Sport

ਮਲਕੀਤ ਸਿੰਘ 6ਵਾਂ ਰੈਡ ਸਨੂਕਰ ਚੈਂਪੀਅਨ ਬਣਿਆ, ਅਡਵਾਨੀ ਚੌਥੇ ਸਥਾਨ ’ਤੇ ਰਿਹਾ

ਨਵੀਂ ਦਿੱਲੀ – ਮਲਕੀਤ ਸਿੰਘ ਇੱਥੇ ਚੱਲ ਰਹੀ ਰਾਸ਼ਟਰੀ ਬਿਲੀਅਰਡਸ ਅਤੇ ਸਨੂਕਰ ਚੈਂਪੀਅਨਸ਼ਿਪ ਦੇ ਫਾਈਨਲ ਵਿਚ ਆਰਐਸਪੀਬੀ ਦੇ ਸਹਿਯੋਗੀ ਈ ਪਾਂਡੁਰੰਗਈਆ ਨੂੰ ਹਰਾ ਕੇ ਨਵਾਂ ਰਾਸ਼ਟਰੀ 6 ਰੈੱਡ ਸਨੂਕਰ ਪੁਰਸ਼ ਚੈਂਪੀਅਨ ਬਣ ਗਿਆ।ਮਲਕੀਤ ਸਿੰਘ ਨੇ ਸ਼ਨੀਵਾਰ ਨੂੰ ‘ਬੈਸਟ ਆਫ 13’ ਫਰੇਮ ਦੇ ਫਾਈਨਲ ‘’ਚ ਰੇਲਵੇ ਸਪੋਰਟਸ ਪ੍ਰਮੋਸ਼ਨ ਬੋਰਡ (ਆਰ.ਐੱਸ.ਪੀ.ਬੀ.) ਦੇ ਪਾਂਡੁਰੰਗਈਆ ਨੂੰ 7-5 ਨਾਲ ਹਰਾਇਆ। ਇਸ ਤੋਂ ਪਹਿਲਾਂ, ਉਸਨੇ ਸੈਮੀਫਾਈਨਲ ਵਿੱਚ ਪਛੜਨ ਤੋਂ ਬਾਅਦ ਵਾਪਸੀ ਕੀਤੀ ਅਤੇ ਪੈਟਰੋਲੀਅਮ ਸਪੋਰਟਸ ਪ੍ਰਮੋਸ਼ਨ ਬੋਰਡ (ਪੀਐਸਪੀਬੀ) ਦੇ ਮਜ਼ਬੂਤ ਦਾਅਵੇਦਾਰ ਅਤੇ 26 ਵਾਰ ਦੇ ਆਈਬੀਐਸਐਫ ਵਿਸ਼ਵ ਚੈਂਪੀਅਨ ਪੰਕਜ ਅਡਵਾਨੀ ਨੂੰ 6-5 ਨਾਲ ਹਰਾਇਆ।ਪਾਂਡੁਰੰਗਈਆ ਨੇ ਦੂਜੇ ਸੈਮੀਫਾਈਨਲ ਵਿਚ ਪੀਐਸਪੀਬੀ ਦੇ ਆਦਿਤਿਆ ਮਹਿਤਾ ਨੂੰ 6-4 ਨਾਲ ਹਰਾਇਆ ਸੀ। ਸਾਬਕਾ ਚੈਂਪੀਅਨ ਅਡਵਾਨੀ ਦੀ ਹਾਰ ਭਾਰਤੀ ਕਿਊ ਖੇਡ ਜਗਤ ਲਈ ਹੈਰਾਨੀ ਵਾਲੀ ਗੱਲ ਹੈ ਕਿਉਂਕਿ ਇਕ ਸਮੇਂ ਉਹ ਇਹ ਮੈਚ 5-3 ਨਾਲ ਜਿੱਤ ਚੁੱਕਾ ਸੀ। ਪਰ ਮਲਕੀਤ ਸਿੰਘ ਨੇ ਆਖ਼ਰੀ ਤਿੰਨ ਫਰੇਮ 59-0, 43-1, 67-13 ਨਾਲ ਜਿੱਤ ਕੇ ਟੂਰਨਾਮੈਂਟ ਦਾ ਪਾਸਾ ਪਲਟ ਦਿੱਤਾ। ਪਿਛਲੇ ਪੜਾਅ ਵਿਚ ਉਪ ਜੇਤੂ ਅਡਵਾਨੀ ਤੀਜੇ ਸਥਾਨ ਦੇ ਪਲੇਆਫ ਵਿਚ ਮਹਿਤਾ ਤੋਂ ਹਾਰ ਗਿਆ। ਅਡਵਾਨੀ ਨੇ ਕਿਹਾ, ‘’ਮਲਕੀਤ ਨੇ ਆਪਣਾ ਸੰਜਮ ਬਣਾਈ ਰੱਖਿਆ ਅਤੇ ਅੰਤ ’ਚ ਮੈਨੂੰ ਹਰਾਇਆ। ਮਹਿਲਾ 6 ਰੈੱਡ ਸਨੂਕਰ ਚੈਂਪੀਅਨਸ਼ਿਪ ‘’ਚ ਮੌਜੂਦਾ ਚੈਂਪੀਅਨ ਵਿਦਿਆ ਪਿੱਲਈ (ਕਰਨਾਟਕ) ਕੁਆਰਟਰ ਫਾਈਨਲ ‘’ਚ ਪਹੁੰਚ ਗਈ ਹੈ।

Related posts

ਈਸ਼ਾਨ ਕਿਸ਼ਨ ਨੂੰ ਟੀਮ ’ਚ ਵਾਪਸੀ ਲਈ ਖੇਡਣਾ ਪਵੇਗਾ : ਦ੍ਰਾਵਿੜ

editor

ਭਾਰਤ ਨੇ ਵਿਸ਼ਾਖਾਪਟਨਮ ਟੈਸਟ 106 ਦੌੜਾਂ ਨਾਲ ਜਿੱਤਿਆ

editor

ਨਵੇਂ ਯੁੱਗ ਦੀ ਸ਼ੁਰੂਆਤ ਕਰਦਿਆਂ ਮੁੱਖ ਮੰਤਰੀ ਨੇ 11 ਖਿਡਾਰੀਆਂ ਨੂੰ ਪੀ.ਸੀ.ਐਸ. ਅਤੇ ਪੀ.ਪੀ.ਐਸ. ਦੀਆਂ ਨੌਕਰੀਆਂ ਦਿੱਤੀਆਂ

editor