Sport

ਸੁੰਦਰਗੜ੍ਹ ‘ਚ ਬਣ ਰਿਹਾ ਹੈ ਭਾਰਤ ਦਾ ਸਭ ਤੋਂ ਵੱਡਾ ਹਾਕੀ ਸਟੇਡੀਅਮ

ਰਾਓਰਕੇਲਾ – ਭਾਰਤੀ ਹਾਕੀ ਨੂੰ ਦਿਲੀਪ ਟਿਰਕੀ ਸਰੀਖੇ ਦਿੱਗਜ ਖਿਡਾਰੀ ਦੇਣ ਵਾਲੇ ਸੁੰਦਰਗੜ੍ਹ ਜ਼ਿਲ੍ਹੇ ਵਿਚ ਦੇਸ਼ ਦਾ ਸਭ ਤੋਂ ਵੱਡਾ ਹਾਕੀ ਸਟੇਡੀਅਮ ਤਿਆਰ ਕੀਤਾ ਜਾ ਰਿਹਾ ਹੈ, ਜਿਸਦੀ ਸਮਰੱਥਾ 20,000 ਦਰਸ਼ਕਾਂ ਦੀ ਹੋਵੇਗੀ। ਓਡਿਸ਼ਾ ਦੇ ਆਦੀਵਾਸੀ ਖੇਤਰ ਵਿਚ ਬਣ ਰਹੇ ਇਸ ਸਟੇਡੀਅਮ ਦਾ ਨਾਂ ਬਿਰਸਾ ਮੁੰਡਾ ਅੰਤਰਰਾਸ਼ਟਰੀ ਹਾਕੀ ਸਟੇਡੀਅਮ ਰੱਖਿਆ ਗਿਆ ਹੈ ਅਤੇ ਇਹ ਅਕਤੂਬਰ ਤੱਕ ਤਿਆਰ ਹੋ ਜਾਵੇਗਾ। ਅਗਲੇ ਸਾਲ ਜਨਵਰੀ ਵਿਚ ਐੱਫ. ਆਈ. ਐੱਚ. ਪੁਰਸ਼ ਹਾਕੀ ਵਿਸ਼ਵ ਕੱਪ ਦੇ ਮੈਚ ਇਸ ਸਟੇਡੀਅਮ ਵਿਚ ਖੇਡੇ ਜਾਣਗੇ।
ਭੁਵਨੇਸ਼ਵਰ ਦੇ ਕਲਿੰਗਾ ਸਟੇਡੀਅਮ ਦੀ ਸਮਰੱਥਾ 15,000 ਦਰਸ਼ਕਾਂ ਦੀ ਹੈ ਪਰ ਵਿਸ਼ਵ ਕੱਪ ਦੇ ਦੌਰਾਨ ਬਿਰਸਾ ਮੁੰਡਾ ਸਟੇਡੀਅਮ ਵਿਚ ਟੋਕੀਓ ਓਲੰਪਿਕ ਦੀ ਕਾਂਸੀ ਤਮਗਾ ਜੇਤੂ ਭਾਰਤੀ ਟੀਮ ਦਾ ਸਮਰਥਨ ਕਰਨ ਦੇ ਲਈ 20,000 ਦਰਸ਼ਕ ਮੌਜੂਦ ਰਹਿਣਗੇ। ਰਾਓਰਕੇਲਾ ਸ਼ਹਿਰ ਵਿਚ ਬਾਹਰੀ ਖੇਤਰ ‘ਚ ਸਟੇਡੀਅਮ ਦੀ ਉਸਾਰੀ ਪਿਛਲੇ ਸਾਲ ਜੂਨ ਵਿਚ ਸ਼ੁਰੂ ਕੀਤੀ ਗਈ ਸੀ। ਇਸ ਸਟੇਡੀਅਮ ਦੇ ਨਿਰਮਾਣ ਦੀ ਲਾਗਤ 200 ਕਰੋੜ ਰੁਪਏ ਹੈ।

ਓਡਿਸ਼ਾ ਦੇ ਖੇਡ ਵਿਭਾਗ ਦੇ ਸਲਾਹਕਾਰ ਸਵਾਗਤ ਸਿੰਘ ਨੇ ਪੱਤਰਕਾਰਾਂ ਨੂੰ ਕਿਹਾ ਕਿ ਇਹ ਭਾਰਤ ਦਾ ਸਭ ਤੋਂ ਵੱਡਾ ਹਾਕੀ ਸਟੇਡੀਅਮ ਹੋਵੇਗਾ। ਸਾਨੂੰ ਲੱਗ ਰਿਹਾ ਹੈ ਕਿ ਇਹ ਵਿਸ਼ਵ ਵਿਚ ਸਭ ਤੋਂ ਵੱਡਾ ਹਾਕੀ ਸਟੇਡੀਅਮ ਹੋਵੇਗਾ ਪਰ ਹੁਣ ਐੱਫ. ਆਈ. ਐੱਚ. ਨਾਲ ਇਸਦੀ ਪੁਸ਼ਟੀ ਨਹੀਂ ਹੋਈ ਹੈ। ਉਨ੍ਹਾਂ ਨੇ ਇਸ ਦੇ ਨਾਲ ਹੀ ਦੱਸਿਆ ਕਿ ਅਕਤੂਬਰ ‘ਚ ਇਸ ਸਟੇਡੀਅਮ ‘ਚ ਪ੍ਰੋ ਲੀਗ ਦੇ ਮੈਚ ਆਯੋਜਿਤ ਕਰਨ ਦੀ ਯੋਜਨਾ ਹੈ ਜੋ ਟੈਸਟ ਮੈਚ ਦਾ ਕੰਮ ਵੀ ਕਰਨਗੇ।

Related posts

ਸ਼੍ਰੀਲੰਕਾ ਨੇ ਬੰਗਲਾਦੇਸ਼ ਨੂੰ ਦੂਜੇ ਟੈਸਟ ‘ਚ 10 ਵਿਕਟਾਂ ਨਾਲ ਹਰਾ ਕੇ ਟੈਸਟ ਸੀਰੀਜ਼ ਜਿੱਤੀ

editor

ਮੇਦਵੇਦੇਵ ਆਸਾਨ ਜਿੱਤ ਨਾਲ ਦੂਜੇ ਦੌਰ ‘ਚ ਪੁੱਜੇ

editor

ਨਿਲਾਮੀ ‘ਚ ਨਹੀਂ ਸੀ ਖ਼ਰੀਦਿਆ ਕਿਸੇ ਨੇ, ਪਲੇਆਫ ‘ਚ ਤੂਫਾਨੀ ਸੈਂਕੜੇ ਤੋਂ ਬਾਅਦ ਰਜਤ ਪਾਟੀਦਾਰ ਨੇ ਦਿੱਤਾ ਇਹ ਬਿਆਨ

editor