Sport

ਬਿਨਾਂ ਮੈਚ ਖੇਡੇ ਹੀ ਕਰੋੜਪਤੀ ਬਣੇ 7 ਭਾਰਤੀ ਖਿਡਾਰੀ

ਮੁੰਬਈ –  ਟੀ-20 ਵਿਸ਼ਵ ਕੱਪ ਦਾ ਖਿਤਾਬ ਜਿੱਤਣ ਵਾਲੀ ਭਾਰਤੀ ਟੀਮ ’ਤੇ ਪੈਸਿਆਂ ਦੀ ਖੂਬ ਬਾਰਿਸ਼ ਹੋ ਰਹੀ ਹੈ। ਟੀਮ ਨੂੰ ਆਈ.ਸੀ.ਸੀ ਤੇ ਬੀ.ਸੀ.ਸੀ.ਆਈ ਨੇ ਮਾਲਾਮਾਲ ਕਰ ਦਿੱਤਾ ਹੈ। ਆਈ.ਸੀ.ਸੀ ਨੇ ਜਿੱਥੇ ਟੀਮ ਨੂੰ ਜੇਤੂ ਰਾਸ਼ੀ ਦੇ ਰੂਪ ਵਿੱਚ 37 ਕਰੋੜ ਰੁਪਏ ਦਿੱਤੇ ਹਨ। ਉੱਥੇ ਹੀ ਬੀ.ਸੀ.ਸੀ.ਆਈ ਨੇ ਵੀ ਟੀਮ ਇੰਡੀਆ ’ਤੇ ਪੈਸਿਆਂ ਦੀ ਬਾਰਿਸ਼ ਕਰ ਦਿੱਤੀ ਹੈ। ਬੀ.ਸੀ.ਸੀ.ਆਈ ਨੇ ਟੀਮ ਇੰਡੀਆ ਨੂੰ 125 ਕਰੋੜ ਰੁਪਏ ਦਾ ਇਨਾਮ ਦਿੱਤਾ ਹੈ। ਇਸ ਤੋਂ ਪਹਿਲਾਂ ਹਰ ਖਿਡਾਰੀ ਦੇ ਹਿੱਸੇ ਵਿੱਚ ਕਰੋੜਾਂ ਰੁਪਏ ਆਏ ਹਨ। ਮੀਡੀਆ ਰਿਪੋਰਟਾਂ ਮੁਤਾਬਕ ਸਾਹਮਣੇ ਆਇਆ ਹੈ ਕਿ ਕਿਸ ਖਿਡਾਰੀ ਨੂੰ ਕਿੰਨਾ-ਕਿੰਨਾ ਪੈਸਾ ਮਿਲੇਗਾ।ਭਾਰਤੀ ਕ੍ਰਿਕਟ ਕੰਟਰੋਲ ਬੋਰਡ ਵੱਲੋਂ ਜੇਤੂ ਟੀਮ ਨੂੰ ਦਿੱਤੀ ਗਈ 125 ਕਰੋੜ ਰੁਪਏ ਦੀ ਰਾਸ਼ੀ ਨੂੰ ਖਿਡਾਰੀ ਤੇ ਸਪੋਰਟਿੰਗ ਸਟਾਫ ਦੋਹਾਂ ਵਿੱਚ ਵੰਡੀ ਜਾਵੇਗੀ। ਮੀਡੀਆ ਰਿਪੋਰਟਾਂ ਮੁਤਾਬਕ 125 ਕਰੋੜ ਰੁਪਏ ਵਿੱਚੋਂ ਸਭ ਤੋਂ ਜ਼ਿਆਦਾ 5-5 ਕਰੋੜ ਰੁਪਏ 15 ਮੈਂਬਰੀ ਟੀਮ ਤੇ ਟੀਮ ਦੇ ਮੁਖ ਕੋਚ ਨੂੰ ਦਿੱਤੀ ਜਾਵੇਗੀ। ਇਸ ਦੇ ਬਾਅਦ ਬੱਲੇਬਾਜ਼ੀ, ਗੇਂਦਬਾਜ਼ੀ ਤੇ ਫ਼ੀਲਡਿੰਗ ਕੋਚ ਨੂੰ ਸਭ ਤੋਂ ਵੱਧ 2.50-2.50 ਕਰੋੜ ਰੁਪਏ ਦਿੱਤੇ ਜਾਣਗੇ।ਦੱਸ ਦੇਈਏ ਕਿ ਟੀਮ ਦੀ ਚੋਣ ਕਰਨ ਵਾਲੇ ਪੰਜ ਮੈਂਬਰਾਂ ਨੂੰ ਵੀ ਇਸ ਰਾਸ਼ੀ ਵਿੱਚੋਂ 1-1 ਕਰੋੜ ਰੁਪਏ ਦਿੱਤੇ ਜਾਣਗੇ।
ਉਥੇ ਹੀ ਟੀਮ ਵਿੱਚ ਬਤੌਰ ਰਿਜ਼ਰਵ ਖਿਡਾਰੀ ਦੇ ਤੌਰ ’ਤੇ ਚੁਣੇ ਗਏ 4 ਖਿਡਾਰੀਆਂ ਨੂੰ ਵੀ 1-1 ਕਰੋੜ ਰੁਪਏ ਦੀ ਰਾਸ਼ੀ ਦਿੱਤੀ ਜਾਵੇਗੀ। ਇਸ ਵਿੱਚ ਰਿੰਕੂ ਸਿੰਘ, ਸ਼ੁਭਮਨ ਗਿੱਲ, ਆਵੇਸ਼ ਖਾਨ ਤੇ ਖਲੀਲ ਅਹਿਮਦ ਸ਼ਾਮਿਲ ਹਨ। ਭਾਰਤੀ ਟੀਮ ਦੇ ਨਾਲ ਜੁੜੇ 3 ਫਿਜ਼ਿਓਥੈਰੇਪਿਸਟ, 3 ਥ੍ਰੋਡਾਊਨ ਮਾਹਿਰ, 2 ਮਾਲਿਸ਼ ਕਰਨ ਵਾਲੇ ਤੇ ਸਟ੍ਰੇਨਥ ਤੇ ਕੰਡੀਸ਼ਨਿੰਗ ਕੋਚ ਨੂੰ ਇਸ ਰਾਸ਼ੀ ਵਿੱਚੋਂ 2-2 ਕਰੋੜ ਰੁਪਏ ਮਿਲਣਗੇ। ਭਾਰਤੀ ਟੀਮ ਦੇ ਨਾਲ ਕੁੱਲ 42 ਲੋਕ ਟੀ-20 ਵਿਸ਼ਵ ਕੱਪ 2024 ਵਿੱਚ ਹਿੱਸਾ ਲੈਣ ਦੇ ਲਈ ਪਹੁੰਚੇ ਸਨ। ਇਸ ਵਿੱਚ ਟੀਮ ਦੀ ਸੋਸ਼ਲ ਮੀਡੀਆ ਟੀਮ, 2339 ਸਟਾਫ ਮੈਂਬਰ, ਮੀਡੀਆ ਅਧਿਕਾਰੀ ਤੇ ਟੀਮ ਦੇ ਲਾਜਿਸਟਿਕਸ ਮੈਨੇਜਰ ਵੀ ਸ਼ਾਮਿਲ ਹਨ। ਇਨ੍ਹਾਂ ਸਾਰੇ ਲੋਕਾਂ ’ਤੇ ਪੈਸਿਆਂ ਦੀ ਬਾਰਿਸ਼ ਹੋਵੇਗੀ।

Related posts

ਬੀ.ਸੀ.ਸੀ.ਆਈ ਲਿਖ ਕੇ ਦੱਸੇ ਕਿ ਭਾਰਤ ਸਰਕਾਰ ਨਹੀਂ ਦੇ ਰਹੀ ਪਾਕਿਸਤਾਨ ’ਚ ਖੇਡਣ ਦੀ ਇਜਾਜ਼ਤ;ਪੀ.ਸੀ.ਬੀ.

editor

ਬੀਸੀਸੀਆਈ ਨੇ ਸੁਣੀ ਆਪਣਿਆਂ ਦੀ ਗੱਲ ਅੰਸ਼ੁਮਾਨ ਗਾਇਕਵਾੜ ਦੇ ਇਲਾਜ ਲਈ ਦਿੱਤਾ 1 ਕਰੋੜ ਦਾ ਫੰਡ

editor

ਦੋਸਤ ਦੀ ਹਾਲਤ ਦੇਖ ਕੇ ਦੁਖੀ ਹੋਏ ਕਪਿਲ ਦੇਵ, ਪੈਨਸ਼ਨ ਦਾਨ ਕਰਨ ਦਾ ਲਿਆ ਫ਼ੈਸਲਾ

editor