Bollywood

ਵਿਵਾਦਤ ਸਟਾਰ ਪੂਨਮ ਪਾਂਡੇ ਦੀ ਕੈਂਸਰ ਨਾਲ ਮੌਤ

ਮੁੰਬਈ – 32 ਸਾਲਾ ਅਦਾਕਾਰਾ ਪੂਨਮ ਪਾਂਡੇ ਨੂੰ ਲੈ ਕੇ ਹੈਰਾਨਕੁਨ ਖਬਰ ਸਾਹਮਣੇ ਆ ਰਹੀ ਹੈ। ‘ਲਾਕਅੱਪ’ਸਟਾਰ ਪੂਨਮ ਪਾਂਡੇ ਦੀ ਇੰਸਟਾਗ੍ਰਾਮ ‘’ਤੇ 2 ਫਰਵਰੀ ਨੂੰ ਪਾਈ ਪੋਸਟ ‘’ਚ ਲਿਖਿਆ ਹੈ, “ਅੱਜ ਸਵੇਰ ਸਾਡੇ ਲਈ ਬਹੁਤ ਮੁਸ਼ਕਲ ਤੇ ਦੁਖਦ ਰਹੀ। ਸਾਨੂੰ ਇਹ ਦੱਸਦੇ ਹੋਏ ਬਹੁਤ ਦੁੱਖ ਹੋ ਰਿਹਾ ਹੈ ਕਿ ਸਾਡੀ ਪਿਆਰੀ ਪੂਨਮ ਪਾਂਡੇ ਦਾ ਦੇਹਾਂਤ ਹੋ ਗਿਆ ਹੈ। ਬੱਚੇਦਾਨੀ ਦੇ ਕੈਂਸਰ ਕਾਰਨ ਉਸ ਦੀ ਮੌਤ ਹੋ ਗਈ। ਜੋ ਵੀ ਉਨ੍ਹਾਂ ਦੇ ਸੰਪਰਕ ’ਚ ਆਇਆ ਸੀ, ਉਹ ਉਨ੍ਹਾਂ ਨਾਲ ਬਹੁਤ ਹੀ ਪਿਆਰ ਨਾਲ ਮਿਲਿਆ। ਇਸ ਦੁੱਖ ਦੀ ਘੜੀ ‘’ਚ ਅਸੀਂ ਨਿੱਜਤਾ ਦੀ ਮੰਗ ਕਰਦੇ ਹਾਂ।’ ਪੂਨਮ ਪਾਂਡੇ ਦੇ ਇੰਸਟਾਗ੍ਰਾਮ ਅਕਾਊਂਟ ‘’ਤੇ ਇਸ ਪੋਸਟ ਨੂੰ ਦੇਖ ਕੇ ਲੋਕ ਵਿਸ਼ਵਾਸ ਨਹੀਂ ਕਰ ਪਾ ਰਹੇ। ਕੁਝ ਦਾ ਮੰਨਣਾ ਹੈ ਕਿ ਪੋਸਟ ਫਰਜ਼ੀ ਹੈ ਜਦੋਂ ਕਿ ਕੁਝ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਖਾਤਾ ਖੁਦ ਹੀ ਹੈਕ ਹੋ ਗਿਆ ਹੈ।ਪੂਨਮ ਪਾਂਡੇ ਨਾਲ ਜੁੜੀ ਪੋਸਟ ‘’ਤੇ ਕੁਮੈਂਟ ਕਰਦੇ ਹੋਏ ਇਕ ਯੂਜ਼ਰ ਨੇ ਲਿਖਿਆ, ‘ਅਰੇ, ਇਹ ਅਕਾਊਂਟ ਹੈਕ ਹੋ ਗਿਆ ਹੈ ਕੀ?’ ਇਕ ਹੋਰ ਯੂਜ਼ਰ ਨੇ ਲਿਖਿਆ, ‘ਉਮੀਦ ਕਰਦਾ ਹਾਂ ਕਿ ਇਹ ਪੋਸਟ ਫਰਜ਼ੀ ਜਾਂ ਮਜ਼ਾਕ ਨਹੀਂ ਹੋਵੇਗਾ।’ ਤੁਹਾਨੂੰ ਦੱਸ ਦੇਈਏ ਕਿ ਪੂਨਮ ਪਾਂਡੇ ਨੇ ਕਈ ਫਿਲਮਾਂ ’ਚ ਆਪਣਾ ਹੱਥ ਅਜ਼ਮਾਇਆ ਹੈ ਜਿਸ ‘’ਚ ‘ਨਸ਼ਾ’ ਤੋਂ ਲੈ ਕੇ ‘ਦਿ ਜਰਨੀ ਆਫ ਕਰਮਾ’ ਤਕ ਦਾ ਨਾਂ ਸ਼ਾਮਲ ਹੇ।

Related posts

ਅਦਾਕਾਰ ਪੰਕਜ ਤਿ੍ਰਪਾਠੀ ’ਤੇ ਡਿੱਗਿਆ ਦੁੱਖਾਂ ਦਾ ਪਹਾੜ, ਜੀਜੇ ਦੀ ਸੜਕ ਹਾਦਸੇ ‘’ਚ ਮੌਤ

editor

‘ਚਮਕੀਲਾ’ ਫ਼ਿਲਮ ਨੂੰ ਲੈ ਕੇ ਵਿਦੇਸ਼ੀ ਸਿੱਖਾਂ ’ਚ ਰੋਸ, ਕਿਹਾ ‘ਲੱਚਰਤਾ ਨੂੰ ਉਤਸ਼ਾਹਿਤ ਕਰ ਕੇ ਸਿੱਖਾਂ ਦੇ ਜ਼ਖ਼ਮਾਂ ’ਤੇ ਮੁੜ ਲੂਣ ਛਿੜਕਣ ਦਾ ਕੰਮ ਕੀਤਾ

editor

2015 ਵਿੱਚ ਕ੍ਰਿਤੀ ਸਨੇਨ ਨੇ ਰੋਮਾਂਟਿਕ ਐਕਸ਼ਨ ਕਾਮੇਡੀ ਫ਼ਿਲਮ ਦਿਲਵਾਲੇ ਕੀਤੀ

editor