Pollywood

ਭੱਟੀ ਪ੍ਰੋਡਕਸ਼ਨ ਤਹਿਤ ਬੀਨੂੰ ਢਿੱਲੋਂ ਤੇ ਭੱਲਾ ਪਾਉਣਗੇ ਕੈਨੇਡਾ ‘ਚ ਹਾਸੇ

ਜਲੰਧਰ – ਪਾਲੀਵੁੱਡ ਦੇ ਮਸ਼ਹੂਰ ਅਦਾਕਾਰ ਬੀਨੂੰ ਢਿੱਲੋਂ ਅਤੇ ਜਸਵਿੰਦਰ ਭੱਲਾ ਆਪਣੀ ਹਾਸਿਆਂ ਭਰੀ ਕਾਮੇਡੀ ਦੇ ਨਾਲ ਪ੍ਰਸ਼ੰਸਕਾਂ ਦੇ ਦਿਲਾਂ ‘ਚ ਇਕ ਵੱਖਰੀ ਥਾਂ ਬਣਾ ਚੁੱਕੇ ਹਨ। ਇਨ੍ਹਾਂ ਸਿਤਾਰਿਆਂ ਦੀ ਜੋੜੀ ਇਕ ਵਾਰ ਫ਼ਿਰ ਤੋਂ ਹਾਸਿਆਂ ਦੇ ਪਟਾਕੇ ਪਾਉਣ ਲਈ ਤਿਆਰ ਹੈ। ਬੀਨੂੰ ਢਿੱਲੋਂ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ ‘ਤੇ ਕੈਨੇਡਾ ‘ਚ ਕਾਮੇਡੀ ਸ਼ੋਅ ‘ਕਦੇ ਕਦੇ ਹੱਸਣਾ ਜ਼ਰੂਰ ਚਾਹੀਦਾ’ ਦਾ ਐਲਾਨ ਕੀਤਾ ਹੈ। ਇਹ ਸ਼ੋਅ ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ ‘ਚ ਹੋਣਗੇ। ਜਿਸ ‘ਚ ਬੀਨੂੰ ਢਿੱਲੋਂ ਤੇ ਜਸਵਿੰਦਰ ਭੱਲਾ ਤੋਂ ਇਲਾਵਾ ਜੱਗੀ ਧੂਰੀ ਤੇ ਰਵਿੰਦਰ ਮੰਡ ਦੇ ਨਾਲ ਹੋਰ ਵੀ ਕਈ ਕਾਮੇਡੀਅਨਜ਼ ਤੁਹਾਡਾ ਭਰਪੂਰ ਮਨੋਰੰਜਨ ਕਰਨਗੇ। ਇਨ੍ਹਾਂ ਸ਼ੋਅਜ਼ ਦੀ ਬੁਕਿੰਗ ਲਈ ਸੰਦੀਪ ਭੱਟੀ ਨਾਲ ਸੰਪਰਕ ਕੀਤਾ ਜਾ ਸਕਦਾ ਹੈ।

ਤੁਹਾਨੂੰ ਦੱਸ ਦੇਈਏ ਕਿ ਇਹ ਕਾਮੇਡੀ ਸ਼ੋਅ ਜੁਲਾਈ ਦੇ ਅਖ਼ੀਰਲੇ ਹਫ਼ਤੇ ਤੋਂ ਸ਼ੁਰੂ ਹੋ ਕੇ ਅਗਸਤ ਦੇ ਪਹਿਲੇ ਹਫ਼ਤੇ ਤੱਕ ਚੱਲੇਗਾ। ਬੀਨੂੰ ਢਿੱਲੋਂ ਨੇ ਆਪਣੇ ਇੰਸਟਾਗ੍ਰਾਮ ਪੇਜ਼ ‘ਤੇ ਵੀਡੀਓ ਜਾਰੀ ਕਰ ਆਪਣੇ ਪ੍ਰਸ਼ੰਸਕਾਂ ਨਾਲ ਇਸ ਦੀ ਜਾਣਕਾਰੀ ਸਾਂਝੀ ਕੀਤੀ।
ਦੱਸਣਯੋਗ ਹੈ ਕਿ ਬੀਨੂੰ ਢਿੱਲੋਂ ਲੰਮੇ ਸਮੇਂ ਬਾਅਦ ਕੈਨੇਡਾ ‘ਚ ਕਾਮੇਡੀ ਸ਼ੋਅ ਕਰਨ ਜਾ ਰਹੇ ਹਨ। ਇਸ ਤੋਂ ਪਹਿਲਾਂ ਢਿੱਲੋਂ ਤੇ ਜਸਵਿੰਦਰ ਭੱਲਾ 4 ਸਾਲ ਪਹਿਲਾਂ ਭਾਵ 2018 ‘ਚ ਕੈਨੇਡਾ ਟੂਰ ‘ਤੇ ਇਕੱਠੇ ਦਿਖਾਈ ਦਿੱਤੇ ਸਨ।

Related posts

ਮੂਸੇਵਾਲਾ ਦੇ ‘ਐਸ ਵਾਈ ਐਲ’ ਗੀਤ ਕਾਰਣ ਸਰਕਾਰਾਂ ‘ਚ ਘਬਰਾਹਟ !

editor

ਮੂਸੇ ਵਾਲਾ ਦੇ ‘ਐੱਸ. ਵਾਈ. ਐੱਲ.’ ਗੀਤ ਦਾ ਹਰਿਆਣਾ ’ਚ ਹੋਣ ਲੱਗਾ ਵਿਰੋਧ, ਜਵਾਬੀ ਗੀਤ ਬਣਾਉਣ ਦਾ ਐਲਾਨ

editor

ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ‘SYL’ ਰਿਲੀਜ਼, ਗਾਣੇ ‘ਚ ਛਲਕਿਆ ਪੰਜਾਬ ਦੇ ਪਾਣੀ ਦਾ ਦਰਦ

editor