਹੈ ਜੋ ਵਿਸ਼ਨੂੰ ਦੇ ਦਸਵੇਂ ਅਵਤਾਰ ਕਲਕੀ ਨੂੰ ਜਨਮ ਦੇਣ ਵਾਲੀ ਹੈ। ਅਸ਼ਵਥਾਮਾ ਨੂੰ ਉਸ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।

ਖਲਨਾਇਕ ਦੀ ਭੂਮਿਕਾ ‘ਚ ਨਜ਼ਰ ਆਏ ਕਮਲ ਹਾਸਨ ਉਸ ਨੂੰ ਮਾਰਨਾ ਚਾਹੁੰਦੇ ਹਨ ਕਿਉਂਕਿ ਉਸ ਨੂੰ ਪਤਾ ਹੈ ਕਿ ਇਹ ਬੱਚਾ ਉਸ ਦੀ ਮੌਤ ਦਾ ਕਾਰਨ ਬਣੇਗਾ। ਦੀਪਿਕਾ ਦੀ ਤਾਰੀਫ ਕਰਦੇ ਹੋਏ ਰਣਵੀਰ ਨੇ ਲਿਖਿਆ, “ਮੇਰੇ ਬੇਬੀ, ਤੁਸੀਂ ਆਪਣੀ ਕਿਰਪਾ ਤੇ ਮਾਣ ਨਾਲ ਹਰ ਪਲ ਨੂੰ ਉੱਚਾ ਕਰਦੇ ਹੋ। ਤੁਸੀਂ ਇੱਕ ਕਵਿਤਾ, ਇੱਕ ਸ਼ਕਤੀ ਹੋ। ਤੁਸੀਂ ਤੁਲਨਾ ਤੋਂ ਪਰੇ ਹੋ। ਮੈਂ ਤੁਹਾਨੂੰ ਪਿਆਰ ਕਰਦਾ ਹਾਂ।”

Related posts

ਅਨੰਤ-ਰਾਧਿਕਾ ਦੇ ਵਿਆਹ ’ਚ ਰਵਾਇਤੀ ਪਹਿਰਾਵਿਆਂ ਦੀ ਝਲਕ

editor

ਮਰਹੂਮ ਅਦਾਕਾਰਾ ਮੀਨਾ ਕੁਮਾਰੀ ਦੀ ਕੰਗਨਾ ਰਣੌਤ ਨੇ ਕੀਤੀ ਤਾਰੀਫ਼

editor

ਸੋਨਾਕਸ਼ੀ ਸਿਨਹਾ ਦੀ ਫ਼ਿਲਮ Kakuda ਦਾ ਪੋਸਟਰ ਹੋਇਆ ਰਿਲੀਜ਼

editor