Punjab

ਬਠਿੰਡਾ ਲੋਕ  ਸਭਾ ਹਲਕੇ ਤੇ ਲੋਕਾਂ ਨੇ  ਵਿਕਾਸ ਨੂੰ ਤਰਜੀਹ ਦਿੱਤੀ- ਹਰਸਿਮਰਤ ਕੌਰ ਬਾਦਲ

ਮੌੜ ਮੰਡੀ – ਵਿਰੋਧੀ ਪਾਰਟੀਆਂ ਨੇ ਅਕਾਲੀ ਦਲ ਨੂੰ ਹਰਾਉਣ ਲਈ ਪੂਰਾ ਜ਼ੋਰ ਲਗਾਇਆ ਬਠਿੰਡਾ ਲੋਕ ਸਭਾ ਹਲਕੇ ਦੇ ਲੋਕਾਂ ਨੇ ਅਕਾਲੀ ਦਲ ਵਿਚ ਆਪਣਾ ਵਿਸ਼ਵਾਸ਼ ਜਤਾ ਕੇ ਇਹ ਸਾਬਿਤ ਕਰ ਦਿੱਤਾ ਕਿ ਕਿ ਲੋਕ ਉਸ ਨੇਤਾ ਨੂੰ ਹੀ ਜਿਤਾਉਦੇ ਹਨ ਜੋ ਲੋਕਾਂ ਦੇ ਦੁੱਖ ਸੁੱਖ ਵਿਚ ਖੜ੍ਹਦਾ ਹੈ ਲੋਕਾਂ ਦੀਆਂ ਮੁਸ਼ਕਲਾਂ ਹੱਲ ਕਰਦਾ ਹੈ ਅਤੇ ਲੋਕਾਂ ਨੇ ਕੰਮ ਕਰਵਾਉਣ ਲਈ ਹਰ ਸਮੇਂ ਤਤਪਰ ਰਹਿੰਦਾ ਹੈ। ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਬੀਬਾ ਹਰਸਿਮਰਤ ਕੌਰ ਬਾਦਲ ਨੇ ਅੱਜ ਮੌੜ ਮੰਡੀ ਵਿਖੇ ਹਲਕਾ ਮੌੜ ਦੇ ਧੰਨਵਾਦੀ ਦੌਰੇ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਅਕਾਲੀ ਦਲ ਅਤੇ ਬਾਦਲ ਪਰਿਵਾਰ ਖਿਲਾਫ ਕਿਕਲੀਆਂ ਪਾਉਦਾ ਰਹਿ ਗਿਆ ਪਰ ਬਠਿੰਡਾ ਲੋਕ ਸਭਾ ਹਲਕੇ ਦੇ ਲੋਕਾਂ ਨੇ ਮੁੱਖ ਮੰਤਰੀ ਦੀ ਹੀ ਕਿਕਲੀ ਪਵਾ ਦਿੱਤੀ ਅਤੇ ਉਸ ਦੇ ਉਮੀਦਵਾਰ ਨੂੰ ਬੁਰੀ ਤਰ੍ਹਾਂ ਹਰਾਇਆ।ਬੀਬਾ ਬਾਦਲ ਨੇ ਮੌੜ ਹਲਕਾ ਅਤੇ ਸ ਜਨਮੇਜਾ ਸਿੰਘ ਸੇਖੋਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਜਿੱਤ ਵਿਚ ਮੌੜ ਹਲਕੇ ਦਾ ਵੀ ਵੱਡਾ ਯੋਗਦਾਨ ਹੈ ਕਿਉਕਿ ਇਕ ਆਗੂ ਦੇ ਘਰ ਬੈਠ ਜਾਣ ਕਾਰਨ ਇੱਥੋਂ ਵੱਡਾ ਘਾਟਾ ਪੈਣਾ ਸੀ ਪ੍ਰੰਤੂ ਜਨਮੇਜਾ ਸਿੰਘ ਸੇਖੋਂ ਅਤੇ ਪਾਰਟੀ ਵਰਕਰਾਂ ਨੇ ਦਿਨ ਰਾਤ ਮਿਹਨਤ ਕਰਕੇ ਉਸ ਘਾਟੇ ਨੂੰ ਪੂਰਾ ਕੀਤਾ ਅਤੇ ਜਿੱਤ ਵਿਚ ਯੋਗਦਾਨ ਪਾਇਆ। ਇਸ ਮੌਕੇ ਜਨਮੇਜਾ ਸਿੰਘ ਸੇਖੋਂ ਨੇ ਲੋਕਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਉਹ ਮੌੜ ਹਲਕੇ ਦੇ ਲੋਕਾਂ ਦੇ ਹਮੇਸ਼ਾ ਹੀ ਰਿਣੀ ਰਹਿਣਗੇ ਜਿੰਨ੍ਹਾਂ ਨੇ ਦਿਨ ਰਾਤ ਮਿਹਨਤ ਕਰਕੇ ਬੀਬਾ ਹਰਸਿਮਰਤ ਕੌਰ ਬਾਦਲ ਦੀ ਜਿੱਤ ਲਈ ਯੋਗਦਾਨ ਪਾਇਆ।ਇਸ ਮੌਕੇ ਹੋਰਨਾਂ ਤੋਂ ਇਲਾਵਾ ਜਥੇਦਾਰ ਹਰਦਿਆਲ ਸਿੰਘ ਚਾਉਕੇ, ਕੰਵਰਜੀਤ ਸਿੰਘ ਬੰਟੀ, ਹਰਵਿੰਦਰ ਸਿੰਘ ਕਾਕਾ ਬੁਰਜ, ਹਰਭਜਨ ਸਿੰਘ ਮਾਈਸਰਖਾਨਾ, ਹਰਜਸ ਸਿੰਘ ਘਸੋਖਾਨਾ, ਚਰਨਜੀਤ ਸਿੰਘ ਥੰਮਣਗੜ੍ਹ, ਕੁਲਦੀਪ ਸਿੰਘ ਬੁਰਜ, ਜਗਸੀਰ ਸਿੰਘ ਬੁਰਜ, ਸੁਖਦੇਵ ਸਿੰਘ ਮਾਈਸਰਖਾਨਾ, ਬਲਵੀਰ ਸਿੰਘ ਚਾਉਕੇ, ਅੰਮ੍ਰਿਤਪਾਲ ਸਿੰਘ ਹਨੀ, ਗੁਰਬਚਨ ਸਿੰਘ ਬਾਬੇਕਾ, ਸੁਖਚੈਨ ਸਿੰਘ ਸਾਬਕਾ ਪ੍ਰਧਾਨ, ਗੁਰਪ੍ਰੀਤ ਸਿੰਘ ਮੰਟੀ, ਰੁਪਿੰਦਰ ਕੌਰ ਬਰਾੜ, ਮਨਦੀਪ ਸਿੰਘ ਚਨਾਰਥਲ, ਜਗਦੀਪ ਸਿੰਘ ਅਕਾਲੀ , ਜਸਕਰਨ ਸਿੰਘ ਕਮਾਲੂ, ਸੁਖਦੇਵ ਸਿੰਘ ਮਾਈਸਰਖਾਨਾ, ਸੁਖਜੀਵਨ ਸਿੰਘ ਮਾਈਸਰਖਾਨਾ, ਦੇਵਰਾਜ ਜੇਈ, ਜਗਦੀਸ਼ ਸ਼ਰਮਾ, ਜਥੇਦਾਰ ਸਾਧੂ ਸਿੰਘ ਕੋਟਲੀ, ਗੁਰਜੀਤਪਾਲ ਸਿੰਘ ਗਿੰਨੀ, ਗੁਰਪ੍ਰੀਤ ਸਿੰਘ ਮੰਟੀ, ਚਰਨਜੀਤ ਸਿੰਘ ਭਾਈ ਬਖਤੌਰ, ਕ੍ਰਿਸ਼ਨ ਸਿੰਘ ਗਹਿਰੀ, ਸਤਨਾਮ ਸਿੰਘ ਯਾਤਰੀ, ਗੁਰਜੰਟ ਸਿੰਘ ਯਾਤਰੀ, ਸੁਰਿੰਦਰ ਸਿੰਘ ਜੋਧਪੁਰ, ਮਨਜੀਤ ਸਿੰਘ ਜੋਧਪੁਰ, ਕੁਲਦੀਪ ਸਿੰਘ ਬਰਾੜ, ਰੇਸ਼ਮ ਸਿੰਘ ਬਰਾੜ , ਜਥੇਦਾਰ ਬਲਵੀਰ ਸਿੰਘ ਭੂੰਦੜ, ਦਰਸ਼ਨ ਸਿੰਘ ਰਾਮਣਵਾਸ, ਸੁਰਜੀਤ ਸਿੰਘ ਰਾਮਣਵਾਸ, ਕੇਵਲ ਸਿੰਘ  ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਅਕਾਲੀ ਵਰਕਰ ਹਾਜ਼ਰ ਸਨ।

Related posts

ਪੰਜਾਬ ’ਚ ਬਿਜਲੀ ਹੋਈ ਮਹਿੰਗੀ

editor

ਤੰਦੂਰ ਵਾਂਗ ਤਪਿਆ ਪੰਜਾਬ, ਪਾਰਾ 47 ਤੋਂ ਹੋਇਆ ਪਾਰ

editor

ਮਾਤਰੂ ਵੰਦਨਾ ਯੋਜਨਾ ਦੇ ਤਹਿਤ ਚਾਲੂ ਵਿੱਤੀ ਵਰ੍ਹੇ ਦੌਰਾਨ 60 ਕਰੋੜ ਰੁਪਏ ਦੇ ਵਿੱਤੀ ਲਾਭ ਦਿਤੇ ਜਾਣਗੇ: ਡਾ. ਬਲਜੀਤ ਕੌਰ

editor