ਫਿਲਮ ‘ਸਟੂਡੈਂਟ ਆਫ ਦ ਈਅਰ 2’ ਨਾਲ ਫਿਲਮੀ ਸ਼ਪਰ ਦਾ ਆਗਾਜ ਕਰਨ ਵਾਲੀ ਤਾਰਾ ਸੁਤਾਰੀਆ ਕਾਫੀ ਬਿਜ਼ੀ ਹੈ। ਉਸ ਦੀ ਫਿਲਮ ‘ਤੜਪ’ ਰਿਲੀਜ਼ ਹੋ ਚੁੱਕੀ ਹੈ। ਇਸ ਫਿਲਮ ਨਾਲ ਸੁਨੀਲ ਸ਼ੈੱਟੀ ਦੇ ਬੇਟੇ ਅਹਾਨ ਸ਼ੈਟੀ ਡੈਬਿਊ ਕੀਤਾ ਹੈ। ਉਸ ਪਿੱਛੋਂ ਉਹ ‘ਏਕ ਵਿਲੇਨ ਰਿਟਰਨਸ’, ‘ਹੀਰੋਪੰਤੀ 2’ ਵਿੱਚ ਨਜ਼ਰ ਆਏਗੀ। ਐਕਟਿੰਗ ਦੇ ਨਾਲ ਤਾਰਾ ਗਾਇਕੀ ਕਰਦੀ ਹੈ। ਪੇਸ਼ ਹਨ ਇਸੇ ਸਿਲਸਿਲੇ ਵਿੱਚ ਤਾਰਾ ਸੁਤਾਰੀਆ ਨਾਲ ਹੋਈ ਗੱਲਬਾਤ ਦੇ ਕੁਝ ਅੰਸ਼ :
* ਲੰਘਿਆ ਡੇਢ ਵਰ੍ਹਾ ਤੁਹਾਡੇ ਲਈ ਕਿਸ ਤਰ੍ਹਾਂ ਦਾ ਰਿਹਾ?
– ਮੇਰੇ ਲਈ ਲੰਘਿਆ ਡੇਢ ਸਾਲ ਕਾਫੀ ਰਲਿਆ-ਮਿਲਿਆ ਰਿਹਾ। ਮੈਂ ਪਰਵਾਰ ਨਾਲ ਰਹਿੰਦੀ ਹਾਂ ਤਾਂ ਕੋਰੋਨਾ ਬਾਰੇ ਮੈਂ ਬਹੁਤ ਤਣਾਅ ਵਿੱਚ ਸੀ। ਸਾਨੂੰ ਬਹੁਤ ਸਾਵਧਾਨ ਰਹਿਣ ਦੀ ਲੋੜ ਸੀ। ਸਾਡੀ ਫਿਲਮ ਰਿਲੀਜ਼ ਹੋਣ ਨਾਲ ਥੋੜ੍ਹਾ ਖੁਸ਼ੀ ਦਾ ਸਮਾਂ ਆ ਗਿਆ ਹੈ। ਹੁਣ ਜ਼ਿੰਦਗੀ ਹੌਲੀ-ਹੌਲੀ ਰਫਤਰ ਫੜ ਰਹੀ ਹੈ। ਸਾਨੂੰ ਸਾਰਿਆਂ ਦਾ ਇਸ ਦਾ ਇੰਤਜ਼ਾਰ ਸੀ।
* ਫਿਲਮ ‘ਤੜਪ’ ਦੇ ਲਈ ਤੁਹਾਡੇ ਤੋਂ ‘ਦ ਡਰਟੀ ਪਿਕਚਰ’ ਦੇ ਇੱਕ ਸੀਨ ਦਾ ਆਡੀਸ਼ਨ ਲਿਆ ਗਿਆ ਸੀ…
– ਮੈਂ ਅਤੇ ਅਹਾਨ ਪਹਿਲੀ ਵਾਰ ਮਿਲਨ ਸਰ ਨੂੰ ਉਨ੍ਹਾਂ ਦੇ ਦਫਤਰ ਵਿੱਚ ਮਿਲੇ ਸੀ। ਉਨ੍ਹਾਂ ਨੇ ਪੁੱਛਿਆ ਸੀ ਕਿ ਕੀ ਮੈਂ ਅਹਾਨ ਦੇ ਨਾਲ ‘ਦ ਡਰਟੀ ਪਿਕਚਰ’ ਦਾ ਸੀਨ ਕਰਾਂਗੀ। ਉਹ ਮੇਰੀ ਪਸੰਦੀਦਾ ਫਿਲਮ ਹੈ। ਤਾਂ ਅਸੀਂ ਛੋਟਾ ਜਿਹਾ ਸੀਨ ਕੀਤਾ ਸੀ, ਜਿਸ ਨੂੰ ਮਿਲਨ ਸਰ ਨੇ ਸ਼ੂਟ ਕੀਤਾ ਅਤੇ ਨਿਰਮਾਤਾ ਸਾਜਿਦ ਨਾਡਿਆਡਵਾਲਾ ਸਰ ਨੂੰ ਦਿਖਾਇਆ। ਦੋਵਾਂ ਨੂੰ ਉਹ ਸੀਨ ਬਹੁਤ ਪਸੰਦ ਆਇਆ। ਉਸੇ ਦਿਨ ਉਨ੍ਹਾਂ ਨੇ ਮੈਨੂੰ ਕਿਹਾ ਕਿ ਮੈਂ ‘ਤੜਪ’ ਬਣਾ ਰਿਹਾ ਹਾਂ। ਤੁਸੀਂ ਦੋਵੇਂ ਉਸ ਵਿੱਚ ਕੰਮ ਕਰਨਾ ਚਾਹੋਗੇ? ਮੈਂ ਹਾਂ ਕਹਿ ਦਿੱਤੀ। ਇਹ ਕਿਰਦਾਰ ਮੇਰੀਆਂ ਪਿਛਲੀਆਂ ਫਿਲਮਾਂ ਤੋਂ ਬਹੁਤ ਅਲੱਗ ਹੈ। ‘ਆਰ ਐਕਸ 100’ ਫਿਲਮ ਦੀ ਇਹ ਰੀਮੇਕ ਹੈ।
* ਕੁਮੁਦ ਮਿਸ਼ਰਾ ਫਿਲਮ ਵਿੱਚ ਤੁਹਾਡੇ ਪਿਤਾ ਬਣੇ ਹਨ, ਉਨ੍ਹਾਂ ਤੋਂ ਕੀ ਸਿੱਖਿਆ ਮਿਲੀ?
– ਉਨ੍ਹਾਂ ਵਿੱਚ ਬਹੁਤ ਠਹਿਰਾਅ ਹੈ, ਇਹ ਚੀਜ਼ ਮੈਂ ਉਨ੍ਹਾਂ ਤੋਂ ਸਿੱਖੀ ਹੈ। ਜੇ ਉਨ੍ਹਾਂ ਨੂੰ ਕਿਰਦਾਰ ਵਿੱਚ ਚੀਕਣਾ ਵੀ ਹੁੰਦਾ ਹੈ ਤਾਂ ਉਸ ਵਿੱਚ ਇੱਕ ਕਿਸਮ ਦਾ ਠਹਿਰਾਅ ਹੁੰਦਾ ਹੈ। ਫਿਲਮ ਵਿੱਚ ਸੌਰਭ ਸ਼ੁਕਲਾ ਜੀ ਹਨ, ਮੇਰੇ ਫਿਲਮ ਦੇ ਪਸੰਦੀਦਾ ਸੀਨ ਅਹਾਨ ਨਾਲ ਨਹੀਂ, ਉਨ੍ਹਾਂ ਦੇ ਨਾਲ ਹਨ। ਮੈਂ ਆਪਣੇ ਬਾਕੀ ਸਾਥੀ ਕਲਾਕਾਰਾਂ ਤੋਂ ਬਹੁਤ ਕੁਝ ਸਿੱਖਿਆ ਹੈ।
* ਜਦ ਇੰਡਸਟਰੀ ਵਿੱਚ ਆਏ ਸੀ, ਤਦ ਕਿਨ੍ਹਾਂ ਚੀਜ਼ਾਂ ਦੀ ਤੜਪ ਸੀ?
– ਲੋਕਾਂ ਵੱਲੋਂ ਅਪਣਾਏ ਜਾਣ ਦੀ ਤੜਪ ਸੀ, ਦੋਸਤਾਨਾ ਮਾਹੌਲ ਪਾਉਣ ਦੀ ਤੜਪ ਸੀ, ਦਰਸ਼ਕਾਂ ਦਾ ਪਿਆਰ ਤੇ ਸਨਮਾਨ ਪਾਉਣ ਦੀ ਤੜਪ ਸੀ। ਅੱਜ ਚਾਹੁੰਦੀ ਹਾਂ ਕਿ ਅਜਿਹਾ ਕੁਝ ਕਰਾਂ ਜੋ ਦਰਸ਼ਕਾਂ ਦੇ ਨਾਲ ਮੈਨੂੰ ਵੀ ਹੈਰਾਨ ਕਰੇ। ਜ਼ਿਆਦਾ ਫਿਲਮਾਂ ਕਰਨਾ ਚਾਹੁੰਦੀ ਹਾਂ।ਡਿਜੀਟਲ ਪਲੇਟਫਾਲਮ ਤੇ ਫਿਲਮਾਂ ਵਿੱਚ ਅਭਿਨੇਤਰੀਆਂ ਨੂੰ ਬਹੁਤ ਵੱਖ-ਵੱਖ ਕਿਰਦਾਰ ਮਿਲ ਰਹੇ ਹਨ। ਉਮੀਦ ਹੈ ਕਿ ਮੈਨੂੰ ਵੀ ਮਹੱਤਵ ਪੂਰਨ ਰੋਲ ਦੇ ਆਫਰ ਮਿਲਣਗੇ।
* ਮਿਲਨ ਲੂਥਰੀਆਂ ਦੀਆਂ ਫਿਲਮਾਂ ਵਿੱਚ ਯੁਵਾ ਕਿਰਦਾਰਾਂ ਵਿੱਚ ਗ੍ਰੇਅ ਸ਼ੇਡ ਰਿਹਾ ਹੈ, ਤੁਹਾਡੇ ਲਈ ਉਹ ਨਿਭਾਉਣ ਕਿੰਨਾ ਚੁਣੌਤੀ ਪੂਰਨ ਰਿਹਾ ਹੈ?
– ਉਹ ਤਾਂ ਉਨ੍ਹਾਂ ਦੀ ਹਰ ਫਿਲਮ ਵਿੱਚ ਹੁੰਦਾ ਹੈ। ‘ਤੜਪ’ ਦੇ ਕਿਰਦਾਰ ਇੱਕ ਪੁਰਾਣੀ ਲਵ ਸਟੋਰੀ ਦੀ ਤਰ੍ਹਾਂ ਨਹੀਂ ਹੈ। ਮਿਲਨ ਸਰ ਇਨ੍ਹਾਂ ਨੂੰ ਬਹੁਤ ਅਲੱਗ ਤਰੀਕੇ ਨਾਲ ਅਪਰੋਚ ਕਰਦੇ ਹਨ, ਉਹ ਕਾਫੀ ਦਿਲਚਸਪ ਹੈ। ਰਿਸ਼ੀਕੇਸ਼ ਵਿੱਚ ਫਿਲਮ ਦੀ ਸ਼ੂਟਿੰਗ ਮਜ਼ੇਦਾਰ ਰਹੀ।
* ਟਾਈਗਰ ਰਾਫ ਅਤੇ ਅਹਾਨ ਸ਼ੈੱਟੀ ਦੋਵੇਂ ਐਕਸ਼ਨ ਹੀਰੋ ਹਨ। ਉਨ੍ਹਾਂ ਨਾਲ ਕੰਮ ਦਾ ਅਨੁਭਵ ਕਿਹੋ ਜਿਹਾ ਰਿਹਾ?
– ਐਕਸ਼ਨ ਵਿੱਚ ਹਮੇਸ਼ਾ ਤੋਂ ਮੇਰੀ ਕਾਫੀ ਦਿਲਚਸਪੀ ਰਹੀ ਹੈ। ਜਦ ਸੈੱਟ ਉੱਤੇ ਐਕਸ਼ਨ ਸੀਨ ਸ਼ੂਟ ਕੀਤਾ ਜਾਂਦਾ ਹੈ ਤਾਂ ਮੈਂ ਉਸ ਨੂੰ ਧਿਆਨ ਨਾਲ ਦੇਖਦੀ ਹਾਂ। ਐਕਸ਼ਨ ਲਈ ਅਨੁਸ਼ਾਸਨ ਬਹੁਤ ਜ਼ਰੂਰੀ ਚੀਜ਼ ਹੈ, ਜੋ ਅਹਾਨ ਤੇ ਟਾਈਗਰ ਦੋਵਾਂ ਵਿੱਚ ਹੈ। ਮੈਂ ਉਮੀਦ ਕਰਦੀ ਹਾਂ ਕਿ ਫਿਲਮਾਂ ਵਿੱਚ ਅਭਿਨੇਤਰੀਆਂ ਨੂੰ ਵੀ ਜ਼ਿਆਦਾ ਐਕਸ਼ਨ ਰੋਲ ਮਿਲਣ।
* ਹਿੱਟ ਫਿਲਮਾਂ ਦੀ ਫਰੈਂਚਾਈਜ਼ੀ ਵਿੱਚ ਕੰਮ ਕਰਨ ਦਾ ਕਿੰਨਾ ਦਬਾਅ ਹੁੰਦਾ ਹੈ?
– ਮੈਨੂੰ ਕੋਈ ਦਬਾਅ ਨਹੀਂ ਮਹਿਸੂਸ ਹੁੰਦਾ, ਕਿਉਂਕਿ ‘ਏਕ ਵਿਲੇਨ ਰਿਟਰਨਸ’ ਵਿੱਚ ਬਾਲਾਜੀ ਫਿਲਮਜ਼ ਦਾ ‘ਹੀਰੋਪੰਤੀ 2’ ਵਿੱਚ ਅਹਿਮਦ ਸਰ (ਅਹਿਮਦ ਖਾਨ) ਦਾ ਜੋ ਸੈਟਅਪ ਹੈ ਉਹ ਕੋਈ ਦਬਾਅ ਨਹੀਂ ਪਾਉਂਦਾ ਹੈ। ਫਿਲਮ ਦੀ ਕਹਾਣੀ ਚੰਗੀ ਹੈ ਤਾਂ ਦਬਾਅ ਦੀ ਕੋਈ ਗੱਲ ਹੀ ਨਹੀਂ।
previous post