International

ਮੀਡੀਆ ਮੁਗਲ ਰੂਪਾਰਡ ਮਰਡੋਕ 91 ਸਾਲ ਦੀ ਉਮਰ ‘ਚ ਚੌਥੀ ਵਾਰ ਲੈਣਗੇ ਤਲਾਕ, ਆਪਣੀ 30 ਸਾਲ ਛੋਟੀ ਪਤਨੀ ਤੋਂ ਹੋਣਗੇ ਵੱਖ

ਅਮਰੀਕੀ – ਆਸਟ੍ਰੇਲੀਅਨ-ਅਮਰੀਕੀ ਉਦਯੋਗਪਤੀ ਤੇ ਮੀਡੀਆ ਮੁਗਲ, ਦੁਨੀਆ ਭਰ ਵਿੱਚ ਮਸ਼ਹੂਰ ਰੂਪਾਰਡ ਮਰਡੋਕ 91 ਸਾਲ ਦੀ ਉਮਰ ਵਿੱਚ ਚੌਥੀ ਵਾਰ ਤਲਾਕ ਲੈਣ ਜਾ ਰਹੇ ਹਨ। ਰੂਪਾਰਡ ਮਰਡੋਕ ਨੇ ਆਪਸੀ ਤੌਰ ‘ਤੇ ਆਪਣੀ ਸੁਪਰਮਾਡਲ ਪਤਨੀ ਜੈਰੀ ਹਾਲ ਤੋਂ ਵੱਖ ਹੋਣ ਦਾ ਫੈਸਲਾ ਕੀਤਾ ਹੈ ਜਿਸ ਨੂੰ ਹੁਣ ਤੱਕ ਦਾ ਸਭ ਤੋਂ ਮਹਿੰਗਾ ਤਲਾਕ ਮੰਨਿਆ ਜਾਂਦਾ ਹੈ। ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀਆਂ ਵਿੱਚੋਂ ਇੱਕ ਰੂਪਾਰਡ ਮਰਡੋਕ ਨੇ ਸਾਲ 2016 ਵਿੱਚ ਜੈਰੀ ਹਾਲ ਨਾਲ ਚੌਥੀ ਵਾਰ ਵਿਆਹ ਕੀਤਾ ਸੀ ਪਰ ਹੁਣ ਦੋਵੇਂ ਵਿਆਹ ਦੇ 6 ਸਾਲ ਬਾਅਦ ਵੱਖ ਹੋ ਰਹੇ ਹਨ।

ਰੁਪਾਰਡ ਮਰਡੋਕ ਲਗਭਗ 14 ਬਿਲੀਅਨ ਦੀ ਕੁੱਲ ਜਾਇਦਾਦ ਦੇ ਮਾਲਕ ਹਨ, ਇਸ ਲਈ ਮੰਨਿਆ ਜਾ ਰਿਹਾ ਹੈ ਕਿ ਇਹ ਦੁਨੀਆ ਦਾ ਸਭ ਤੋਂ ਮਹਿੰਗਾ ਤਲਾਕ ਹੋਵੇਗਾ। ਉਹ ਜਲਦ ਹੀ ਤਲਾਕ ਲਈ ਫਾਈਲ ਕਰਨਗੇ ਅਤੇ ਜਲਦ ਹੀ ਫੈਸਲਾ ਲਿਆ ਜਾ ਸਕਦਾ ਹੈ।

ਰੂਪਰਟ ਮਰਡੋਕ ਨੇ ਹੁਣ ਤੱਕ ਕੁੱਲ 4 ਵਿਆਹ ਕਰਵਾਏ ਹਨ। ਉਨ੍ਹਾਂ ਦਾ ਰਿਸ਼ਤਾ ਜ਼ਿਆਦਾ ਦੇਰ ਤੱਕ ਨਹੀਂ ਚੱਲਿਆ। ਉਸਦਾ ਪਹਿਲਾ ਵਿਆਹ 1956 ਵਿੱਚ ਪੈਟਰੀਸ਼ੀਆ ਬੁਕਰ ਨਾਲ ਹੋਇਆ ਸੀ ਅਤੇ 1967 ਵਿੱਚ ਵੱਖ ਹੋ ਗਿਆ ਸੀ। ਮਰਡੋਕ ਨੇ ਫਿਰ 1967 ਵਿੱਚ ਅੰਨਾ ਮਾਰੀਆ ਟੋਰਵ ਨਾਲ ਦੂਜੀ ਵਾਰ ਵਿਆਹ ਕੀਤਾ, ਪਰ ਦੋਵੇਂ 1999 ਵਿੱਚ ਵੱਖ ਹੋ ਗਏ। ਇਸ ਤੋਂ ਬਾਅਦ ਰੁਪਾਰਡ ਮਰਡੋਕ ਨੇ 1999 ‘ਚ ਤੀਜੀ ਵਾਰ ਵਿਆਹ ਕੀਤਾ, ਜੋ 2013 ਤੱਕ ਚੱਲਿਆ। ਇਸ ਤੋਂ ਬਾਅਦ ਇਹ ਵਿਆਹ ਵੀ ਖਤਮ ਹੋ ਗਿਆ, ਰੂਪਾਰਡ ਮਰਡੋਕ ਨੇ ਸਾਲ 2016 ‘ਚ ਜੈਰੀ ਹਾਲ ਨਾਲ ਵਿਆਹ ਕੀਤਾ, ਜੋ ‘ਬੈਟਮੈਨ’ ਅਤੇ ‘ਦਿ ਗ੍ਰੈਜੂਏਟ’ ਵਰਗੀਆਂ ਹਾਲੀਵੁੱਡ ਫਿਲਮਾਂ ‘ਚ ਨਜ਼ਰ ਆਈ।

14 ਅਰਬ ਦੀ ਜਾਇਦਾਦ ਦੇ ਮਾਲਕ ਰੂਪਰਟ ਮਰਡੋਕ ਨੂੰ ਜੈਰੀ ਹਾਲ ਨੂੰ ਵੱਡੀ ਰਕਮ ਅਦਾ ਕਰਨੀ ਪੈ ਸਕਦੀ ਹੈ। ਵੈਸੇ, ਅਮੇਜ਼ਨ ਦੇ ਸੰਸਥਾਪਕ ਜੈਫ ਬੇਜੋਸ ਦਾ ਤਲਾਕ ਹੁਣ ਤੱਕ ਦਾ ਸਭ ਤੋਂ ਮਹਿੰਗਾ ਤਲਾਕ ਰਿਹਾ ਹੈ। ਮੈਕੇਂਜੀ ਬੇਜੋਸ ਨੂੰ ਤਲਾਕ ਦੇਣ ਲਈ ਜੈਫ ਬੇਜੋਸ ਨੂੰ 38 ਬਿਲੀਅਨ ਡਾਲਰ ਯਾਨੀ ਕਰੀਬ 2.6 ਲੱਖ ਕਰੋੜ ਰੁਪਏ ਦਾ ਭੁਗਤਾਨ ਕਰਨਾ ਪਿਆ ਸੀ।

Related posts

ਕੀਵ ‘ਚ ਰੂਸੀ ਮਿਜ਼ਾਈਲ ਹਮਲੇ ਫਿਰ ਤੇਜ਼, ਯੂਕਰੇਨ ਨੇ ਰੂਸ ‘ਤੇ ਬੇਲਾਰੂਸ ਨੂੰ ਯੁੱਧ ‘ਚ ਘਸੀਟਣ ਦਾ ਲਾਇਆ ਦੋਸ਼

editor

G-7 ਦੇਸ਼ਾਂ ਨੇ ਰੂਸ ਨੂੰ ਕਾਲੇ ਸਾਗਰ ਬੰਦਰਗਾਹਾਂ ਦੀ ਨਾਕਾਬੰਦੀ ਖ਼ਤਮ ਕਰਨ ਲਈ ਕਿਹਾ, ਖੁਰਾਕ ਸੁਰੱਖਿਆ ਲਈ ਅਰਬਾਂ ਡਾਲਰ ਦੇਣ ਦਾ ਵਾਅਦਾ

editor

ਚੀਨ ‘ਚ ਭਿਆਨਕ ਹੜ੍ਹ ਤੋਂ ਬਾਅਦ ਉੱਚ ਤਾਪਮਾਨ ਲਈ ਯੈਲੋ ਅਲਰਟ ਕੀਤਾ ਜਾਰੀ

editor