International

ਬਿ੍ਰਟੇਨ: ਵਿਰੋਧੀ ਧਿਰ ਦੇ ਅੰਤ੍ਰਿਮ ਨੇਤਾ ਰਿਸ਼ੀ ਸੁਨਕ ਨੇ ਸ਼ੈਡੋ ਕੈਬਨਿਟ ਮੈਂਬਰਾਂ ਦੇ ਦਿੱਤੇ ਨਾਮ

ਲੰਡਨ – ਬਿ੍ਰਟਿਸ਼ ਸੰਸਦ ਦੇ ਹੇਠਲੇ ਸਦਨ ਵਿਚ ਵਿਰੋਧੀ ਧਿਰ ਦੇ ਅੰਤਰਿਮ ਨੇਤਾ ਰਿਸ਼ੀ ਸੁਨਕ ਨੇ ਸ਼ੈਡੋ ਕੈਬਨਿਟ ਦੇ ਮੈਂਬਰਾਂ ਦੇ ਨਾਮ ਦਿੱਤੇ ਹਨ ਜੋ ਹਾਊਸ ਆਫ ਕਾਮਨਜ਼ ਵਿਚ ਸ਼ੁਰੂ ਹੋਏ ਨਵੇਂ ਚੁਣੇ ਗਏ ਸੰਸਦ ਮੈਂਬਰਾਂ ਦੇ ਸਹੁੰ ਚੁੱਕ ਸਮਾਗਮ ਦੌਰਾਨ ਸਰਕਾਰ ਦੇ ਸਬੰਧਤ ਮੰਤਰਾਲਿਆਂ ‘’ਤੇ ਰਾਏ ਰੱਖਣਗੇ। ਕੰਜ਼ਰਵੇਟਿਵ ਪਾਰਟੀ ਦੁਆਰਾ ਸੁਨਕ ਦਾ ਉਤਰਾਧਿਕਾਰੀ ਚੁਣੇ ਜਾਣ ਤੱਕ ਉਸ ਨੂੰ ਹੇਠਲੇ ਸਦਨ ਵਿੱਚ ਵਿਰੋਧੀ ਧਿਰ ਦਾ ਅੰਤਰਿਮ ਨੇਤਾ ਬਣਾਇਆ ਗਿਆ ਹੈ। 44 ਸਾਲਾ ਭਾਰਤੀ ਮੂਲ ਦੇ ਬਿ੍ਰਟਿਸ਼ ਨੇਤਾ ਨੂੰ ਕੁਝ ਸੀਨੀਅਰ ਨੇਤਾਵਾਂ ਦੇ ਅਸਤੀਫ਼ੇ ਅਤੇ ਕੰਜ਼ਰਵੇਟਿਵ ਪਾਰਟੀ ਦੇ ਕੁਝ ਸੰਸਦ ਮੈਂਬਰਾਂ ਦੀ ਗੈਰ-ਮੌਜੂਦਗੀ ਤੋਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ, ਜੋ ਪਿਛਲੇ ਹਫਤੇ ਦੀਆਂ ਆਮ ਚੋਣਾਂ ਵਿਚ ਪਾਰਟੀ ਦੀ ਸਭ ਤੋਂ ਬੁਰੀ ਚੁਣਾਵੀ ਹਾਰ ਵਿਚ ਆਪਣੀ ਸੀਟ ਗੁਆ ਚੁੱਕੇ ਹਨ, ਜਦਕਿ ਲੇਬਰ ਪਾਰਟੀ ਨੇ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ। ਰਿਸ਼ੀ ਸੁਨਕ ਨੇ ਸਾਬਕਾ ਪ੍ਰਧਾਨ ਮੰਤਰੀ ਡੇਵਿਡ ਕੈਮਰੂਨ ਨੂੰ ਪਿਛਲੇ ਸਾਲ ਹਾਊਸ ਆਫ ਲਾਰਡਜ਼ ਦਾ ਮੈਂਬਰ ਵਿਦੇਸ਼ ਮੰਤਰੀ ਬਣਾਉਣ ਲਈ ਨਾਮਜ਼ਦ ਕੀਤਾ ਸੀ ਪਰ ਉਨ੍ਹਾਂ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ ਅਤੇ ਸ਼ੈਡੋ ਕੈਬਨਿਟ ਵਿਚ ਇਸ ਮੰਤਰਾਲੇ ਦੀ ਜ਼ਿੰਮੇਵਾਰੀ ਹੁਣ ਉਨ੍ਹਾਂ ਦੇ ਸਾਬਕਾ ਮਾਤਹਿਤ ਅਧਿਕਾਰੀ ਐਂਡਰਿਊ ਮਿਸ਼ੇਲ ਸੰਭਾਲਣਗੇ। ਕੈਮਰਨ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ, “ਵਿਦੇਸ਼ ਮੰਤਰੀ ਦਾ ਅਹੁਦਾ ਸੰਭਾਲਣਾ ਬਹੁਤ ਸਨਮਾਨ ਦੀ ਗੱਲ ਹੈ ਪਰ ਇਹ ਬਹੁਤ ਸਪੱਸ਼ਟ ਹੈ ਕਿ ਕੰਜ਼ਰਵੇਟਿਵ ਪਾਰਟੀ ਨੂੰ ਸ਼ੈਡੋ ਕੈਬਨਿਟ ਦੇ ਹੇਠਲੇ ਸਦਨ ਤੋਂ ਇੱਕ ਪ੍ਰਤੀਬੱਧ ਮੈਂਬਰ ਦੇ ਰੂਪ ਵਿੱਚ ਇੱਕ ਨਵੇਂ ਸਕੱਤਰ ਦੀ ਲੋੜ ਹੈ।” ਉਨ੍ਹਾਂ ਕਿਹਾ,’’ਕੰਜ਼ਰਵੇਟਿਵ ਪਾਰਟੀ ਦਾ ਵਚਨਬੱਧ ਮੈਂਬਰ ਹੋਣ ਦੇ ਨਾਤੇ ਮੈਂ ਇਸ ਦਾ ਸਮਰਥਨ ਕਰਨਾ ਜਾਰੀ ਰੱਖਾਂਗਾ ਅਤੇ ਨਿਰਾਸ਼ਾਜਨਕ ਨਤੀਜਿਆਂ ਤੋਂ ਬਾਅਦ ਪਾਰਟੀ ਨੂੰ ਦੁਬਾਰਾ ਬਣਾਉਣ ਵਿੱਚ ਮਦਦ ਕਰਾਂਗਾ।ਰਿਚਰਡ ਹੋਲਡਨ ਨੇ ਪਾਰਟੀ ਦੇ ਚੇਅਰਮੈਨ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਉਨ੍ਹਾਂ ਕਿਹਾ ਸੀ ਕਿ ‘ਨਤੀਜੇ ਬਹੁਤ ਔਖੇ ਰਹੇ ਹਨ’ ਅਤੇ ਉਨ੍ਹਾਂ ਦੀ ਥਾਂ ’ਤੇ ਸਾਬਕਾ ਬਿ੍ਰਟਿਸ਼ ਵਿੱਤ ਮੰਤਰੀ ਰਿਚਰਡ ਫੁਲਰ ਨੂੰ ਅੰਤਰਿਮ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਸ਼ੈਡੋ ਕੈਬਨਿਟ ਵਿੱਚ ਸਾਬਕਾ ਮੰਤਰੀਆਂ ਗ੍ਰਾਂਟ ਸ਼ੈਪਸ ਅਤੇ ਐਲੇਕਸ ਚਾਕ ਦੇ ਚੋਣਾਂ ਹਾਰਨ ਤੋਂ ਬਾਅਦ ਜੇਮਸ ਕਾਰਟਲਿਜ ਨੂੰ ਰੱਖਿਆ ਮੰਤਰੀ ਅਤੇ ਐਡ ਆਰਗਰ ਨੂੰ ਨਿਆਂ ਮੰਤਰੀ ਵਜੋਂ ਨਿਯੁਕਤ ਕੀਤਾ ਗਿਆ ਹੈ।

Related posts

ਕੇ-ਡਰਾਮਾ ਦੇਖਣ `ਤੇ ਉੱਤਰੀ ਕੋਰੀਆ ‘ਚ 30 ਵਿਦਿਆਰਥੀਆਂ ਨੂੰ ਸਾਰਿਆਂ ਦੇ ਸਾਹਮਣੇ ਮਾਰੀ ਗਈ ਗੋਲੀ

editor

ਟਰੰਪ ਦੇ ਹਮਲਾਵਰ ਨੂੰ ਸਕੂਲ ‘ਚ ਮਿਲਿਆ ਸੀ ਸਟਾਰ ਐਵਾਰਡ,

editor

ਟਰੰਪ ਦੀ ਸੁਰੱਖਿਆ ’ਚ ਕਮੀ , ਸੀਕ੍ਰੇਟ ਸਰਵਿਸ ਦਾ ਡਾਇਰੈਕਟਰ ਕਿੰਬਰਲੀ ਚੀਟਲ ਤਲਬ

editor