India

ਸੁਨੀਤਾ ਵਿਲੀਅਮਜ਼ ਨੇ ਪੁਲਾੜ ’ਤੇ ਪਹੁੰਚ ਕੇ ਕੀਤਾ ਡਾਂਸ, ਤੀਜੀ ਵਾਰ ਪੁਲਾੜ ’ਚ ਪਹੁੰਚੀ

ਨਵੀਂ ਦਿੱਲੀ – ਬੋਇੰਗ ਪੁਲਾੜ ਕ੍ਰਾਫ਼ਟ ਵਿਚ ਤੀਜੀ ਵਾਰ ਪੁਲਾੜ ਯਾਤਰਾ ‘’ਤੇ ਗਈ ਭਾਰਤੀ ਮੂਲ ਦੀ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ ਨੂੰ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ‘’ਤੇ ਪਹੁੰਚਦੇ ਹੀ ਨੱਚਦੇ ਹੋਏ ਦੇਖਿਆ ਗਿਆ। ਇੱਥੇ ਉਸਨੇ ਬਾਕੀ ਸਾਰੇ ਪੁਲਾੜ ਯਾਤਰੀਆਂ ਨੂੰ ਵੀ ਗਲੇ ਲਗਾਇਆ। ਇਸ ਵਿਚ ਜਦੋਂ ਉਹ ਪੁਲਾੜ ਸਟੇਸ਼ਨ ‘’ਤੇ ਪਹੁੰਚਦੇ ਹਨ ਤਾਂ ਘੰਟੀ ਵੱਜਦੀ ਹੈ। ਦਰਅਸਲ, ਆਈਐਸਐਸ ਦੀ ਇਹ ਪਰੰਪਰਾ ਹੈ ਕਿ ਜਦੋਂ ਵੀ ਕੋਈ ਨਵਾਂ ਪੁਲਾੜ ਯਾਤਰੀ ਉਥੇ ਪਹੁੰਚਦਾ ਹੈ ਤਾਂ ਦੂਜੇ ਪੁਲਾੜ ਯਾਤਰੀ ਘੰਟੀ ਵਜਾ ਕੇ ਉਸ ਦਾ ਸਵਾਗਤ ਕਰਦੇ ਹਨ। ਸੁਨੀਤਾ ਵਿਲੀਅਮਜ਼ ਨੇ ਆਈਐਸਐਸ ਦੇ ਮੈਂਬਰਾਂ ਨੂੰ ਆਪਣਾ ਦੂਜਾ ਪਰਿਵਾਰ ਦੱਸਿਆ ਹੈ। ਉਸ ਨੇ ਕਿਹਾ ਕਿ ਆਈਐਸਐਸ ਮੇਰੇ ਲਈ ਦੂਜੇ ਘਰ ਵਾਂਗ ਹੈ। ਉਨ੍ਹਾਂ ਸ਼ਾਨਦਾਰ ਸਵਾਗਤ ਲਈ ਸਾਰੇ ਪੁਲਾੜ ਯਾਤਰੀਆਂ ਦਾ ਧੰਨਵਾਦ ਵੀ ਕੀਤਾ। ਭਾਰਤੀ ਮੂਲ ਦੇ ਪੁਲਾੜ ਯਾਤਰੀਆਂ ਸੁਨੀਤਾ ਵਿਲੀਅਮਜ਼ ਅਤੇ ਬੁਚ ਵਿਲਮੋਰ ਦਾ ਪੁਲਾੜ ਯਾਨ ਲਾਂਚ ਕੀਤੇ ਜਾਣ ਦੇ 26 ਘੰਟੇ ਬਾਅਦ ਵੀਰਵਾਰ ਰਾਤ 11:03 ਵਜੇ ਪੁਲਾੜ ਸਟੇਸ਼ਨ ਪਹੁੰਚਿਆ। ਇਹ ਵੀਰਵਾਰ ਨੂੰ ਰਾਤ 9:45 ਵਜੇ ਆਉਣਾ ਸੀ, ਪਰ ਰਿਐਕਸ਼ਨ ਕੰਟਰੋਲ ਥਰਸਟਰ ਵਿਚ ਸਮੱਸਿਆ ਕਾਰਨ ਇਹ ਪਹਿਲੀ ਕੋਸ਼ਿਸ਼ ਵਿੱਚ ਡੌਕ ਨਹੀਂ ਹੋ ਸਕਿਆ। ਹਾਲਾਂਕਿ, ਦੂਜੀ ਕੋਸ਼ਿਸ਼ ਵਿਚ ਪੁਲਾੜ ਯਾਨ ਪੁਲਾੜ ਸਟੇਸ਼ਨ ਦੇ ਨਾਲ ਡੌਕ ਕਰਨ ਵਿਚ ਸਫ਼ਲ ਰਿਹਾ। ਦੋਵੇਂ ਪੁਲਾੜ ਯਾਤਰੀ ਬੋਇੰਗ ਦੇ ਸਟਾਰਲਾਈਨਰ ਪੁਲਾੜ ਯਾਨ ਵਿਚ ਪੁਲਾੜ ਵਿਚ ਜਾਣ ਵਾਲੇ ਪਹਿਲੇ ਪੁਲਾੜ ਯਾਤਰੀ ਬਣ ਗਏ ਹਨ। ਬੋਇੰਗ ਦੇ ਸਟਾਰਲਾਈਨਰ ਮਿਸ਼ਨ ਨੂੰ ਬੁੱਧਵਾਰ, 5 ਜੂਨ ਨੂੰ ਭਾਰਤੀ ਸਮੇਂ ਅਨੁਸਾਰ ਰਾਤ 8:22 ਵਜੇ ਲਾਂਚ ਕੀਤਾ ਗਿਆ ਸੀ। ਇਸ ਨੂੰ ਫਲੋਰੀਡਾ ਦੇ ਕੇਪ ਕੈਨਾਵੇਰਲ ਸਪੇਸ ਫੋਰਸ ਸਟੇਸ਼ਨ ਤੋਂ ਐਟਲਸ ਵੀ ਰਾਕੇਟ ‘’ਤੇ ਲਾਂਚ ਕੀਤਾ ਗਿਆ ਸੀ। ਵਿਲਮੋਰ ਅਤੇ ਵਿਲੀਅਮਸ ਸਟਾਰਲਾਈਨਰ ਪੁਲਾੜ ਯਾਨ ਅਤੇ ਇਸਦੇ ਸਾਰੇ ਸਿਸਟਮਾਂ ਦੀ ਜਾਂਚ ਕਰਨ ਲਈ ਲਗਭਗ ਇੱਕ ਹਫ਼ਤੇ ਲਈ ਸਪੇਸ ਸਟੇਸ਼ਨ ‘’ਤੇ ਰਹਿਣਗੇ। ਸੁਨੀਤਾ ਨੇ ਬੋਇੰਗ ਦੇ ਪੁਲਾੜ ਯਾਨ ਨੂੰ ਡਿਜ਼ਾਈਨ ਕਰਨ ਵਿਚ ਵੀ ਮਦਦ ਕੀਤੀ। ਇਹ ਪੁਲਾੜ ਯਾਨ ਚਾਲਕ ਦਲ ਦੇ 7 ਮੈਂਬਰਾਂ ਨੂੰ ਲਿਜਾ ਸਕਦਾ ਹੈ। ਪੁਲਾੜ ਯਾਨ ਦੇ ਬਣਨ ਤੋਂ ਬਾਅਦ ਸੁਨੀਤਾ ਵਿਲੀਅਮਜ਼ ਨੇ ਇਸ ਦਾ ਨਾਂ ਕੈਲਿਪਸੋ ਰੱਖਿਆ।

Related posts

ਹਸਪਤਾਲ ਦੀ ਲਿਫ਼ਟ ਵਿੱਚ ਦੋ ਦਿਨਾਂ ਤੱਕ ਫਸਿਆ ਰਿਹਾ ਵਿਅਕਤੀ ਸਿਹਤ ਵਿਭਾਗ ਨੇਛੇ ਕਰਮਚਾਰੀ ਮੁਅੱਤਲ ਕੀਤਾ

editor

ਮਨੀਪੁਰ ਵਿੱਚ ਅੱਤਵਾਦੀ ਹਮਲੇ ਦੌਰਾਨ ਸੀ.ਆਰ.ਪੀ.ਐਫ. ਜਵਾਨ ਸ਼ਹੀਦ, ਤਿੰਨ ਹੋਰ ਜ਼ਖ਼ਮੀ

editor

ਪੁਰੀ ਦੇ ਜਗਨਨਾਥ ਮੰਦਰ ਦਾ ਖਜ਼ਾਨਾ 46 ਸਾਲਾਂ ਬਾਅਦ ਖੋਲ੍ਹਿਆ

editor