India

 ਸੁਰੰਗ ’ਚ ਫਸੇ ਮਜ਼ਦੂਰਾਂ ਨੂੰ ਮਲਟੀਵਿਟਾਮਿਨ ਦਵਾਈਆਂ ਤੇ ਮੇਵੇ ਭੇਜ ਰਹੀ ਸਰਕਾਰ

ਨਵੀਂ ਦਿੱਲੀ – ਸਰਕਾਰ ਉੱਤਰਾਖੰਡ ਦੇ ਉੱਤਰਾਕਾਸ਼ੀ ਜ਼ਿਲ੍ਹੇ ’ਚ ਨਿਰਮਾਣ ਅਧੀਨ ਸੁਰੰਗ ਦੇ ਢਹਿਣ ਮਗਰੋਂ ਉਸ ’ਚ ਪਿਛਲੇ 7 ਦਿਨਾਂ ਤੋਂ ਫਸੇ 41 ਮਜ਼ਦੂਰਾਂ ਨੂੰ ਮਲਟੀਵਿਟਾਮਿਨ, ਐਂਟੀ ਡਿਪਰੈਸ਼ਨ ਦਵਾਈਆਂ ਨਾਲ ਸੁੱਕੇ ਮੇਵੇ ਭੇਜ ਰਹੀ ਹੈ। ਇਹ ਜਾਣਕਾਰੀ ਸੜਕ, ਟਰਾਂਸਪੋਰਟ ਅਤੇ ਹਾਈਵੇਅ ਸਕੱਤਰ ਅਨੁਰਾਗ ਜੈਨ ਨੇ ਦਿੱਤੀ। ਜੈਨ ਨੇ ਕਿਹਾ ਕਿ ਕਿਸਮਤ ਨਾਲ ਸੁਰੰਗ ਅੰਦਰ ਰੌਸ਼ਨੀ ਹੈ ਕਿਉਂਕਿ ਬਿਜਲੀ ਚਾਲੂ ਹੈ। ਉੱਥੇ ਇਕ ਪਾਈਪਲਾਈਨ ਹੈ ਅਤੇ ਇਸ ਲਈ ਪਾਣੀ ਉਪਲੱਬਧ ਹੈ। 4 ਇੰਚ ਦੀ ਇਕ ਪਾਈਪ ਹੈ, ਜਿਸ ਦੀ ਵਰਤੋਂ ਦਬਾਅ ਲਈ ਕੀਤੀ ਗਈ ਸੀ। ਉਸ ਦੇ ਜ਼ਰੀਏ ਅਸੀਂ ਪਹਿਲੇ ਦਿਨ ਤੋਂ ਖ਼ੁਰਾਕ ਸਮੱਗਰੀ ਭੇਜ ਰਹੇ ਹਾਂ। ਜੈਨ ਨੇ ਉੱਤਰਾਕਾਸ਼ੀ ਬਚਾਅ ਮੁਹਿੰਮ ਬਾਰੇ ਜਾਣਕਾਰੀ ਮੁਹੱਈਆ ਕਰਾਉਣ ਲਈ ਇਕ ਵੀਡੀਓ ਜਾਰੀ ਕੀਤਾ। ਉਨ੍ਹਾਂ ਨੇ ਕਿਹਾ ਕਿ ਸੁਰੰਗ ਅੰਦਰ ਦੋ ਕਿਲੋਮੀਟਰ ਦੇ ਹਿੱਸੇ ’ਚ ਪਾਣੀ ਅਤੇ ਬਿਜਲੀ ਉਪਲੱਬਧ ਹੈ, ਜੋ ਉੱਤਰਾਕਾਸ਼ੀ ਦੇ ਸਿਲਕਿਆਰਾ ’ਚ 4.531 ਕਿਲੋਮੀਟਰ ਲੰਬੀ ਦੋ ਲੇਨ ਵਾਲੀ ਸੁਰੰਗ ਦਾ ਤਿਆਰ ਹਿੱਸਾ ਹੈ।
ਦੱਸ ਦੇਈਏ ਕਿ ਸੁਰੰਗ ਦਾ ਨਿਰਮਾਣ ਨੈਸ਼ਨਲ ਹਾਈਵੇਅ ਅਤੇ ਬੁਨਿਆਦੀ ਢਾਂਚਾ ਵਿਕਾਸ ਨਿਗਮ ਲਿਮਟਿਡ ਤਹਿਤ ਕੀਤਾ ਜਾ ਰਿਹਾ ਹੈ। ਨਿਰਮਾਣ ਅਧੀਨ ਸੁਰੰਗ ਦਾ ਸਿਲਕਿਆਰਾ ਵੱਲ ਮੁਹਾਨੇ ਤੋਂ 270 ਮੀਟਰ ਅੰਦਰ ਕਰੀਬ 30 ਮੀਟਰ ਦਾ ਹਿੱਸਾ ਪਿਛਲੇ ਐਤਵਾਰ ਸਵੇਰੇ ਕਰੀਬ ਸਾਢੇ 5 ਵਜੇ ਢਹਿ ਗਿਆ ਸੀ। ਉਦੋਂ ਤੋਂ ਮਜ਼ਦੂਰ ਅੰਦਰ ਫਸੇ ਹੋਏ ਹਨ। ਉਨ੍ਹਾਂ ਨੂੰ ਕੱਢਣ ਲਈ ਜੰਗੀ ਪੱਧਰ ’ਤੇ ਬਚਾਅ ਅਤੇ ਰਾਹਤ ਮੁਹਿੰਮ ਚਲਾਈ ਜਾ ਰਹੀ ਹੈ। ਬਚਾਅ ਮੁਹਿੰਮ ਸ਼ੁੱਕਰਵਾਰ ਦੁਪਹਿਰ ਨੂੰ ਰੋਕ ਦਿੱਤਾ ਗਿਆ ਸੀ, ਜਦੋਂ ਮਜ਼ਦੂਰਾਂ ਲਈ ਨਿਕਲਣ ਦਾ ਰਾਹ ਤਿਆਰ ਕਰਨ ਲਈ ਡਰਿੱਲ ਕਰਨ ਲਈ ਲਿਆਂਦੀ ਗਈ ਅਮਰੀਕੀ ਨਿਰਮਿਤ ਆਗਰ ਮਸ਼ੀਨ ’ਚ ਖਰਾਬੀ ਆ ਗਈ, ਜਿਸ ਨਾਲ ਚਿੰਤਾ ਵਧ ਗਈ।

Related posts

ਸੁਪਰੀਮ ਕੋਰਟ ਦਾ ਵੱਡਾ ਫ਼ੈਸਲਾ : ਕੇਂਦਰ ਸਰਕਾਰ ਦਾ ਧਾਰਾ 370 ਨੂੰ ਹਟਾਉਣ ਦਾ ਫ਼ੈਸਲਾ ਰੱਖਿਆ ਬਰਕਰਾਰ

editor

ਮੋਹਨ ਯਾਦਵ ਹੋਣਗੇ ਮੱਧ ਪ੍ਰਦੇਸ਼ ਦੇ ਨਵੇਂ ਮੁੱਖ ਮੰਤਰੀ

editor

ਜੰਮੂ-ਕਸ਼ਮੀਰ ’ਚ ਨਾ ਕਿਸੇ ਨੂੰ ਨਜ਼ਰਬੰਦ ਕੀਤਾ ਤੇ ਨਾ ਹੀ ਕਿਸੇ ਨੂੰ ਗ੍ਰਿਫ਼ਤਾਰ ਕੀਤਾ: ਸਿਨਹਾ

editor