Pollywood

ਸਿੱਧੂ ਮੂਸੇਵਾਲਾ ਦਾ ਗਾਣਾ ‘295’ ਬਿਲਬੋਰਡ ਗਲੋਬਲ ਸੂਚੀ ’ਚ ਸ਼ਾਮਲ, ਫੈਨਜ਼ ਕੋਲੋਂ ਖ਼ੂਬ ਮਿਲ ਰਿਹਾ ਪਿਆਰ

ਨਵੀਂ ਦਿੱਲੀ – ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਗਾਣਾ ‘295’ ਬਿਲਬੋਰਡ ਗਲੋਬਲ 200 ਸੂਚੀ ’ਚ ਸ਼ਾਮਲ ਹੋ ਗਿਆ ਹੈ। ਸ਼ੁੱਕਰਵਾਰ ਨੂੰ ਇਹ ਗਾਣਾ 154ਵੇਂ ਸਥਾਨ ’ਤੇ ਸੀ। ‘295’ ਗਾਣਾ ਤੇ ਵੀਡੀਓ ਮੂਸੇਵਾਲਾ ਨੇ ਜੁਲਾਈ 2021 ’ਚ ਰਿਲੀਜ਼ ਕੀਤਾ ਸੀ। ਇਹ ਗਾਣਾ ਯੂ-ਟਿਊਬ ਤੇ ਯੂ-ਟਿਊਬ ਮਿਊਜ਼ਿਕ ’ਤੇ ਵੀ ਧੂਮ ਮਚਾ ਰਿਹਾ ਹੈ। ਜ਼ਿਕਰਯੋਗ ਹੈ ਕਿ 29 ਮਈ ਨੂੰ ਪੰਜਾਬ ’ਚ ਅਣਪਛਾਤੇ ਹਮਲਾਵਰਾਂ ਨੇ ਮੂਸੇਵਾਲਾ ਦੀ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ ਸੀ।

ਇਸ ਸੂਚੀ ‘ਚ ਅਮਰੀਕੀ ਗਾਇਕ ਕੇਟ ਬੁਸ਼ ਦੀ ‘ਰਨਿੰਗ ਅੱਪ ਦੈਟ ਹਿੱਲ (A Deal with God)’ ਸਭ ਤੋਂ ਉੱਪਰ ਹੈ। ਇਸ ਵਿਚ ਹੈਰੀ ਸਟਾਈਲਜ਼, ਬੈਡ ਬਨੀ, ਲਿਜ਼ੋ, ਕੈਮਿਲਾ ਕੈਬੇਲੋ, ਈਡੀ ਸ਼ੋਰੇਨ ਤੇ ਜਸਟਿਨ ਬੀਬਰ ਸ਼ਾਮਲ ਹਨ। ‘295’ ਦੇ ਅਧਿਕਾਰਤ ਵੀਡੀਓ ਨੂੰ ਮੂਸੇਵਾਲਾ ਨੇ ਜੁਲਾਈ 2021 ‘ਚ ਰਿਲੀਜ਼ ਕੀਤਾ ਸੀ। ਇਹ ਗੀਤ ਯੂਟਿਊਬ ਤੇ ਇਸ ਦੇ ਸੰਗੀਤ ਸਟ੍ਰੀਮਿੰਗ ਯੂਟਿਊਬ ਮਿਊਜ਼ਿਕ ‘ਤੇ ਵੀ ਧੁੰਮਾਂ ਪਾ ਰਹੇ ਹਨ।

ਯੂਟਿਊਬ ‘ਤੇ ਇਸ ਗੀਤ ਨੂੰ ਸੁਣਨ ਵਾਲਿਆਂ ਦੀ ਗਿਣਤੀ 2 ਕਰੋੜ ਦੇ ਕਰੀਬ ਪਹੁੰਚ ਗਈ ਹੈ। ਗੀਤ ਟਾਪ 100 ਸੰਗੀਤ ਵੀਡੀਓ ਗਲੋਬਲ ਸੂਚੀ ‘ਚ ਤੀਸਰੇ ਨੰਬਰ ‘ਤੇ ਪਹੁੰਚ ਗਿਆ ਹੈ। ਮੂਸੇਵਾਲਾ ਦੇ ਇਕ ਹੋਰ ਗੀਤ ‘ਦ ਲਾਸਟ ਰਾਈਡ’ ਦੇ ਦਰਸ਼ਕਾਂ ਦੀ ਗਿਣਤੀ ‘ਚ ਵੀ ਵਾਧਾ ਹੋਇਆ ਹੈ ਤੇ ਹੁਣ ਛੇਵੇਂ ਨੰਬਰ ‘ਤੇ ਪਹੁੰਚ ਗਿਆ ਹੈ।ਵੀਡੀਓ ਨੂੰ ਯੂਟਿਊਬ ‘ਤੇ 73 ਲੱਖ ਤੋਂ ਜ਼ਿਆਦਾ ਵਾਰ ਦੇਖਿਆ ਜਾ ਚੁੱਕਾ ਹੈ। ਯੂਟਿਊਬ ਮਿਊਜ਼ਿਕ ‘ਤੇ ‘295’ ਆਲਮੀ ਸੂਚੀ ‘ਚ ਚੌਥੇ ਨੰਬਰ ‘ਤੇ ਹੈ।

Related posts

ਮੂਸੇ ਵਾਲਾ ਦੇ ‘ਐੱਸ. ਵਾਈ. ਐੱਲ.’ ਗੀਤ ਦਾ ਹਰਿਆਣਾ ’ਚ ਹੋਣ ਲੱਗਾ ਵਿਰੋਧ, ਜਵਾਬੀ ਗੀਤ ਬਣਾਉਣ ਦਾ ਐਲਾਨ

editor

ਮੂਸੇਵਾਲਾ ਦੇ ‘ਐਸ ਵਾਈ ਐਲ’ ਗੀਤ ਕਾਰਣ ਸਰਕਾਰਾਂ ‘ਚ ਘਬਰਾਹਟ !

editor

ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ‘SYL’ ਰਿਲੀਜ਼, ਗਾਣੇ ‘ਚ ਛਲਕਿਆ ਪੰਜਾਬ ਦੇ ਪਾਣੀ ਦਾ ਦਰਦ

editor