Sport

ਸਪੇਨ ਵਿਰੁੱਧ ਮੈਚ ’ਚ ਓਵਰਕਾਨਫੀਡੈਂਸ ਤੋਂ ਬਚਣਾ ਪਵੇਗਾ ਭਾਰਤ ਨੂੰ

ਕੁਆਲਾਲੰਪੁਰ – ਐੱਫ. ਆਈ. ਐੱਚ. ਜੂਨੀਅਰ ਹਾਕੀ ਵਿਸ਼ਵ ਕੱਪ ਵਿਚ ਹਾਂ-ਪੱਖੀ ਸ਼ੁਰੂਆਤ ਕਰਨ ਤੋਂ ਬਾਅਦ ਭਾਰਤ ਨੂੰ ਵੀਰਵਾਰ ਨੂੰ ਪੂਲ-ਸੀ ਵਿਚ ਸਪੇਨ ਵਿਰੁੱਧ ਮੈਚ ਵਿਚ ਓਵਰਕਾਨਫੀਡੈਂਸ ਤੋਂ ਬਚਣਾ ਪਵੇਗਾ। ਉਪ ਕਪਤਾਨ ਅਰਿਜੀਤ ਸਿੰਘ ਹੁੰਡਲ ਦੀ ਹੈਟਿ੍ਰਕ ਦੇ ਦਮ ’ਤੇ ਭਾਰਤ ਨੇ ਪਹਿਲੇ ਮੈਚ ਵਿਚ ਕੋਰੀਆ ਨੂੰ 4-2 ਨਾਲ ਹਰਾਇਆ ਸੀ। ਭਾਰਤ ਨੂੰ ਕੋਚ ਸੀ. ਆਰ. ਕੁਮਾਰ ਟੀਮ ਦੇ ਪ੍ਰਦਰਸ਼ਨ ਤੋਂ ਖਾਸ ਖੁਸ਼ ਨਹੀਂ ਦਿਸਿਆ। ਉਸ ਨੇ ਕਿਹਾ ਕਿ ਟੀਮ ਨੂੰ ਬਾਕੀ ਮੈਚਾਂ ਵਿਚ ਬਿਹਤਰ ਪ੍ਰਦਰਸ਼ਨ ਕਰਕੇ ਪੈਨਲਟੀ ਕਾਰਨਰ ਦੇਣ ਤੋਂ ਬਚਣਾ ਪਵੇਗਾ। ਭਾਰਤੀ ਟੀਮ ਨੇ ਪਹਿਲੇ ਮੈਚ ਵਿਚ 6 ਪੈਨਲਟੀ ਕਾਰਨਰ ਦਿੱਤੇ ਜਦਕਿ ਦੋ ਹੀ ਬਣਾ ਸਕੀ। ਭਾਰਤ ਨੇ 2001 ਵਿਚ ਹੋਬਾਰਟ ਤੇ 2016 ਵਿਚ ਲਖਨਊ ਵਿਚ ਜੂਨੀਅਰ ਵਿਸ਼ਵ ਕੱਪ ਜਿੱਤਿਆ ਸੀ। ਉੱਥੇ ਹੀ, 1997 ਵਿਚ ਇੰਗਲੈਂਡ ਵਿਚ ਚਾਂਦੀ ਤਮਗਾ ਜਿੱਤਿਆ ਸੀ। ਕਪਤਾਨ ਉਤਮ ਸਿੰਘ ਤੇ ਹੁੰਡਲ ਪਿਛਲੀ ਵਾਰ ਵੀ ਭੁਵਨੇਸ਼ਵਰ ਵਿਚ ਟੂਰਨਾਮੈਂਟ ਖੇਡਿਆ ਸੀ ਜਦੋਂ ਭਾਰਤ ਚੌਥੇ ਸਥਾਨ ’ਤੇ ਰਿਹਾ ਸੀ। ਸਪੇਨ ਨੇ 2005 ਵਿਚ ਰਾਟਰਡਮ ਵਿਚ ਕਾਂਸੀ ਤਮਗਾ ਜਿੱਤਿਆ ਸੀ। ਇਸ ਪੂਲ ਵਿਚ ਭਾਰਤ, ਸਪੇਨ ਤੇ ਕੋਰੀਆ ਤੋਂ ਇਲਾਵਾ ਕੈਨੇਡਾ ਦੀ ਟੀਮ ਵੀ ਹੈ। ਭਾਰਤ ਨੂੰ ਸ਼ਨੀਵਾਰ ਨੂੰ ਕੈਨੇਡਾ ਨਾਲ ਖੇਡਣਾ ਹੈ। ਪੂਲ-ਏ ਵਿਚ ਸਾਬਕਾ ਚੈਂਪੀਅਨ ਅਰਜਨਟੀਨਾ, ਆਸਟਰੇਲੀਆ, ਚਿਲੀ ਤੇ ਮਲੇਸ਼ੀਆ ਹਨ ਜਦਕਿ ਪੂਲ-ਬੀ ਵਿਚ ਮਿਸਰ, ਫਰਾਂਸ, ਜਰਮਨੀ ਤੇ ਦੱਖਣੀ ਅਫਰੀਕਾ ਹਨ। ਪੂਲ-ਡੀ ਵਿਚ ਬੈਲਜੀਅਮ, ਨੀਦਰਲੈਂਡ, ਨਿਊਜ਼ੀਲੈਂਡ ਤੇ ਪਾਕਿਸਤਾਨ ਹਨ।

Related posts

ਈਸ਼ਾਨ ਕਿਸ਼ਨ ਨੂੰ ਟੀਮ ’ਚ ਵਾਪਸੀ ਲਈ ਖੇਡਣਾ ਪਵੇਗਾ : ਦ੍ਰਾਵਿੜ

editor

ਭਾਰਤ ਨੇ ਵਿਸ਼ਾਖਾਪਟਨਮ ਟੈਸਟ 106 ਦੌੜਾਂ ਨਾਲ ਜਿੱਤਿਆ

editor

ਨਵੇਂ ਯੁੱਗ ਦੀ ਸ਼ੁਰੂਆਤ ਕਰਦਿਆਂ ਮੁੱਖ ਮੰਤਰੀ ਨੇ 11 ਖਿਡਾਰੀਆਂ ਨੂੰ ਪੀ.ਸੀ.ਐਸ. ਅਤੇ ਪੀ.ਪੀ.ਐਸ. ਦੀਆਂ ਨੌਕਰੀਆਂ ਦਿੱਤੀਆਂ

editor