ਅਹਿਮਦਾਬਾਦ – ਬੀਤੇ ਦਿਨ ਵਿਸ਼ਵ ਕੱਪ 2023 ਦੇ ਫਾਈਨਲ ਮੈਚ ‘’ਚ ਆਸਟ੍ਰੇਲੀਆ ਨੇ ਭਾਰਤੀ ਟੀਮ ਨੂੰ ਹਰਾ ਕੇ ਕਰੋੜਾਂ ਭਾਰਤੀਆਂ ਦਾ ਜਿੱਥੇ ਦਿਲ ਤੋੜਿਆ, ਉੱਥੇ ਹੀ ਭਾਰਤੀ ਖਿਡਾਰੀਆਂ ਦੀਆਂ ਅੱਖਾਂ ‘’ਚ ਵੀ ਹੰਝੂ ਦਿਖਾਈ ਦਿੱਤੇ। ਹਾਰ ਤੋਂ ਦੁਖੀ ਭਾਰਤੀ ਟੀਮ ਜਦੋਂ ਡ੍ਰੈੱਸਿੰਗ ਰੂਮ ‘’ਚ ਸੀ ਤਾਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਰਤੀ ਡ੍ਰੈੱਸਿੰਗ ਰੂਮ ‘’ਚ ਗਏ ਤੇ ਖਿਡਾਰੀਆਂ ਨੂੰ ਵਿਸ਼ਵ ਕੱਪ ਦੌਰਾਨ ਸ਼ਾਨਦਾਰ ਪ੍ਰਦਰਸ਼ਨ ਕਰਨ ‘’ਤੇ ਸ਼ਲਾਘਾ ਕੀਤੀ। ਉਨ੍ਹਾਂ ਜਿੱਤ-ਹਾਰ ਨੂੰ ਖੇਡ ਦਾ ਹਿੱਸਾ ਦੱਸਿਆ ਤੇ ਦਿਲ ਛੋਟਾ ਨਾ ਕਰਨ ਦਾ ਕਿਹਾ। ਇਸ ਦੌਰਾਨ ਭਾਰਤੀ ਸਟਾਰ ਗੇਂਦਬਾਜ਼ ਆਪਣੀਆਂ ਭਾਵਨਾਵਾਂ ‘’ਤੇ ਕਾਬੂ ਨਹੀਂ ਰੱਖ ਸਕੇ ਤੇ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਗਲ ਲੱਗ ਕੇ ਰੋਣ ਲੱਗ ਪਏ। ਪ੍ਰਧਾਨ ਮੰਤਰੀ ਨੇ ਵੀ ਸ਼ੰਮੀ ਦੀ ਪਿੱਠ ਥਪਥਪਾਈ ਤੇ ਹੌਂਸਲਾ ਰੱਖਣ ਲਈ ਕਿਹਾ।