Articles

ਭਾਰਤ ਦਾ ਕੌਮੀ ਝੰਡਾ ਤੇ ਇਸ ਦੀ ਮਹੱਤਤਾ

ਦੁੱਨੀਆ ਦੇ ਵਿੱਚ ਹਰ ਮੁਲਕ ਦਾ ਆਪੋ ਆਪਣਾ ਕੌਮੀ ਗੀਤ ਤੇ ਝੰਡਾ ਮੌਜੂਦ ਹੈ। ਹਰ ਇਨਸਾਨ ਨੂੰ ਆਪੋ ਆਪਣੇ ਦੇਸ਼ ਦੇ ਝੰਡੇ ਤੇ ਗੋਰਵ ਤੇ ਮਾਣ ਹੁੰਦਾ ਹੈ। ਇਸ ਨੂੰ ਦਿਨ ਛੁੱਪਨ ਤੱਕ ਲਹਿਰਾਇਆ ਜਾਂਦਾ ਹੈ। ਇਸ ਦੀ ਮਹੱਤਤਾ ਨੂੰ ਮੁੱਖ ਰੱਖਦਿਆਂ ਇਹ ਨਾਂ ਹੀ ਹੀ ਧਰਤੀ ਤੇ ਲੱਗਨਾ ਚਾਹੀਦਾ ਹੈ, ਨਾਂ ਹੀ ਪੈਰਾ ਵਿੱਚ ਆਉਣਾ ਚਾਹੀਦਾ ਹੈ। ਭਾਰਤ ਵਿੱਚ 15 ਅਗੱਸਤ ਤੇ 26 ਜਨਵਰੀ ਨੂੰ ਪੂਰੇ ਸਤਿਕਾਰ ਸਹਿੱਤ ਝੰਡੇ ਨੂੰ ਸਲਾਮੀ ਦਿੱਤੀ ਜਾਂਦੀ ਹੈ। ਭਾਰਤ ਦੀ ਅਜ਼ਾਦੀ ਦੇ ਕੁੱਛ ਦਿਨ ਪਹਿਲਾ ਹੀ 22 ਜੁਲਾਈ 1947 ਨੂੰ ਭਾਰਤੀ ਸੰਵਿਧਾਨ – ਸਭਾ ਦੀ ਬੈਠਿਕ ‘ਚ ਅਪਨਾਇਆ ਗਿਆ। ਭਾਰਤ ਦਾ ਰਾਸ਼ਟਰੀ ਝੰਡਾ ਤਿੰਨ ਰੰਗਾ, ਕੇਸਰੀ, ਚਿੱਟਾ ਤੇ ਹਰੇ ਰੰਗ ਦੀਆਂ ਖਿਤਿਜ ਪੱਟੀਆਂ ਵਿੱਚ ਇੱਕ ਨੀਲੇ ਰੰਗ ਦੇ ਇੱਕ ਚੱਕਰ ਵਾਲਾ ਤਿੰਨ ਰੰਗਾ ਝੰਡਾ ਹੈ। ਇਤਹਾਸ ਗਵਾਹ ਹੈ ਜਦੋਂ ਭਾਰਤ ਵਿੱਚ ਦੇਸ਼ ਦੀ ਅਜ਼ਾਦੀ ਦੀ ਜੰਗ ਦਾ ਬਿਗਲ ਵੱਜਿਆ ਸੱਭ ਤੋਂ ਪਹਿਲਾ ਕਲਕੱਤਾ ਦੇ ਇੱਕ ਸਮਾਗਮ ਵਿੱਚ ਸੁਰਿੰਦਰ ਨਾਥ ਬੈਨਰਜੀ ਨੇ 7 ਅਗੱਸਤ 1906 ਨੂੰ ਇੱਕ ਝੰਡਾ ਲਹਿਰਾਇਆ, ਜਿਸ ਵਿੱਚ ਤਿੰਨ ਪੱਟੀਆਂ ਗੂੜੀ ਹਰੀ, ਗੂੜੀ ਪੀਲੀ ਤੇ ਗੂੜੀ ਲਾਲ ਰੰਗ ਦੀਆਂ ਸਨ, ਹਰੀ ਪੱਟੀ ਵਿੱਚ ਅੱਠ ਚਿੱਟੇ ਕਮਲ ਫੁੱਲਾਂ ਦੇ ਨਿਸ਼ਾਨ ਸਨ, ਲਾਲ ਪੱਟੀ ਉਤੇ ਚੰਨ ਤੇ ਸੂਰਜ ਦੇ ਨਿਸ਼ਾਨ ਸਨ, ਪੀਲੀ ਪੱਟੀ ਉੱਤੇ “ਵੰਦੇ ਮਾਹਤਰਮ” ਲਿਖਿਆਂ ਹੋਇਆ ਸੀ। ਸਾਡੀ ਜੰਗੀ ਅਜ਼ਾਦੀ ਵਿੱਚ ਭਾਗ ਲੈਣ ਵਾਲੀ ਬੀਬੀ ਭੀਂਮਾਂ ਜੀ ਕਾਮਾਂ ਨੇ 18 ਅਗੱਸਤ 1907 ਨੂੰ ਜਰਮਨੀ ਦੇ ਸਮਾਗਮ ਵਿੱਚ ਭਾਰਤੀ ਝੰਡਾ ਲਹਿਰਾਇਆ। ਇਸ ਝੰਡੇ ਵਿੱਚ ਲਾਲ ਪੀਲੇ ਤੇ ਹਰੇ ਰੰਗ ਦੀਆਂ ਤਿਰਛੀਆਂ ਧਾਰੀਆਂ ਸਨ। ਉਪਰਲੀ ਲਾਲ ਧਾਰੀ ਵਿੱਚ ਸੱਤ ਤਾਰੇ ਅਤੇ ਇੱਕ ਕਮਲ ਦਾ ਫੁੱਲ ਬਣਿਆ ਹੋਇਆ ਸੀ, ਵਿਚਕਾਰਲੀ ਪੀਲੀ ਪੱਟੀ ਵਿੱਚ ਨੀਲੇ ਰੰਗ ਨਾਲ “ਵੰਦੇ ਮਾਤਰਮ” ਅੰਕਿਤ ਸੀ, ਅਤੇ ਹੇਠਲੀ ਹਰੀ ਪੱਤੀ ਵਿੱਚ ਤਾਰਾ ,ਚੰਦਰਮਾ ਬਣਿਆ ਹੋਇਆ ਸੀ। ਇਹ ਝੰਡਾ 1916 ਤੱਕ ਪਰਵਾਨ ਕੀਤਾ ਗਿਆ। ਮਹਾਤਮਾ ਗਾਂਧੀ ਨੇ ਰਾਇ ਦਿੱਤੀ ਝੰਡੇ ਵਿੱਚ ਤਿੰਨ ਰੰਗ ਹੋਣੇ ਚਾਹੀਦੇ ਹਨ, ਇੰਨ੍ਹਾ ਰੰਗਾ ਉਪਰ ਚਰਖੇ ਦਾ ਚਿੱਤਰ ਵੀ ਹੋਵੇ। ਇਹ ਕਮੇਟੀ 1923 ਚ ਬਣਾਈ ਗਈ। ਅਖੀਰ ਝੰਡੇ ਉੱਪਰ ਕੇਸਰੀ ਪੱਟੀ ਵਿਚਕਾਰ ਚਿੱਟੀ ਪੱਟੀ ਅਤੇ ਹੇਠਾਂ ਹਰੀ ਪੱਟੀ ਚਿੱਟੀ ਪੱਟੀ ਵਿੱਚ ਨੀਲੇ ਰੰਗ ਨਾਲ ਅੰਕਿੰਤ ਕੀਤਾ ਚਰਖਾ। ਕੇਸਰੀ ਰੰਗ ਨੂੰ ਕੁਰਬਾਨੀ ਦਾ ਹਰੇ ਰੰਗ ਨੂੰ ਹਰਿਆਲੀ ਦਾ- ਖ਼ੁਸ਼ਹਾਲੀ ਦਾ ,ਸ਼ਫੈਦ ਰੰਗ ਨੂੰ ਸੱਚ ਸ਼ਾਂਤੀ ਸਫਾਈ ਤੇ ਸਾਂਝਾ ਦੀ ਪ੍ਰਤੀਕ ਮੰਨਿਆ ਗਿਆ। ਸੋਚ ਵਿਚਾਰ ਮਗਰੋਂ ਸਾਰਨਾਥ ਦੀ ਲਾਠ ਉਤੇ ਬਣੇ ਅਸ਼ੋਕ ਦੇ 24 ਲਕੀਰਾਂ ਵਾਲੇ ਚੱਕਰ ਨੂੰ ਚਰਖੇ ਦੀ ਥਾਂ ਸਾਮਲ ਕੀਤਾ ਗਿਆ, ਅਤੇ 22 ਜੁਲਾਈ 1947 ਨੂੰ ਪਰਵਾਨ ਕਰ ਲਿਆ ਗਿਆ। ਪੁਲਿਸ ਵਿੱਚ ਝੰਡੇ ਦੀ ਮਹੱਤਤਾ :- ਪੁਲਿਸ ਲਾਈਨ ,ਟਰੇਨਿੰਗ ਸੈਂਟਰਾਂ ਵਿੱਚ ‘    ਚ ਕੁਵਾਟਰ ਗਾਰਦ ਡਿਊਟੀ ਦੌਰਾਨ ਝੰਡੇ ਨੂੰ ਰੋਜ਼ਾਨਾ ਗਾਰਦ ਵੱਲੋਂ ਪੂਰੇ ਸਤਿਕਾਰ ਨਾਲ ਬਿਗਲਰ ਦੀ ਅਵਾਜ਼ ਨਾਲ ਸਲਾਮੀ ਦੇਕੇ ਸਵੇਰੇ ਦਿਨ ਚੜਨ ਤੋਂ ਸ਼ਾਮ ਸੂਰਜ ਛੁਪਨ ਤੋ ਪਹਿਲਾ ਝੰਡੇ ਨੂੰ ਉਤਾਰ ਕੇ ਸਾਂਭਿਆ ਜਾਂਦਾ ਹੈ। ਰੋਲ ਕਾਲ ਤੇ ਝੰਡੇ ਦਾ ਰਾਸ਼ਟਰੀ ਗੀਤ ਬੈਂਡ ਨਾਲ ਪੂਰੇ ਆਦਰ ਨਾਲ ਗਾਇਆ ਜਾਂਦਾ ਹੈ। ਗਣਤੰਤਰ ਦਿਵਸ ਤੇ ਨੈਸਨਲ ਲੈਵਲ ਤੇ ਦਿੱਲੀ, ਰਾਜਾਂ ਦੇ ਲੈਵਲ ਤੇ ਰਾਜਾਂ ਵਿੱਚ,ਜਿਲੇ ਵਿੱਚ ਜਿਲੇ ਲੈਵਲ ਕੇ ਝੰਡੇ ਨੂੰ ਪੂਰੇ ਸਤਿਕਾਰ ਨਾਲ ਸਲਾਮੀ ਦਿੱਤੀ ਜਾਦੀ ਹੈ। ਜਵਾਨਾਂ ਦਾ ਟਰੇਨਿੰਗ ਵਿੱਚ ਬੈਂਚ ਪਾਸ ਹੋਣ ਤੇ ਕੰਸਮ ਪਰੇਡ ਕਰਵਾਈ ਜਾਂਦੀ ਹੈ। ਸਾਡੀ ਨੋਜਵਾਨ ਪੀੜੀ ਜੋ ਆਪਣੇ ਸੂਰ-ਬੀਰਾ ਦੇਸ਼ ਭਗਤਾ,ਅਜ਼ਾਦੀ ਘੁਲਾਟੀਆਂ ਦੀਆਂ ਕੁਰਬਾਨੀਆ ਤੋਂ ਬਿਲਕੁਲ ਅਨਜਾਨ ਹਨ ਸਵਤੰਤਰਾ ਦਿਵਸ ਪਰ ਸਕੂਲਾਂ ਦੇ ਵਿੱਚ 26 ਜਨਵਰੀ ਤੇ ਪਰੇਡ ਕਰਵਾ ਝੰਡੇ ਨੂੰ ਸਲਾਮੀ ਦੇ 26 ਜਨਵਰੀ ਤੇ ਝੰਡੇ ਦੀ ਮਹੱਤਤਾ ਬਾਰੇ ਜਾਗਰੂਕ ਕਰਣਾ ਚਾਹੀਦਾ ਹੈ। ਆਪਣੇ ਇਤਹਾਸ ਨਾਲ ਜੋੜਨਾ ਚਾਹੀਦਾ ਹੈ। ਉਹ ਕੋਮਾ ਸਦਾ ਜ਼ਿੰਦਾ ਰਹਿੰਦੀਆ ਹਨ ਜੋ ਆਪਣੇ ਸ਼ਹੀਦਾਂ ਨੂੰ ਯਾਦ ਕਰਦੀਆਂ ਹਨ। ਸਾਨੂੰ ਗਣਤੰਤਰ ਦਿਵਸ ਪਰ ਤਿਰੰਗੇ ਝੰਡੇ ਨੂੰ ਸਲਾਮੀ ਦੇਕੇ ਨੋਜਵਾਨ ਵਰਗ ਨੂੰ ਆਪਣੇ ਸ਼ਹੀਦਾਂ ਦੀਆ ਕੁਰਬਾਨੀਆ ਬਾਰੇ ਜਾਗਰੂਕ ਕਰਣਾ ਚਾਹੀਦਾ ਹੈ।ਫਿਰ ਹੀ 26 ਨਵਰੀ ਤੇ ਤਿਰੰਗੇ ਦੀ ਮਹੱਤਤਾ ਦਾ ਕੋਈ ਮਹਿਣਾ ਰਹਿ ਜਾਂਦਾ ਹੈ।
– ਗੁਰਮੀਤ ਸਿੰਘ ਵੇਰਕਾ ਐਮਏ ਪੁਲਿਸ ਐਡਮਨਿਸਟਰੇਸਨ

Related posts

ਪੰਜਾਬ ਵਿੱਚ ਫੂਡ ਪ੍ਰੋਸੈਸਿੰਗ ਉਦਯੋਗ ਨੂੰ ਉਤਸ਼ਾਹਿਤ ਕਰਨ ਦੀ ਲੋੜ !    

admin

ਗ਼ਦਰ ਲਹਿਰ ਦਾ ਨਿੱਕਾ ਮਹਾਂ-ਨਾਇਕ ਬਾਲ ਜਰਨੈਲ ਸ.ਕਰਤਾਰ ਸਿੰਘ ਸਰਾਭਾ

admin

ਰਵਾਇਤੀ ਭੋਜਨ ਵਿੱਚ ਸਿਹਤ ਦਾ ਖ਼ਜ਼ਾਨਾ

admin