Articles

ਸ਼ੋਸ਼ਲ ਮੀਡੀਏ ਦੀ ਲਤ ਮਾਨਸਿਕ ਬੀਮਾਰੀਆ ਦੀ ਜੜ੍ਹ

ਲੇਖਕ: ਪ੍ਰੋ. ਸ਼ਿੰਗਾਰਾ ਸਿੰਘ ਢਿਲੋਂ, ਯੂ ਕੇ

ਸੋਸ਼ਲ ਮੀਡੀਆ, ਵੈੱਬਸਾਈਟਾਂ ਅਤੇ ਐਪਲੀਕੇਸ਼ਨਜ ਦੇ ਅਧਾਰਤ 21ਵੀਂ ਸਦੀ ਦਾ ਉਹ ਮੀਡੀਆ ਹੈ, ਜੋ ਸਮਾਜਕ ਸੰਚਾਰ, ਜਾਣਕਾਰੀ, ਪਰਸਪਰ ਅਦਾਨ ਪ੍ਰਦਾਨ, ਪ੍ਰਭਾਵ , ਡੈਟਾ ਸ਼ੇਅਰ, ਸਹਿਯੋਗ, ਵਪਾਰ, ਸਮਾਜਿਕ ਸਰਗਰਮੀਆਂ ਅਤੇ ਵੱਖ ਵੱਖ ਸਮਾਜਿਕ ਮੁੱਦਿਆਂ ‘ਤੇ ਚਰਚਾ ਕਰਨ ਦਾ ਇਕ ਵਧੀਆ ਮੰਚ ਪ੍ਰਦਾਨ ਕਰਦਾ ਹੈ । ਇਹ ਦੁਨੀਆ ਦੇ ਨਾਲ ਹਰ ਵੇਲੇ ਸੰਪਰਕ ਵਿੱਚ ਰਹਿਣ ਦਾ ਇਕ ਬਹੁਤ ਹੀ ਅਸਾਨ ਤੇ ਅਸਰਦਾਰ ਢੰਗ ਹੈ । ਸਮੁੱਚੇ ਤੌਰ ‘ਤੇ ਇਸ ਬਹੁਤ ਹੀ ਵੱਡੇ ਅਤੇ ਗੁੰਝਲਦਾਰ ਪਰਪੰਤ ਨੂੰ ਸ਼ੋਸ਼ਲ ਮੀਡੀਏ ਦਾ ਨਾਮ ਦਿੱਤਾ ਗਿਆ ਹੈ ।
ਇਸ ਵਿਚ ਹੁਣ ਕੋਈ ਸ਼ੱਕ ਦੀ ਕੋਈ ਵੀ ਗੁੰਜਾਇ ਸ਼ ਬਾਕੀ ਨਹੀੰ ਰਹੀ ਕਿ ਸ਼ੋਸਲ ਮੀਡੀਆ 21ਵੀਂ ਸਦੀ ਦੇ ਸੰਚਾਰ ਸਾਧਨਾਂ ਵਿਚੋਂ ਇਸ ਸਮੇਂ ਸਭ ਤੋਂ ਸ਼ਕਤੀਸ਼ਾਲੀ ਮਾਿਧਅਮ ਹੈ । ਇਹ ਉਹ ਮਾਧਿਅਮ ਹੈ ਜੋ ਸੰਚਾਰ ਦੇ ਬਾਕੀ ਸਭ ਮਾਧਿਅਮਾਂ ਨੂੰ ਬੁਰੀ ਤਰਾਂ ਪਛਾੜ ਕੇ ਬਹੁਤ ਅੱਗੇ ਨਿਕਲ ਗਿਆ ਹੈ, ਪਰ ਇਹ ਵੀ ਇਕ ਕੌੜਾ ਸੱਚ ਹੈ ਕਿ ਜੇਕਰ ਇਸ ਬਿਜਲਈ ਲਹਿਰਾਂ ਤੇ ਹਵਾਈ ਤਰੰਗਾਂ ਚ ਤੈਰਨ ਵਾਲੇ ਤੇਜ਼ ਤਰਾਰ ਮੀਡੀਏ ਦੀ ਵਰਤੋੰ ਸੰਜਮ ਅਤੇ ਸਮਝਦਾਰੀ ਨਾਲ ਨਾ ਕੀਤੀ ਗਈ ਤਾਂ ਇਹ ਇਕ ਬਹੁਤ ਹੀ ਤਬਾਹਕੁਨ ਹਥਿਆ ਰ ਵੀ ਹੈ । ਹੋਈਆਂ ਖੋਜਾਂ ਤੋਂ ਜੋ ਤੱਥ ਸਾਹਮਣੇ ਆ ਏ ਹਨ, ਉਹ ਬਹੁਤ ਹੀ ਹੈਰਾਨੀਜਨਕ ਹਨ, ਜਿਹਨਾਂ ਤੋਂ ਇਹ ਸਾਬਤ ਹੋ ਜਾਂਦਾ ਹੈ ਕਿ ਮੀਡੀਆ ਇਕ ਤਰਾਂ ਨਾਲ ਪਲੱਗ ਇਨ ਦੀ ਡਰੱਗ ਵਾਂਗ ਹੈ ।
ਸ਼ੋਸ਼ਲ ਮੀਡੀਏ ਦੀ ਵਰਤੋੰ ਆ ਮ ਤੌਰ ਤੇ ਕੰਪਿਊਟਰ ਅਤੇ ਸਮਾਰਟ ਫੋਨਾਂ ਰਾਹੀਂ ਹੀ ਕੀਤੀ ਜਾ ਸਕਦੀ ਹੈ ਤੇ ਅਸੀਂ ਭਲੀ ਭਾਂਤਾਂ ਜਾਣਦੇ ਹਾਂ ਕਿ ਸਮਾਰਟ ਫ਼ੋਨਾਂ ਦੀ ਰੇਡੀਏਸ਼ਨ ਅਤੇ ਸਕਰੀਨ ਤੋਂ ਨਿਕਲਣ ਵਾਲੀਆਂ ਬੈਂਗਣੀ ਕਿਰਨਾਂ ਧਰਤੀ ਦੇ ਹਰ ਜੀਵ ਉੱਤੇ ਮਾਰੂ ਅਸਰ ਪਾ ਰਹੀਆਂ ਹਨ ।
ਜੋ ਲੋਕ ਫੇਸਬੁਕ/ਵਟਸਅਪ/ਸਨੈਪਚਾਟ/ਟਵਿਟਰ/ਯੂ ਟਿਊਬ/ ਟਿਕ ਟੌਕ ਜਾਂ ਫੇਰ ਇੰਸਟਾਗਰਾਮ ਆਦਿ ਸ਼ੋਸ਼ਲ ਮੀਡੀਆ ਦੀ ਵਰਤੋਂ ਕਰਨ ਦੇ ਆ ਦੀ ਹੋ ਜਾਂਦੇ ਹਨ, ਉਹਨਾਂ ਨੂੰ ਅਕਸਰ ਹੀ ਇਹ ਪਤਾ ਵੀ ਨਹੀਂ ਲਗਦਾ ਕਿ ਉਹ ਕਦੋਂ ਇਸ ਲਤ ਦਾ ਬੁਰੀ ਤਰਾਂ ਸ਼ਿਕਾਰ ਹੋ ਕੇ ਕਈ ਬੀਮਾਰੀਆਂ ਦੇ ਸ਼ਰੀਰਕ ਕੱਚੇ ਮਾਨਸਿਕ ਰੋਗੀ ਬਣ ਜਾਂਦੇ ਹਨ । ਉਹ ਆਪਣੇ ਖਾਣ ਪੀਣ ਦਾਧਿਆਨ ਨਾ ਰੱਖਕੇ ਸਰੀਰਕ ਤੌਰ ‘ਤੇ ਬਹੁਤ ਕਮਜ਼ੋਰ ਹੋ ਜਾਂਦੇ ਹਨ, ਛੋਟੀ ਉਮਰ ਵਿੱਚ ਹੀ ਉਹਨਾਂ ਦੀ ਨਿਗ੍ਹਾ ਕਮਜ਼ੋਰ ਹੋ ਜਾਂਦੀ ਹੈ ।
ਉਹ ਆਪਣਾ ਬਹੁਤਾ ਸਮੇਂ ਸ਼ੋਸ਼ਲ ਮੀਡੀਆ ਹੀ ਬਰੌਸ ਕਰਦੇ ਹਨ । ਆਪਣੀ ਲਤ ਮੁਤਾਬਿਕ, ਉਹ ਖਾਂਦੇ – ਪੀਂਦੇ, ਉਠਦੇ – ਬੈਠਦੇ, ਤੁਰਦੇ – ਫਿਰਦੇ ਅਤੇ ਸੌਂਦੇ – ਜਾਗਦੇ ਵਾਰ ਵਾਰ ਸ਼ੋਸ਼ਲ ਸਾਈਟਾਂ ਉੱਤੇ ਇਹ ਜਾਨਣ ਲਈ ਝਾਕਦੇ ਰਹਿੰਦੇ ਹਨ ਕਿ ਉਹਨਾਂ ਦੁਆਰਾ ਪਾਈ ਗਈ ਪੋਸਟ ਨੂੰ ਕਿੰਨੇ ਕੁ ਲਾਇ ਕ ਜਾਂ ਕੁਮੈਂਟ ਮਿਲੇ ਹਨ । ਅਸਲ ਵਿੱਚ ਅਜਿਹੇ ਲੋਕਾਂ ਦੀ ਹਾਲਤ ਮਰਗੀਆਂ ਦੇ ਖੁੱਡੇ ਦੀ ਵਾਰ ਵਾਰ ਖਿੜਕੀ ਖੋਹਲਕੇ ਆਂਡੇ ਭਾਲਣ ਵਾਲੇ ਵਿਅਕਤੀ ਵਰਗੀ ਹੋ ਜਾਂਦੀ ਹੈ, ਜਿਸ ਨਾਲ ਉਹਨਾਂ ਦੀ ਮਾਨਸਿਕ ਹਾਲਤ ਬਹੁਤ ਬੁਰੀ ਤਰਾਂ ਪਰਭਾਵਤ ਹੋ ਜਾਂਦੀ ਹੈ ਤੇ ਉਹਨਾਂ ਨੂੰ ਪਤਾ ਵੀ ਨਹੀਂ ਲਗਦਾ ਕਿ ਉਹ ਕਦੋਂ obsessive compulsive Disorder ਨਾਮ ਦੀ ਮਾਨਸਿਕ ਬੀਮਾਰੀ ਦਾ ਸ਼ਿਕਾਰ ਹੋ ਜਾਂਦੇ ਹਨ । ਇਹ ਉਹ ਬੀਮਾਰੀ ਹੈ ਜਿਸ ਕਾਰਨ ਕੋਈ ਵਿਅਕਤੀ ਜਿੱਥੇ ਇਕ ਹੀ ਆਦਤ ਵਾਰ ਵਾਰ ਦੁਹਰਾਉਂਣ ਦਾ ਆਦੀ ਹੋ ਜਾਂਦਾ ਹੈ, ਉਥੇ ਨਾਲ ਦੀ ਨਾਲ ਉਹ ਕੋਈ ਦੂਸਰਾ ਕੰਮ ਕਰਨ ਵੱਲ ਨਾ ਹੀ ਧਿਆਨ ਦੇ ਪਾਉਂਦਾ ਹੈ ਤੇ ਨਾ ਹੀ ਆਪਣੀ ਬਿਰਤੀ ਇਕਾਗਰ ਕਰਕੇ ਕੋਈ ਕੰਮ ਕਰ ਸਕਣ ਦੇ ਸਮਰੱਥ ਰਹਿੰਦਾ ਹੈ ਤੇ ਨਾ ਹੀ ਅਜਿਹੀ ਮਾਨਸਿਕਤਾ ਦੇ ਸ਼ਿਕਾਰ ਵਿਅਕਤੀ ਦਾ ਕਿਸੇ ਵੀ ਹੋਰ ਕੰਮ ਵਿਚ ਮਨ ਲਗਦਾ ਹੈ, ਜਿਸ ਕਾਰਨ ਸਮਾਂ ਤੇ ਸਿਹਤ ਦੋਵੇਂ ਕਦੋਂ ਬਰਬਾਦ ਹੋਣ ਲੱਗ ਜਾਂਦੇ ਹਨ ਕਿ ਪੀੜਤ ਹੋ ਚੁੱਕੇ ਵਿਅਕਤੀ ਨੂੰ ਪਤਾ ਤੱਕ ਨਹੀਂ ਲਗਦਾ ।
ਜਿਸ ਨੂੰ ਸ਼ੋਸ਼ਲ ਮੀਡੀਏ ਦਾ ਭੁਸ ਪੈ ਜਾਂਦਾ ਹੈ, ਉਹ ਫਿਰ ਆਪਣੀਆਂ ਪਾਈਆਂ ਗਈਆਂ ਪੋਸਟਾਂ ਸਬੰਧੀ ਆ ਏ ਚੰਗੇ ਬੁਰੇ ਪਰਤੀਕਰਮ ਵਜੋਂ ਬੁਰੀ ਤਰਾਂ ਪਰਭਾਵਤ ਹੋ ਕੇ ਗੁੱਸਾ, ਈਰਖਾ, ਖਿਝ, ਚਿੜਚਿੜਾਪਨ ਅਤੇ ਖੁਸ਼ੀ ਆ ਦਿ ਮਨੋਭਾਵਨਾਵਾਂ ਦੀ ਵਾਧ ਘਾਟ ਕਾਰਨ ਮਾਨਸਿਕ ਤਵਾਜਨ ਗੁਆ ਬੈਠਦਾ ਹੈ, ਜਿਸ ਦੇ ਫਲਸਰੂਪ ਕਦੀ ਖੁਸ਼ੀ ਵਿਚ ਪਾਗਲ ਹੋਣ ਦੀ ਹੱਦ ਤੱਕ ਜਾਂਦਾ ਹੈ ਤੇ ਕਦੇ ਉਦਾਸੀ ਤੇ ਗੁੱਸੇ ਦੇ ਆਲਮ ਵਿਚ ਡੁਬਕੇ ਰਹਿ ਜਾਂਦਾ ਹੈ ਤੇ ਕਦੇ ਕਿਸੇ ਨਾ ਪਸੰਦ ਟਿੱਪਣੀ ਕਾਰਨ ਗੁੱਸੇ ਚ ਲਾਲ ਪੀਲਾ ਹੋ ਜਾਂਦਾ ਹੈ । ਕਹਿਣ ਦਾ ਭਾਵ ਇਹ ਕਿ ਸ਼ੋਸ਼ਲ ਮੀਡੀਏ ਦੀ ਲਤ ਦਾ ਸ਼ਿਕਾਰ ਬੰਦੇ ਦੀ ਸੋਚ ਉਤੇ ਉਸਾਰੂ ਜਾਂ ਮਾਰੂ ਅਸਰ ਦਾ ਪ੍ਰਭਾਵ ਪ੍ਰਤੱਖ ਤੌਰ ‘ਤੇ ਨਜਰ ਆਉਣ ਲੱਗ ਪੈਂਦਾ ਹੈ । ਦੂਜੇ ਸ਼ਬਦਾਂ ਵਿੱਚ ਇਸ ਤਰਾਂ ਕਹਿ ਸਕਦੇ ਹਾਂ ਕਿ ਸ਼ੋਸ਼ਲ ਮੀਡੀਆ ਇਸ ਸਮੇਂ Depression, Anxiety, Phobias, Anger, Insomnia, OCD ਆਦਿ ਸਮੇਤ ਹੋਰ ਬਹੁਤ ਸਾਰੀਆਂ ਮਾਨਸਿਕ ਬੀਮਾਰੀਆਂ ਦਾ ਮੂਲ ਕਾਰਨ ਬਣਦਾ ਜਾ ਰਿਹਾ ਹੈ ।
ਹੁਣ ਤੱਕ ਦੀ ਖੋਜ ਤੋਂ ਇਹ ਸਾਹਮਣੇ ਆਇਆ ਹੈ ਕਿ ਜੋ ਲੋਕ ਰਾਤ ਸਮੇਂ ਬਿਸਤਰ ੳਤੇ ਪਏ ਸ਼ੋਸ਼ਲ ਮੀਡੀਏ ਦਾ ਇਸਤੇਮਾਲ ਕਰਦੇ ਹਨ, ਉਹ ਕਦੇ ਵੀ ਗੂੜੀ ਨੀਂਦ ਨਹੀਂ ਲੈਂਦੇ, ਜਿਸ ਕਾਰਨ ਉਹਨਾਂ ਦੀ ਕੰਮ ਕਰਨ ਦੀ ਸਮਰੱਥਾ ਵੀ ਨਿਰੰਤਰ ਘਟਦੀ ਜਾਂਦੀ ਹੈ ਤੇ ਦਿਮਾਗੀ ਸਮਰੱਥਾ ਵੀ ਬੁਰੀ ਤਰਾਂ ਪਰਭਾਵਤ ਹੁੰਦੀ ਹੈ । ਇਸ ਤੋਂ ਵੀ ਹੋਰ ਅੱਗੇ ਜੋ ਲੋਕ ਰਾਤ ਸਮੇ ਸ਼ੋਸ਼ਲ ਮੀਡੀਏ ਵਾਸਤੇ ਸਮਾਰਟ ਫੋਨ ਦਾ ਇਸਤੇਮਾਲ ਹਨੇਰੇ ਵਿਚ ਕਰਦੇ ਹਨ, ਉਹਨਾਂ ਦੀਆਂ ਅੱਖਾਂ ਸਮਾਰਟਫੋਨ ਦੀ ਐਲ ਸੀ ਡੀ ਸਕਰੀਨ ਦੀ ਤੇਜ ਰੌਸ਼ਨੀ ਵਿਚੋੰ ਨਿਕਲਦੀਆਂ ਅਲਟਰਾ ਵਾਇਲਟ ਕਿਰਨਾਂ ਨਾਲ ਬੁਰੀ ਤਰਾਂ ਪਰਭਾਵਤ ਹੁੰਦੀਆਂ ਹਨ, ਜਿਸ ਦੇ ਕਾਰਨ ਦੂਰ ਜਾਂ ਨੇੜੇ ਵਾਲੀ ਨਿਗਾਹ ਕਮਜੋਰ ਹੋ ਜਾਂਦੀ ਹੈ ਤੇ ਕਈ ਹਾਲਤਾਂ ਵਿਚ ਅਜਿਹਾ ਵਿਅਕਤੀ ਅੰਨ੍ਹੇਪਨ ਦਾ ਸ਼ਿਕਾਰ ਵੀ ਹੋ ਸਕਦਾ ਹੈ ।
ਖੋਜੀ ਇਹ ਵੀ ਅਹਿਮ ਇੰਕਸਾਫ ਕਰ ਰਹੇ ਹਨ ਕਿ ਸ਼ੋਸ਼ਲ ਮੀਡੀਏ ਦੀ ਵਧੇਰੀ ਵਰਤੋ ਮਨੁੱਖ ਦੀ ਬੁੱਧੀ ਤੇਜ਼ ਕਰਨ ਦੀ ਬਜਾਏ ਉਸ ਉੱਤੇ ਉਲਟਾ ਪ੍ਰਭਾਵ ਪਾਉਦੀ ਹੋਈ ਬੁਢੇਪੇ ਤੋਂ ਪਹਿਲਾਂ ਹੀ Dementia ਤੇ Dyslexia ਪੈਦਾ ਕਰਨ ਦਾ ਕਾਰਨ ਬਣਦੀ ਹੈ ।
ਖੋਜ ਤੋ ਇਹ ਵੀ ਸਾਹਮਣੇ ਆਇਆ ਹੈ ਕਿ ਜੋ ਵਿਅਕਤੀ ਦਿਨ ਵਿਚ ਕਿਸੇ ਸ਼ੋਸ਼ਲ ਮੀਡੀਆ ਸਾਈਟ ਨੂੰ 20 ਤੋਂ 40 ਵਾਰ ਖੋਹਲਦੇ ਹਨ, ਉਹ ਕਿਸੇ ਨ ਕਿਸੇ ਵੱਡੇ ਮਾਨਸਿਕ ਰੋਗ ਨਾਲ ਪੀੜਤ ਹੋ ਚੁੱਕੇ ਹੁੰਦੇ ਹਨ, ਜਿਹਨਾ ਨੂੰ ਜਿੰਨੀ ਜਲਦੀ ਹੋ ਸਕੇ ਕਿਸੇ ਚੰਗੇ ਮਨੋਂਮਾਹਿਰ ਨਾਲ ਸੰਪਰਕ ਕਰਨਾ ਚਾਹੀਦਾ ਹੈ ।
ਸੋ ਦੋਸਤੋ! ਸ਼ੋਸਲ ਮੀਡੀਏ ‘ਤੇ ਬਣੇ ਬੇਸ਼ੱਕ ਰਹੋ ਪਰ ਆ ਪਣੀ ਸਿਹਤ ਨਾਲ ਕਦੇ ਵੀ ਸਮਝੌਤਾ ਨਾ ਕਰੋ । ਸਮਾਰਟ ਫੋਨ ਰਾਤ ਸਮੇ ਬਿਲਕੁਲ ਵੀ ਨਾ ਵਰਤੋ । ਇਸਨੂੰ ਆ ਪਣੇ ਬਿਸਤਰ ਤੋੰ ਦੂਰ ਰੱਖੋ । ਸ਼ੋਸਲ ਸਾਇ ਟਾਂ ਉਤੇ ਜਾਣ ਵਾਸਤੇ ਸਮਾਂ ਤੈਅ ਕਰੋ, ਵਾਰ ਵਾਰ ਜਾਣ ਦੀ ਲਤ ਦਾ ਸ਼ਿਕਾਰ ਹੋ ਕੇ ਮਾਨਸਿਕ ਰੋਗੀ ਨਾ ਬਣੋ । ਤਕਨੀਕ ਦਾ ਸਹੀ ਇਸਤੇਮਾਲ ਕਰਨ ਦੀ ਆ ਦਤ ਪਾਓਗੇ ਤਾਂ ਵਧੀਆ ਸਿੱਟੇ ਨਿਕਲਣਗੇ । ਸ਼ੋਸ਼ਲ ਮੀਡੀਏ ਦੀ ਵਰਤੋ ਸੂਝ ਤੇ ਸੰਜਮ ਨਾਲ ਕੀਤੀ ਜਾਵੇਗੀ ਤਾਂ ਇਸ ਦੇ ਨਤੀਜੇ ਚਮਤਕਾਰੀ ਹੋਣਗੇ । ਜੇਕਰ ਇਸ ਦੀ ਮਾੜੀ ਲਤ ਦਾ ਸ਼ਿਕਾਰ ਹੋ ਕੇ ਇਸ ਦੇ ਗੁਲਾਮ ਹੋ ਜਾਓਗੇ ਤਾਂ ਸਿੱਟੇ ਬੜੇ ਭਿਆ ਨਕ ਹੋਣਗੇ । ਇਹ ਸਭ ਹੁਣ ਸਾਡੇ ਆਪਣੇ ਹੱਥ ਹੈ ਕਿ ਅਸੀਂ ਇਸ ਮੀਡੀਏ ਦੀ ਵਰਤੋ ਆਪਣੀ ਸਿਹਤ ਦਾ ਖਿਆਲ ਰੱਖਦਿਆ ਸਮਾਜ ਨੂੰ ਨਿੱਗਰ ਲੀਹਾਂ ‘ਤੇ ਪਾਉਣ ਵਾਸਤੇ ਕਰਨੀ ਹੈ ਜਾਂ ਫੇਰ ਇਸ ਤੋ ਉਲਟ ਦਿਸ਼ਾ ਵੱਲ ਵਧਕੇ ਆਪਣੀ ਸਿਹਤ ਤੇ ਆਪਣੇ ਸਮਾਜ ਦਾ ਨੁਕਸਾਨ ਕਰਨਾ ਹੈ ? ਇਹ ਉਹ ਸਵਾਲ ਹੈ, ਜੋ ਇੱਕੀਵੀਂ ਸਦੀ ਚੋਂ ਵਿਚਰ ਰਹੀ ਪੂਰੀ ਮਨੁੱਖਤਾ ਵਾਸਤੇ ਹੀ ਬਹੁਤ ਅਹਿਮ ਬਣ ਗਿਆ ਹੈ । ਇਸ ਸਵਾਲ ਉਤੇ ਜਿੰਨੀ ਜਲਦੀ ਵਿਚਾਰ ਕਰਕੇ ਸਹੀ ਦਿਸ਼ਾ ਵੱਲ ਵਧਣ ਦੀ ਕੋਸ਼ਿਸ਼ ਕੀਤੀ ਜਾਵੇ ਉਨਾ ਹੀ ਚੰਗਾ ਹੈ । ਆਸ ਕਰਦਾ ਹਾਂ ਕਿ ਦੁਨੀਆ ਦੇ ਰੰਗ ਤਮਾਸ਼ਿਆਂ ਨੂੰ ਮਾਨਣ ਦੇ ਨਾਲ ਨਾਲ ਹਰ ਮਨੁੱਖ ਆਪਣੀ ਸਿਹਤ ਦਾ ਖਿਆਲ ਰੱਖਣ ਅਤੇ ਆਪਣੀ ਸਮਾਜ ਪ੍ਰਤੀ ਬਣਦੀ ਜ਼ੁੰਮੇਵਾਰੀ ਨਿਭਾਉਣ ਵਾਸਤੇ ਵੀ ਜਾਗਰੂਕ ਹੋਵੇਗਾ ।

Related posts

ਪੰਜਾਬ ਵਿੱਚ ਫੂਡ ਪ੍ਰੋਸੈਸਿੰਗ ਉਦਯੋਗ ਨੂੰ ਉਤਸ਼ਾਹਿਤ ਕਰਨ ਦੀ ਲੋੜ !    

admin

ਗ਼ਦਰ ਲਹਿਰ ਦਾ ਨਿੱਕਾ ਮਹਾਂ-ਨਾਇਕ ਬਾਲ ਜਰਨੈਲ ਸ.ਕਰਤਾਰ ਸਿੰਘ ਸਰਾਭਾ

admin

ਰਵਾਇਤੀ ਭੋਜਨ ਵਿੱਚ ਸਿਹਤ ਦਾ ਖ਼ਜ਼ਾਨਾ

admin