India

ਸਾਬਕਾ ਰਾਜ ਮੰਤਰੀ ਦਾ ਭਤੀਜਾ ਸਿੱਖਾਂ ਦੇ ਕਈ ਕਤਲ ਕਾਂਡਾਂ ’ਚ ਸੀ ਸ਼ਾਮਲ

ਕਾਨਪੁਰ – ਸਾਬਕਾ ਰਾਜ ਮੰਤਰੀ ਸ਼ਿਵਨਾਥ ਸਿੰਘ ਕੁਸ਼ਵਾਹਾ ਦਾ ਭਤੀਜਾ ਰਾਘਵੇਂਦਰ ਸਿੰਘ ਸਿਰਫ਼ ਨਿਰਾਲਾ ਨਗਰ ਹੱਤਿਆ ਕਾਂਡ ਵਿਚ ਹੀ ਸ਼ਾਮਲ ਨਹੀਂ ਸੀ ਬਲਕਿ ਉਹ ਚਾਰ ਹੋਰ ਹੱਤਿਆ ਕਾਂਡਾਂ ਵਿਚ ਵੀ ਆਪਣੇ ਸਾਥੀਆਂ ਨਾਲ ਮੌਜੂਦ ਰਿਹਾ ਅਤੇ ਖ਼ੂਨੀ ਖੇਡ ਖੇਡੀ। ਹੁਣ ਜਦੋਂ ਗ੍ਰਿਫ਼ਤਾਰੀਆਂ ਸ਼ੁਰੂ ਹੋਈਆਂ ਅਤੇ ਇਨਸਾਫ਼ ਦੀ ਉਮੀਦ ਜਾਗੀ ਤਾਂ ਗਵਾਹ ਵੀ ਖੁੱਲ੍ਹ ਕੇ ਬੋਲਣ ਲੱਗੇ ਹਨ। ਐੱਸਆਈਟੀ ਵੀ ਪੁਰਾਣੇ ਦਸਤਾਵੇਜ਼ ਖੰਗਾਲ ਰਹੀ ਹੈ ਤਾਂ ਰੰਗਨਾਥ ਮਿਸ਼ਰਾ ਕਮਿਸ਼ਨ ਦੀ ਰਿਪੋਰਟ ਵਿਚ ਵੀ ਜ਼ਿਕਰ ਹੈ ਕਿ ਰਾਘਵੇਂਦਰ ਸਿੰਘ ਡੀ ਬਲਾਕ ਗੋਵਿੰਦ ਨਗਰ ਵਿਚ ਹੋਏ ਸਭ ਤੋਂ ਵੱਡੇ ਕਤੇਲਆਮ ਵਿਚ ਸ਼ਾਮਲ ਸੀ, ਜਿਸ ਵਿਚ ਲਡ਼ੀਵਾਰ 13 ਤੇ 11 ਸਿੱਖਾਂ ਦੇ ਕਤਲ ਹੋਏ ਸਨ।

ਸਿੱਖ ਵਿਰੋਧੀ ਦੰਗਿਆਂ ਦੀ ਜਾਂਚ ਵਿਚ ਰਾਘਵੇਂਦਰ ਸਿੰਘ ਸਭ ਤੋਂ ਵੱਡੇ ਖਲਨਾਇਕ ਦੇ ਰੂਪ ਵਿਚ ਸਾਹਮਣੇ ਆਇਆ ਹੈ। ਮੁਲਜ਼ਮ ਬਣਾਏ ਜਾਣ ਦੇ ਬਾਅਦ ਤੋਂ ਹੀ ਉਹ ਫਰਾਰ ਹੈ। ਉਸ ਨੇ ਅਦਾਲਤ ’ਚ ਆਤਮ-ਸਮਰਪਣ ਲਈ ਅਰਜ਼ੀ ਵੀ ਦਿੱਤੀ ਹੋਈ ਹੈ। ਕਮਿਸ਼ਨ ਦੀ ਰਿਪੋਰਟ ਵਿਚ ਸਾਫ਼ ਲਿਖਿਆ ਹੈ ਕਿ ਡੀ ਬਲਾਕ ਗੋਵਿੰਦ ਨਗਰ ਵਿਚ ਹੋਏ ਹੱਤਿਆ ਕਾਂਡ ਵਿਚ ਇਕ ਹੀ ਪਰਿਵਾਰ ਦੇ 13 ਲੋਕਾਂ ਦੇ ਕਤਲ ਹੋਏ ਸਨ, ਉਸ ਘਟਨਾ ਵਿਚ ਰਾਘਵੇਂਦਰ ਸ਼ਾਮਲ ਸੀ। ਦਾਦਾ ਨਗਰ ਵਿਚ ਹੋਈਆਂ ਦੋ ਘਟਨਾਵਾਂ ਅਤੇ ਗੋਵਿੰਦ ਨਗਰ ਵਿਚ ਹੋਏ 11 ਕਤਲਾਂ ਵਾਲੇ ਕਤਲੇਆਮ ਵਿਚ ਵੀ ਰਾਘਵੇਂਦਰ ਸ਼ਾਮਲ ਸੀ, ਅਜਿਹੇ ਬਿਆਨ ਗਵਾਹਾਂ ਨੇ ਐੱਸਆਈਟੀ ਨੂੰ ਦਿੱਤੇ ਹਨ। ਐੱਸਆਈਟੀ ਦਾ ਦਾਅਵਾ ਹੈ ਕਿ ਰੰਗਨਾਥ ਮਿਸ਼ਰਾ ਕਮਿਸ਼ਨ ਵਿਚ ਕਈ ਥਾਵਾਂ ’ਤੇ ਰਾਘਵੇਂਦਰ ਸਿੰਘ ਦਾ ਨਾਂ ਆਇਆ ਹੈ। ਇਸ ਤੋਂ ਸਾਫ਼ ਲੱਗ ਰਿਹਾ ਹੈ ਕਿ ਉਹ ਬੱਸਾਂ ਵਿਚ ਦੰਗਾਕਾਰੀਆਂ ਨੂੰ ਭਰ ਕੇ ਕਾਨਪੁਰ ਲਿਆਇਆ। ਸਭ ਤੋਂ ਪਹਿਲਾਂ ਨਿਰਾਲਾ ਨਗਰ, ਉੱਥੋਂ ਦਾਦਾ ਨਗਰ ਅਤੇ ਸਭ ਤੋਂ ਆਖ਼ਰ ਵਿਚ ਉਹ ਡੀ ਬਲਾਕ ਗੋਵਿੰਦ ਨਗਰ ਪੁੱਜਾ।

ਜ਼ਿਕਰਯੋਗ ਹੈ ਕਿ 31 ਅਕਤੂਬਰ 1984 ਨੂੰ ਤਤਕਾਲੀਨ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਪੂਰੇ ਦੇਸ਼ ਵਿਚ ਸਿੱਖਾਂ ਵਿਰੁੱਧ ਹਿੰਸਾ ਸ਼ੁਰੂ ਹੋ ਗਈ ਸੀ। ਕਾਨਪੁਰ ਵਿਚ ਦੰਗਾਕਾਰੀਆਂ ਨੇ 127 ਸਿੱਖਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ, ਜਿਸ ਤੋਂ ਬਾਅਦ ਸ਼ਹਿਰ ਦੇ ਵੱਖ-ਵੱਖ ਥਾਣਿਆਂ ਵਿਚ ਹੱਤਿਆ ਲੁੱਟ ਤੇ ਡਿਕੈਤੀ ਵਰਗੀਆਂ ਗੰਭੀਰ ਧਾਰਾਵਾਂ ਤਹਿਤ 40 ਮੁਕੱਦਮੇ ਦਰਜ ਹੋਏ ਸਨ। ਨਿਰਾਲਾ ਨਗਰ ਹੱਤਿਆ ਕਾਂਡ ਨਾਲ ਜੁਡ਼ੇ ਛੇ ਮੁਲਜ਼ਮਾਂ ਨੂੰ ਹੁਣ ਤਕ ਗ੍ਰਿਫ਼ਤਾਰ ਕਰ ਕੇ ਜੇਲ੍ਹ ਭੇਜਿਆ ਜਾ ਚੁੱਕਾ ਹੈ।

Related posts

ਕੋਲੰਬੀਆ ਦੀ ਜੇਲ੍ਹ ‘ਚ ਭਿਆਨਕ ਅੱਗ, 51 ਕੈਦੀਆਂ ਦੀ ਮੌਤ; 24 ਜ਼ਖਮੀ

editor

ਸਿੱਧੂ ਮੂਸੇਵਾਲਾ ਕਤਲ ਮਾਮਲੇ ‘ਚ ਵੱਡਾ ਖੁਲਾਸਾ, ਪਾਕਿਸਤਾਨ ਦੇ ਕਵਾਡਕਾਪਟਰ ਡਰੋਨ ਨਾਲ ਸੁੱਟੇ ਸੀ ਹਥਿਆਰ

editor

ਕੁਦਰਤ ਦੇ ਕਹਿਰ ਵਿਚਕਾਰ IAF ਦੇ ਜਵਾਨ ਬਣੇ ਮਸੀਹਾ, ਆਸਾਮ ਤੇ ਮੇਘਾਲਿਆ ਲਈ ਕਈ ਟਨ ਰਾਹਤ ਸਮੱਗਰੀ ਏਅਰਲਿਫਟ

editor