Articles

ਰਾਮ ਦਾਸ ਸਰੋਵਿਰ ਨਾਤੇ॥ ਸਭਿ ਉਤਰੇ ਪਾਪ ਕਮਾਤੇ॥

ਸੱਚ ਖੰਡ ਸ੍ਰੀ ਹਰਿਮੰਦਰ ਸਾਹਿਬ ਜਾਂ ਸ੍ਰੀ ਦਰਬਾਰ ਸਾਹਿਬ ਜਾਨੀ ਕੇ ਰੱਬ ਦਾ ਘਰ। ਇਹ ਪੰਜਾਬ ਦੇ ਸ਼ਹਿਰ ਸ੍ਰੀ ਅੰਮ੍ਰਿਤਸਰ ਵਿਖੇ ਮੌਜੂਦ ਗੁਰਦੁਆਰਾ ਹੈ। ਇਹ ਸਿੱਖਾਂ ਦਾ ਸੱਭ ਤੋ ਪਵਿੱਤਰ ਧਾਰਮਿਕ ਸਥਾਣ ਮੰਨਿਆਂ ਜਾਂਦਾ ਹੈ, ਦੂਰ ਦਰਾਡੇ ਤੇ ਵਿਦੇਸ਼ਾਂ ਤੋ ਸੰਗਤਾਂ ਇੱਥੇ ਨਮੱਸ਼ਤਕ ਹੁੰਦੀਆਂ ਹਨ। ਇਹ ਗੁਰਦੁਆਰਾ ਸ੍ਰੀ ਗੁਰੂ ਰਾਮ ਦਾਸ ਜੀ ਦੁਆਰਾ 1577 ਵਿੱਚ ਬਣਵਾਏ ਗਏ ਸਰੋਵਰ ਦੇ ਦੁਆਲੇ ਬਣਾਇਆ ਗਿਆ ਹੈ। ਇਸ ਦੀ ਨੀਂਹ 28 ਦਸੰਬਰ 1588 ਨੂੰ ਸਾਈਂ ਮੀਆਂ ਮੀਰ ਪਾਸੋ ਰਖਵਾਈ ਗਈ ਸੀ। ਇਸ ਅਸ਼ਥਾਨ ਤੇ ਗੁਰੂ ਅਰਜਨ ਦੇਵ ਜੀ ਨੇ 1604 ਨੂੰ ਆਦਿ ਗ੍ਰੰਥ ਦੀ ਰਚਨਾ ਕਰ ਇਸ ਦਾ ਪ੍ਰਕਾਸ਼ ਕੀਤਾ ਸੀ। ਇਸ ਜਗਾ ਨੂੰ “ਅੱਠ ਸੱਠ ਤੀਰਥ” ਕਿਹਾ। ਦੋ ਸਾਲਾ ਬਾਅਦ 1606 ਨੂੰ ਸ੍ਰੀ ਹਰਗੋਬਿੰਦ ਸਾਹਿਬ ਨੇ ਇੱਥੇ ਅਕਾਲ ਤੱਖਤ ਸਾਹਿਬ ਦਾ ਨੀਂਹ ਪੱਥਰ ਰੱਖ ਨਿਰਮਾਣ ਕਰਵਾਇਆਂ, ਇਸ ਤੋਂ ਇਲਾਵਾ 1757, 1762 ,1764 ਨੂੰ ਅਫ਼ਗ਼ਾਨ ਹਮਲਿਆਂ ਦੋਰਾਨ ਧਾੜਵੀਆਂ ਵੱਲੋ ਹਰਿਮੰਦਰ ਸਾਹਿਬ ਦੀ ਇਮਾਰਤ ਨੂੰ ਨਸ਼ਟ ਕਰ ਦਿੱਤਾ ਗਿਆ। ਬਾਬਾ ਦੀਪ ਸਿੰਘ ਦੀ ਸ਼ਹੀਦੀ ਵੀ ੧੬੫੭ ਅਫ਼ਗ਼ਾਨ ਹਮਲੇ ਦੋਰਾਨ ਹੀ ਦਰਬਾਰ ਸਾਹਿਬ ਦੀ ਰੱਖਿਆ ਕਰਦੇ ਹੋਈ ਸੀ। ਸੱਚ ਖੰਡ ਹਰਿਮੰਦਰ ਸਾਹਿਬ ਦਾ ਮੌਜੂਦਾ ਰੂਪ ੧੭੬੪ ਵਿੱਚ ਸੁਲਤਾਨ – ਉਲ ਕੋਮ ਮਹਾਰਾਜਾ ਜੱਸਾ ਸਿੰਘ ਆਹਲੂਵਾਲੀਆ ਦੁਆਰਾ ਨੀਂਹ ਪੱਥਰ ਰੱਖਣ ਤੇ ਹੌਦ ਵਿੱਚ ਆਇਆ (ਸਵਰਨ ਮੰਦਰ) ਜਿਵੇਂ ਕੇ ਹਿੰਦੀ ਵਿੱਚ ਜਾਣਿਆਂ ਜਾਂਦਾ ਹੈ, ਜੋ ਇਹ ਸੋਨੇ ਦੀ ਪਰਤ ਕਾਰਣ ਹੀ ਹੈ ਜੋ ਮਹਾਰਾਜਾ ਰਣਜੀਤ ਸਿੰਘ ਵੱਲੋਂ 1830 ਨੂੰ ਚੜ੍ਹਾਈ ਗਈ ਸੀ। 1984 ਨੂੰ ਸਾਕਾ ਨੀਲਾ ਤਾਰਾ, ਬਲੂ ਸਟਾਰ ਉਪਰੇਸ਼ਨ ਇੱਕ ਇਤਹਾਸ ਵਿੱਚ ਅਜਿਹਾ ਦਿਨ ਹੈ ਜੋ ਇਤਹਾਸ ਵਿੱਚ ਭੁਲਾਇਆ ਨਹੀਂ ਜਾ ਸਕਦਾ ਜੋ ਕੇ ਇੰਦਰਾ ਗਾਂਧੀ ਦੇ ਸ਼ਾਸਨ ਕਾਲ ਦੋਰਾਨ ਹਿੰਦੋਸਤਾਨ ਦੀ ਸਰਕਾਰ ਨੇ ਭਿੰਡਰਾ ਵਾਲੇ ਨੂੰ ਫੜਣ ਲਈ ਜੋ ਉਹਨਾਂ ਦੀਆਂ ਨਜ਼ਰਾਂ ਵਿੱਚ ਆਤੰਕਵਾਦੀ ਸੀ ਬਹੁਤੇ ਸਿੱਖ ਇਸ ਨੂੰ ਸ਼ਹੀਦ ਮੰਨਦੇ ਹਨ ਕੀਤਾ ਸੀ। ਜਿਸ ਫ਼ੌਜੀ ਹਮਲੇ ਨਾਲ ਕਾਫ਼ੀ ਜਾਨਾਂ ਗਈਆਂ ਤੇ ਅਕਾਲ ਤੱਖਤ ਸਾਹਿਬ ਦਾ ਕਾਫ਼ੀ ਨੁਕਸਾਨ ਵੀ ਹੋਇਆ। ਭਾਰਤ ਸਰਕਾਰ ਨੇ ਅਕਾਲ ਤੱਖਤ ਦਾ ਦੁਬਾਰਾ ਨਿਰਮਾਣ ਕਰਵਾਇਆ ਪਰ ਸਿੱਖ ਸੰਗਤਾ ਵੱਲੋਂ ਪਰਵਾਨ ਨਾ ਕਰਣ ਤੇ ਸ਼ਰੋਮਨੀ ਕਮੇਟੀ ਨੇ ਕਾਰ ਸੇਵਾ ਦੁਆਰਾ ਇਸ ਦਾ ਫਿਰ ਨਿਰਮਾਣ 1990,2000 ਵਿੱਚ ਪੂਰਾ ਕਰਵਾਇਆਂ। ਸ੍ਰੀ ਹਰਿਮੰਦਰ ਸਾਹਿਬ ਦੇ ਚਾਰ ਦਿਸ਼ਾਵਾਂ ਨੂੰ ਮੁੰਹ ਕਰਦੇ ਚਾਰ ਦਵਾਰ ਇਸ ਗੱਲ ਦੀ ਪ੍ਰਤੀਕ ਹਨ। ਇਹ ਹਰ ਧਰਮ ਨਸਲ ਫ਼ਿਰਕੇ ਦੇ ਵਿਅਕਤੀ ਲਈ ਹੈ। ਸ੍ਰੀ ਗੁਰੂ ਰਾਮ ਦਾਸ ਜੀ ਦੇ ਮੁੱਫਤ ਲੰਗਰ ਵਿੱਚ ਦੇਸ਼ ਵਿਦੇਸ਼ ਤੋ ਆਏ ਸਰਦਾਲੂ ਜੋ ਕੇ ਕਿਸੇ ਵੀ ਧਰਮ ਜਾਤ ਨਾਲ ਸਬੰਧਤ ਹਨ ਬਿਨਾ ਕਿਸੇ ਭੇਤ ਭਾਵ ਦੇ ਇੱਕ ਪੰਗਤ ਵਿੱਚ ਬੈਠ ਕੇ ਇੱਕ ਲੱਖ ਤੋਂ ਵੱਧ ਰੋਜ਼ ਲੰਗਰ ਛਕਦੇ ਹਨ। ਇਹ ਧਾਰਮਿਕ ਵਿਰਸਾ ਬਾਹਰ ਵਿਦੇਸ਼ਾਂ ਵਿੱਚ ਵੀ ਰਹਿੰਦੇ ਸਿੱਖਾਂ ਨੇ ਗੁਰਦੁਆਰੇ ਬਣਾ ਕਾਇਮ ਰੱਖਿਆ ਹੈ ਜੋ ਗੋਰੇ ਫ੍ਰੀ ਲੰਗਰ ਸੁਣ ਬੜੇ ਹੈਰਾਨ ਹੁੰਦੇ ਹਨ ਤੇ ਪੰਗਤ ਵਿੱਚ ਬੈਠ ਲੰਗਰ ਛਕਦੇ ਹਨ। ਹਰਿਮੰਦਰ ਸਾਹਿਬ ਵਿੱਚ ਸਿੱਖ ਅਜਾਇਬ ਘਰ ਹੈ। ਇੱਥੇ ਜੋ ਪੇਂਟਿੰਗ ਤੇ ਤਸਵੀਰਾਂ ਲੱਗੀਆ ਹਨ ਸਿੱਖ ਇਤਹਾਸ ਨਾਲ ਸੰਬੰਧਤ ਹਨ। ਸਿੱਖ ਇਤਹਾਸ ਅੱਜ ਤੋਂ ਪੰਜ ਸੋ ਬਵਿੰਜਾ ਸਾਲ ਪਹਿਲਾ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਦੁਆਰਾ ਚਲਾਇਆ ਗਿਆ। ਗੁਰੂ ਨਾਨਕ ਦੇਵ ਜੀ ਨੇ ਕਿਹਾ ਪਰਮਾਤਮਾ ਇੱਕ ਹੈ। ਇਹ ਸਾਰਿਆ ਦਾ ਪਿਤਾ ਹੈ ਅਤੇ ਅਸੀਂ ਸਾਰੇ ਜੀਵ ਬਰਾਬਰ ਹਨ ਤੇ ਭਰਾ ਹਨ। ਗੁਰੂ ਨਾਨਕ ਦੇਵ ਜੀ ਤੋਂ ਇਲਾਵਾ ਨੌਂ ਗੁਰੂ ਨੇ ਗੁਰੂ ਨਾਨਕ ਦੀਆ ਸੰਖਿਆਵਾਂ ਨੂੰ ਅੱਗੇ ਤੋਰਿਆ ।ਆਖਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਧਰਮ ਦੀ ਖ਼ਾਤਰ ਹਥਿਆਰਾਂ ਨਾਲ ਲੜਨਾ ਸਿਖਾਇਆ। ਇਸ ਵਾਸਤੇ ਸਿੱਖ ਇੱਕ ਸਾਧੂ ਹੋਣ ਦੇ ਨਾਤੇ ਇੱਕ ਲੜਾਕੂ ਵੀ ਬਣ ਗਏ। ਇੱਥੇ ਕੁੱਛ ਤਸਵੀਰਾਂ ਪੇਂਟਿੰਗ ਹਨ ਜੋ ਗੁਰੂ ਜੀ ਵੱਲੋਂ ਸਿੱਖਾਂ ਨੂੰ ਗੁਰੂ ਜੀ ਦਾ ਸੰਦੇਸ਼ ਦੇ ਰਹੀਆ ਹਨ,ਅਤੇ ਉਹ ਲੜਾਈਆ ਦਾ ਜਿਕਰ ਕੀਤਾ ਹੈ, ਜੋ ਆਪਣੇ ਧਰਮ ਦੀ ਖਾਤਰ ਗੁਰੂ ਤੇ ਸਿੱਖਾ ਨੂੰ ਲੜਦੇ ਹੋਏ ਦਿਖਾਇਆ ਹੈ। ਇਥੇ ਕੁੱਛ ਤਸਵੀਰਾ ਉਹਨਾ ਮਹਾਨ ਹੀਰੋ ਯੋਧਿਆਂ ਦੀਆਂ ਹਨ ਜੋ ਲੜਾਈ ਦੇ ਮੈਦਾਨ ਵਿੱਚ ਸਹੀਦੀ ਦਾ ਜਾਮ ਪੀ ਰਹੇ ਦਿਖਾਏ ਹਨ। ਇੱਥੇ ਸਾਡੇ ਹਰਿਮੰਦਰ ਵਿੱਚ ਕੋਈ ਮੂਰਤੀਆਂ ਨਹੀਂ ਹਨ। ਸਿੱਖ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦੇ ਹਨ। ਗੁਰੂ ਦੀ ਪਰਸੰਸਾ ਦੇ ਗੀਤ ਗਾਉਂਦੇ ਹਨ। ਰਾਗੀ ਸਿੰਘ ਕੀਰਤਨ ਕਰ ਲੋਕਾ ਨੂੰ ਨਿਹਾਲ ਕਰਦੇ ਹਨ। ਮੰਜੀ ਸਾਹਿਬ ਤੋ ਰੋਜ਼ਾਨਾ ਮਹਾ ਵਾਕ ਦੀ ਕਥਾ ਵੱਖ ਵੱਖ ਵਿਦਵਾਨਾ ਵੱਲੋਂ ਕੀਤੀ ਜਾਂਦੀ ਹੈ। ਸਾਡੀ ਨੋਜਵਾਨ ਪੀੜ੍ਹੀ ਇਤਹਾਸ ਤੇ ਸੂਰ-ਬੀਰਾ ਦੀ ਬਹਾਦਰੀ ਤੋ ਅਨਜਾਨ ਹੈ।ਕਿਤਾਬਾਂ ਅਖਬਾਰਾ ਦੀ ਚੇਟਿਕ ਤੋਂ ਦੂਰ ਜਾ ਮੁਬਾਇਲਾ ਦੀ ਦੁੱਨੀਆ ਵਿੱਚ ਗਵਾਚ ਮਨੋਰੋਗੀ ਹੋ ਗਈ ਹੈ। ਸਿੱਖਾਂ ਦੀ ਨੁੰਮਾਇੰਦਗੀ ਕਰ ਰਹੀ ਸ਼ਰੋਮਨੀ ਕਮੇਟੀ ਨੂੰ ਅੱਗੇ ਆ ਬੱਚਿਆਂ ਨੂੰ ਸਕੂਲ ਲੈਵਲ ਤੇ ਇਤਹਾਸ ਪੜਾਇਆ ਜਾਣਾ ਚਾਹੀਦਾ ਹੈ। ਸਕੂਲਾਂ ਵਿੱਚ ਬਾਲ ਸਭਾ ਲਗਾ ਸਿੱਖ ਧਰਮ ਦੇ ਇਤਹਾਸ ਨਾਲ ਸਬੰਧਤ ਗੀਤ ਕਵਿਤਾਵਾਂ ਲਿਖ ਪੜਾਉਣੀਆਂ ਚਾਹੀਦੀਆ ਹਨ।ਜਿੰਨਾ ਤੋ ਸਿੱਖਿਆ ਲੈ ਨੋਜਵਾਨ ਨਸਿਆ ਦਾ ਤਿਆਗ ਕਰ ਆਪਣੇ ਗੁਰੂਆਂ ਦੇ ਦੱਸੇ ਹੋਏ ਮਾਰਗ ਤੇ ਚੱਲਣਗੇ ਸਾਡੀ ਪਰਮਾਤਮਾ ਅੱਗੇ ਇਹ ਹੀ ਅਰਦਾਸ ਹੈ।
– ਗੁਰਮੀਤ ਸਿੰਘ ਵੇਰਕਾ ਐਮਏ ਪੁਲਿਸ ਐਡਮਨਿਸਟਰੇਸਨ ।

Related posts

ਨਿਸ਼ਾਨ ਚੌਰਾਸੀ ਕਾ . . . ਇਹ ਮਿਟ ਨਹੀਂ ਸਕਤਾ 

admin

ਬਹੁਪੱਖੀ ਸ਼ਖਸੀਅਤ ਦਾ ਮਾਲਕ: ਰਜਿੰਦਰ ਸਿੰਘ

admin

ਹੁਣ ਫ਼ਿਲਮਾਂ ਦੀ ਸ਼ੂਟਿੰਗ ਇਸ ਤਰ੍ਹਾਂ ਹੋਵੇਗੀ !

admin