Sport

ਵਿਸ਼ਵ ਕੱਪ ਫ਼ਾਇਨਲ: ਅਹਿਮਦਾਬਾਦ ’ਚ 5 ਸਟਾਰ ਹੋਟਲ ਦਾ ਕਿਰਾਇਆ 3 ਲੱਖ ਤਕ ਪੁੱਜਾ, ਉਡਾਣਾਂ ਦਾ ਕਿਰਾਇਆ ਵੀ ਹੋਇਆ 5 ਗੁਣਾ

ਅਹਿਮਦਾਬਾਦ – ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਐਤਵਾਰ ਨੂੰ ਭਾਰਤ-ਆਸਟ੍ਰੇਲੀਆ ਵਿਸ਼ਵ ਕੱਪ ਦਾ ਫਾਇਨਲ ਮੈਚ ਦੇਖਣ ਦੇ ਲਈ ਦੇਸ਼-ਦੁਨੀਆ ਦੇ ਫੈਨਜ਼ ਫਲਾਈਟ ਤੇ ਹੋਟਲ ਦੀ ਬੁਕਿੰਗ ਦੇ ਲਈ ਟੁੱਟ ਪਏ ਹਨ। ਇਸ ਵਿੱਚ ਅਹਿਮਦਾਬਾਦ ਤੇ ਕਰੀਬੀ ਸ਼ਹਿਰਾਂ ਦੇ ਫਾਈਵ, ਥ੍ਰੀ ਸਟਾਰ ਤੇ ਹੋਰ ਹੋਟਲਾਂ ਦੇ ਰੂਮ ਦੀ ਡਿਮਾਂਡ ਆਸਮਾਨ ਛੂਹ ਰਹੀ ਹੈ। ਕ੍ਰੇਜ਼ ਇੰਨਾ ਜ਼ਬਰਦਸਤ ਹੈ ਕਿ ਐਤਵਾਰ ਰਾਤ ਦੇ ਲਈ ਟਾਪ 5-ਸਟਾਰ ਹੋਟਲ ਦਾ ਕਿਰਾਇਆ 10-11 ਹਜ਼ਾਰ ਦੀ ਬਜਾਏ 3 ਲੱਖ ਰੁਪਏ ਤਕ ਪਹੁੰਚ ਗਿਆ ਹੈ। ਫੈਡਰੇਸ਼ਨ ਆਫ ਹੋਟਲ ਐਂਡ ਰੇਸਤਰਾਂ ਐਸੋਸੀਏਸ਼ਨ ਆਫ ਗੁਜਰਾਤ ਦੇ ਪ੍ਰਧਾਨ ਨਰੇਂਦਰ ਸੋਮਾਨੀ ਦੇ ਮੁਤਾਬਕ ਦੁਬਈ, ਆਸਟ੍ਰੇਲੀਆ, ਦੱਖਣੀ ਅਫਰੀਕਾ ਦੇ ਫੈਨਜ਼ ਵੀ ਅਹਿਮਦਾਬਾਦ ਆਉਣਗੇ। ਸ਼ਹਿਰ ਵਿੱਚ ਥ੍ਰੀ ਤੇ ਫਾਈਵ ਸਟਾਰ ਹੋਟਲਾਂ ਵਿੱਚ 5,000 ਕਮਰੇ ਹਨ। ਗੁਜਰਾਤ ਵਿੱਚ 10 ਹਜ਼ਾਰ ਕਮਰੇ ਹਨ। ਉਮੀਦ ਹੈ ਕਿ 30 ਤੋਂ 40 ਹਜ਼ਾਰ ਲੋਕ ਬਾਹਰ ਤੋਂ ਮੈਚ ਦੇਖਣ ਆਉਣਗੇ। ਇਸ ਦੇ ਚੱਲਦਿਆਂ 5 ਸਟਾਰ ਹੋਟਲਾਂ ਦੇ ਰੂਮ ਦਾ ਕਿਰਾਇਆ 10-11 ਹਜ਼ਾਰ ਦੀ ਬਜਾਏ 2.5 ਤੋਂ 3 ਲੱਖ ਰੁਪਏ ਤਕ ਪਹੁੰਚ ਗਿਆ ਹੈ। ਭਾਰਤ ਤੇ ਆਸਟ੍ਰੇਲੀਆ ਵਿਚਾਲੇ ਹੋਣ ਵਾਲੇ ਇਸ ਹਾਈਵੋਲਟੇਜ਼ ਮੈਚ ਨੂੰ ਦੇਖਣ ਲਈ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਅਹਿਮਦਾਬਾਦ ਪਹੁੰਚ ਰਹੇ ਹਨ। ਕ੍ਰਿਕਟ ਫੈਨਜ਼ ਦੀ ਸੁਵਿਧਾ ਲਈ ਭਾਰਤੀ ਰੇਲਵੇ ਵੱਲੋਂ ਅੱਜ ਦਿੱਲੀ ਤੋਂ ਗੁਜਰਾਤ ਦੇ ਅਹਿਮਦਾਬਾਦ ਦੇ ਲਈ ਇੱਕ ਵਿਸ਼ੇਸ਼ ਟ੍ਰੇਨ ਚਲਾਈ ਜਾਵੇਗੀ। ਫਿਰ ਮੈਚ ਤੋਂ ਬਾਅਦ ਟ੍ਰੇਨ ਦੇਰ ਰਾਤ 2.30 ਵਜੇ ਅਹਿਮਦਾਬਾਦ ਤੋਂ ਦਿੱਲੀ ਲਈ ਰਵਾਨਾ ਹੋਵੇਗੀ। ਭਾਰਤੀ ਰੇਲਵੇ ਨੇ ਸ਼ਨੀਵਾਰ ਨੂੰ ਦੱਸਿਆ ਕਿ ਅਜਿਹੀਆਂ ਹੀ ਤਿੰਨ ਟ੍ਰੇਨਾਂ ਮੁੰਬਈ-ਅਹਿਮਦਾਬਾਦ ਵਿਚਾਲੇ ਚਲਾਈਆਂ ਜਾ ਰਹੀਆਂ ਹਨ। ਦੱਸ ਦੇਈਏ ਕਿ ਰੇਲਵੇ ਤੋਂ ਇਲਾਵਾ ਏਅਰਲਾਈਨ ਨੇ ਵੀ ਅਹਿਮਦਾਬਾਦ ਦੇ ਲਈ ਜ਼ਿਆਦਾ ਉਡਾਣਾਂ ਦੀ ਵਿਵਸਥਾ ਕੀਤੀ ਗਈ ਹੈ। ਆਮ ਤੌਰ ’ਤੇ ਸ਼ਨੀਵਾਰ ਨੂੰ ਮੁੰਬਈ ਤੇ ਅਹਿਮਦਾਬਾਦ ਦੇ ਵਿਚਾਲੇ ਰੋਜ਼ਾਨਾ 15 ਤੋਂ 20 ਉਡਾਣਾਂ ਹੁੰਦੀਆਂ ਹਨ। ਮੈਚਾਂ ਦੇ ਚੱਲਦਿਆਂ ਉਡਾਣਾਂ ਦੀ ਗਿਣਤੀ 25 ਤਕ ਜਾ ਪਹੁੰਚੀ ਹੈ। ਜ਼ਬਰਦਸਤ ਮੰਗ ਦੇ ਚੱਲਦਿਆਂ ਉਡਾਣਾਂ ਦਾ ਕਿਰਾਇਆ ਵੀ 3 ਤੋਂ 5 ਗੁਣਾ ਤਕ ਵੱਧ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਸ਼ਨੀਵਾਰ ਤੇ ਐਤਵਾਰ ਨੂੰ 100 ਤੋਂ ਜ਼ਿਆਦਾ ਚਾਰਟਡ ਜਹਾਜ਼ ਅਹਿਮਦਾਬਾਦ ਏਅਰਪੋਰਟ ’ਤੇ ਲੈਂਡ ਕਰਨਗੇ।

Related posts

ਖੇਡ ਮੰਤਰਾਲਾ ਨੇ ਓਲੰਪਿਕ ਤੋਂ ਪਹਿਲਾਂ ਲਕਸ਼ੈ ਅਤੇ ਸਿੰਧੂ ਦੀ ਵਿਦੇਸ਼ ’ਚ ਟ੍ਰੇਨਿੰਗ ਨੂੰ ਦਿੱਤੀ ਮਨਜ਼ੂਰੀ

editor

ਸ੍ਰੀਲੰਕਾ ਕ੍ਰਿਕਟ ਨੇ ਮੈਚ ਫ਼ਿਕਸਿੰਗ ਮਾਮਲੇ ’ਚ ਐਲ. ਪੀ. ਐਲ. ਫ੍ਰੈਂਚਾਇਜ਼ੀ ਨੂੰ ਰੱਦ ਕਰਨ ਦਾ ਫ਼ੈਸਲਾ ਬਦਲਿਆ

editor

ਸਿੰਧੂ ਮਲੇਸ਼ੀਆ ਮਾਸਟਰਜ਼ ਦੇ ਦੂਜੇ ਦੌਰ ’ਚ

editor