Australia

ਵੀਜ਼ਾ ਬੈਕਲਾਗ ਆਸਹੀਣ ਸਥਿਤੀ ਹੈ – ਪ੍ਰਧਾਨ ਮੰਤਰੀ

ਕੈਨਬਰਾ – ਪ੍ਰਧਾਨ ਮੰਤਰੀ ਨੇ ਕਿਹਾ ਕਿ ਹੁਨਰਮੰਦ ਵਰਕਰ ਵੀਜ਼ਾ ਦਾ ਬੈਕਲਾਗ ਇਕ ਆਸਹੀਣ ਸਥਿਤੀ ਹੈ ਪਰ ਸਰਕਾਰ ਉਨ੍ਹਾਂ ’ਤੇ ਜਿੰਨੀ ਤੇਜ਼ੀ ਨਾਲ ਕੰਮ ਕਰ ਸਕਦੀ ਹੈ ਉਸ ’ਤੇ ਕੰਮ ਕਰ ਰਹੀ ਹੈ। ਬਹੁਤ ਸਾਰੇ ਉਦਯੋਗਾਂ ਵਿਚੋਂ ਇਹ ਸੰਕੇਤ ਮਿਲ ਰਹੇ ਹਨ ਕਿ ਹੁਨਰ ਦੀ ਘਾਟ ਉਨ੍ਹਾਂ ਲਈ ਰੁਕਾਵਟ ਬਣ ਰਹੀ ਹੈ ਅਤੇ ਇਕ ਅਨੁਮਾਨ ਮੁਤਾਬਿਕ ਇਕ ਲੱਖ ਤੋਂ ਵੀ ਵੱਧ ਵਿਦੇਸ਼ੀ ਵਰਕਰਾਂ ਦੀ ਵੀਜ਼ਾ ਪ੍ਰੋਸੈਸਿੰਗ ਰਹਿੰਦੀ ਹੈ। ਐਂਥਨੀ ਅਲਬਾਨੇਜ਼ ਨੇ ਕਿਹਾ ਕਿ ਵੱਡੇ ਬੈਕਲਾਗ ਨਾਲ ਨਜਿੱਠਣ ਲਈ ਹੋਰ ਸਟਾਫ ਲਿਆਂਦਾ ਗਿਆ ਹੈ ਅਤੇ ਹੋਰ ਕੁਝ ਕਰਨ ਦੀ ਲੋੜ ਹੈ। ਇਹ ਆਸਹੀਣ ਸਥਿਤੀ ਸਾਨੂੰ ਵਿਰਾਸਤ ਵਿਚ ਮਿਲੀ ਹੈ। ਉਨ੍ਹਾਂ ਦੱਸਿਆ ਕਿ ਅਸੀਂ ਇਨ੍ਹਾਂ ਵੀਜ਼ਾ ਪ੍ਰਕਿਰਿਆ ਨੂੰ ਨੇਪਰੇ ਚਾੜ੍ਹਨ ਲਈ ਵਾਧੂ ਸਟਾਫ ਦੇ ਕਾਫੀ ਸਰੋਤ ਲਗਾਏ ਹਨ। ਇਹ ਕਿੰਨੀ ਨਿਰਾਸ਼ਾਜਨਕ ਸਥਿਤੀ ਹੈ ਕਿ ਲੋਕ ਜਿਹੜੇ ਇਥਆਉਣਾ ਚਾਹੁੰਦੇ ਹਨ, ਉਹ ਕਤਾਰ ਵਿਚ ਇੰਤਜ਼ਾਰ ਕਰ ਰਹੇ ਹਨ, ਕੁਝ ਨੂੰ ਤਾਂ ਉਡੀਕ ਕਰਦਿਆਂ ਸਾਲ ਤੋਂ ਵੀ ਜ਼ਿਆਦਾ ਸਮਾਂ ਹੋ ਗਿਆ ਪਰ ਉਨ੍ਹਾਂ ਦੇ ਵੀਜ਼ਾ ’ਤੇ ਕਾਰਵਾਈ ਨਹੀਂ ਕੀਤੀ ਜਾ ਸਕੀ। ਸਰਕਾਰ ਨੇ ਸੰਕੇਤ ਦਿੱਤਾ ਕਿ ਉਹ ਕਈ ਪ੍ਰਮੁੱਖ ਉਦਯੋਗਾਂ ਵਿਚ ਕਮੀ ਨੂੰ ਹੱਲ ਕਰਨ ਲਈ ਹੁਨਰਮੰਦ ਪ੍ਰਵਾਸ ਦੀ ਸੀਮਾਂ ਨੂੰ ਵਧਾਉਣ ’ਤੇ ਵਿਚਾਰ ਕਰ ਰਹੀ ਹੈ। ਮੌਜੂਦਾ ਹੱਦ 160000 ਹੈ ਅਤੇ ਇਹ ਕਿਆਸਰਾਈਆਂ ਲਾਈਆਂ ਜਾ ਰਹੀਆਂ ਹਨ ਕਿ ਇਸ ਨੂੰ ਵਧਾ ਕੇ 180000 ਜਾਂ ਇਥੋਂ ਤਕ 200000 ਓਵਰਸੀਜ਼ ਵਰਕਰਾਂ ਤਕ ਵਧਾਇਆ ਜਾ ਸਕਦਾ ਹੈ।

Related posts

ਆਸਟ੍ਰੇਲੀਆ ਦੇ ਪ੍ਰਤੀਯੋਗੀ ਪਾਲ ਮਾਸਟਰ ਸ਼ੈੱਫ਼ ਦੇ ਫ਼ਾਈਨਲਿਸਟ ਡੱਗਲਸ ਨੂੰ ਬੱਚਿਆਂ ਦੇ ਜਿਣਸੀ ਸ਼ੋਸ਼ਣ ਮਾਮਲੇ ’ਚ 24 ਸਾਲ ਦੀ ਜੇਲ੍ਹ

editor

ਕੁਈਨਜ਼ਲੈਂਡ ਵਲੋਂ ਸਖ਼ਤ ਕਾਨੂੰਨ ਬਣਾਉਣ ਦੀ ਤਿਆਰੀ

editor

ਬ੍ਰਿਟੇਨ ਅਤੇ ਆਸਟ੍ਰੇਲੀਆ ਦੇ ਸਾਬਕਾ ਪੀਐਮ ਹਮਾਸ ਨਾਲ ਜਾਰੀ ਸੰਘਰਸ਼ ਵਿਚਕਾਰ ਪਹੁੰਚੇ ਇਜ਼ਰਾਈਲ

editor