Articles Travel

ਸ਼ਹਿਰ – ਏ – ਅਦਬ: ਲਖਨਊ

ਲੇਖਕ: ਮਾਸਟਰ ਸੰਜੀਵ ਧਰਮਾਣੀ,
ਸ੍ਰੀ ਅਨੰਦਪੁਰ ਸਾਹਿਬ

ਲਖਨਊ ਭਾਰਤ ਦੇ ਮਹਾਨ ਪ੍ਰਾਂਤ ਉੱਤਰ ਪ੍ਰਦੇਸ਼ ਦੀ ਰਾਜਧਾਨੀ ਹੈ । ਇਹ ਗੋਮਤੀ ਨਦੀ ਦੇ ਕਿਨਾਰੇ ‘ਤੇ ਸਥਿਤ ਹੈ ।  ਲਖਨਊ ਨੂੰ ਕਈ ਨਾਵਾਂ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ , ਜਿਵੇਂ : – ਨਵਾਬਾਂ ਦਾ ਸ਼ਹਿਰ , ਬਾਗਾਂ ਦਾ ਸ਼ਹਿਰ , ਵਿਅੰਜਨਾਂ ਦੀ ਰਾਜਧਾਨੀ , ਸ਼ਹਿਰ – ਏ – ਅਦਬ ਆਦਿ – ਆਦਿ । ਇਤਿਹਾਸਕ ਨਗਰ ਲਖਨਊ ਆਪਣੀ ਤਹਿਜ਼ੀਬ ਦੇ ਲਈ ਸਾਰੇ ਸੰਸਾਰ ਵਿੱਚ ਪ੍ਰਸਿੱਧ ਹੈ । ਇਸ ਲਈ ਇਸ ਨੂੰ  ” ਸ਼ਹਿਰ – ਏ – ਅਦਬ ” ਵੀ ਕਿਹਾ ਜਾਂਦਾ ਹੈ । ਆਪਣੇ ਮਹਿਮਾਨਾਂ ਦੀ ਖਾਤਿਰਦਾਰੀ ਦੇ ਲਈ ਇੱਥੇ ਦੇ ਲੋਕ ਕੋਈ ਕਸਰ ਨਹੀਂ ਛੱਡਦੇ । ਇੱਥੇ ਦੀ ਮਹਿਮਾਨ – ਨਿਵਾਜੀ ਬੇਮਿਸਾਲ ਹੈ । ਇਸ ਨਗਰ ਵਿੱਚ ਕਲਾ , ਸੰਸਕ੍ਰਿਤੀ ਅਤੇ ਸੱਭਿਅਤਾ ਦਾ ਅਨੋਖਾ ਸੰਗਮ ਦੇਖਣ ਨੂੰ ਮਿਲਦਾ ਹੈ । ਲਖਨਊ ਵਿੱਚ ਬੜਾ ਇਮਾਮਬਾੜਾ ( ਭੂਲ – ਭੁਲਈਆ), ਰੁੂਮੀ ਦਰਵਾਜ਼ਾ , ਛੋਟਾ ਇਮਾਮਬਾੜਾ , ਘੜੀ ਮਿਨਾਰ , ਪਿਕਚਰ ਗੈਲਰੀ , ਦੀਨ ਦਿਆਲ ਪਾਰਕ , ਗੌਤਮ ਬੁੱਧ ਪਾਰਕ , ਹਾਥੀ ਪਾਰਕ , ਡਾਕਟਰ ਅੰਬੇਦਕਰ ਪਾਰਕ , ਲਛਮਣ ਟਿੱਲਾ , ਚਿੜੀਆਘਰ , ਮਕਬਰੇ ਆਦਿ ਦੇਖਣਯੋਗ ਸਥਾਨ ਹਨ ।ਨਵਾਬਗੰਜ ਪਕਸ਼ੀ ਵਿਹਾਰ ਲਖਨਊ ਸ਼ਹਿਰ ਤੋਂ  45 ਕਿਲੋਮੀਟਰ ਦੂਰ ਸਥਿਤ ਹੈ । ਭਗਵਾਨ ਸ੍ਰੀ ਰਾਮ ਚੰਦਰ ਜੀ ਦੀ ਨਗਰੀ ਅਯੁੱਧਿਆ ਲਖਨਊ ਤੋਂ 130 ਕਿਲੋਮੀਟਰ ਦੂਰੀ ‘ਤੇ ਸਥਿੱਤ ਹੈ । ਨਵਾਬ ਆਸਫ਼ ਦੌਲਾ ਦੇ ਸਮੇਂ ਵਿੱਚ ਅਵਧ ਦੀ ਰਾਜਧਾਨੀ ਫੈਜ਼ਾਬਾਦ ਤੋਂ ਲਖਨਊ ਤਬਦੀਲ ਕਰ ਦਿੱਤੀ ਗਈ ਸੀ । ਲਖਨਊ ਦਾ ਪਹਿਲਾ ਨਾਮ ਲਛਮਣਪੁਰ ਸੀ ।ਜਿਸ ਨੂੰ ਭਗਵਾਨ ਸ੍ਰੀ ਰਾਮ ਚੰਦਰ ਜੀ ਦੇ ਛੋਟੇ ਭਰਾ ਲਛਮਣ ਜੀ ਨੇ ਵਸਾਇਆ ਸੀ । ਨਵਾਬਾਂ ਨੇ ਇਸ ਨਗਰ ਵਿੱਚ ਅਨੇਕਾਂ ਭਵਨਾਂ ਦਾ ਨਿਰਮਾਣ ਕਰਵਾਇਆ ਸੀ । ਲਖਨਊ ਵਿੱਚ ਮੁਸਲਿਮ ਸੰਤ ਸ਼ਾਹਮੀਨਾ ਜੀ ਦੀ ਕਬਰ ਵੀ ਹੈ । ਲਖਨਊ ਦੀ ਚਾਹ , ਗੋਲ ਸਮੋਸਾ , ਕਬਾਬ , ਕੁਰਕੁਰੀਆਂ ਜਲੇਬੀਆਂ , ਸਿੱਕੇ ਦੇ ਆਕਾਰ ਦੀ ਕੁਆਇਨ ਜਲੇਬੀ , ਕਚੌੜੀਆਂ ਤੇ ਹੋਰ ਭਾਂਤ – ਭਾਂਤ ਦੇ ਵਿਅੰਜਨ ਦੁਨੀਆਂ ਭਰ ਵਿੱਚ ਮਸ਼ਹੂਰ ਹਨ । ਲਖਨਊ ਹਵਾਈ ਮਾਰਗ , ਸੜਕ ਮਾਰਗ ਅਤੇ ਰੇਲ ਮਾਰਗ ਰਾਹੀਂ ਸਾਰੇ ਦੇਸ਼ ਨਾਲ ਜੁੜਿਆ ਹੋਇਆ ਹੈ । ਸਤੰਬਰ ਤੋਂ ਮਾਰਚ ਤੱਕ ਦਾ ਸਮਾਂ ਇੱਥੇ ਆਉਣ ਅਤੇ ਘੁੰਮਣ ਦੇ ਲਈ ਉੱਤਮ ਹੁੰਦਾ ਹੈ । ਪਿਆਰੇ ਬੱਚਿਓ ! ਜ਼ਿੰਦਗੀ ਵਿੱਚ ਜਦੋਂ ਵੀ ਕਦੇ ਤੁਹਾਨੂੰ ਮੌਕਾ ਮਿਲੇ ਤਾਂ ਜ਼ਰੂਰ ਲਖਨਊ ਘੁੰਮਾ ਕੇ ਆਉਣਾ ।

Related posts

ਪੰਜਾਬ ‘ਚ ਮੁੱਢਲੀ ਸਕੂਲੀ ਸਿੱਖਿਆ ਪ੍ਰਬੰਧਨ ‘ਤੇ ਉਠ ਰਹੇ ਸਵਾਲ

admin

ਘੱਟ ਹੋ ਰਹੀ ਯਾਦਾਸ਼ਤ ਦੀ ਵੱਧ ਰਹੀ ਸਮੱਸਿਆ

admin

ਕੌਮਾਂਤਰੀ ਅਹਿੰਸਾ ਦਿਵਸ – 2 ਅਕਤੂਬਰ

admin