Australia

ਹਾਊਸਿੰਗ ਕੀਮਤਾਂ ‘ਚ ਗਿਰਾਵਟ ਦੇ ਬਾਵਜੂਦ ਘਰ ਖ੍ਰੀਦਣਾ ਆਮ ਲੋਕਾਂ ਦੀ ਪਹੁੰਚ ਤੋਂ ਦੂਰ !

ਮੈਲਬੌਰਨ – ਆਸਟ੍ਰੇਲੀਆ ਦੇ ਸਿਡਨੀ ਅਤੇ ਮੈਲਬੌਰਨ ਵਰਗੇ ਵੱਡੇ ਸ਼ਹਿਰ, ਜਿੱਥੇ ਕਿ ਘਰ ਖਰੀਦਣਾ ਹਰੇਕ ਦੇ ਵੱਸ ਦੀ ਗੱਲ ਨਹੀਂ ਹੈ, ਪਰ ਹਾਲ ਹੀ ਵਿਚ ਇੱਥੇ ਹਾਊਸਿੰਗ ਦੀਆਂ ਕੀਮਤਾਂ ਵਿਚ 0.2 ਅਤੇ 0.1 ਫੀਸਦੀ ਦੀ ਕਮੀ ਦਰਜ ਕੀਤੀ ਗਈ ਅਤੇ ਮਾਰਚ ਤੱਕ ਦੇ ਇਸ ਸਾਲ ਦੀ ਪਹਿਲੀ ਤਿਮਾਹੀ ਦੇ ਸਮੇਂ ਦਰਮਿਆਨ ਆਏ ਇਹਨਾਂ ਅੰਕੜਿਆਂ ਮੁਤਾਬਕ ਕੀਮਤਾਂ ਵਿਚ ਕਮੀ ਦੇ ਬਾਵਜੂਦ ਵੀ ਹਾਲੇ ਵੀ ਇਹਨਾਂ ਸ਼ਹਿਰਾਂ ਵਿਚ ਘਰ ਖ੍ਰੀਦਣਾ ਹਰੇਕ ਵਿਅਕਤੀ ਦੇ ਵੱਸ ਦੀ ਗੱਲ ਨਹੀਂ ਹੈ। ਹਾਲਾਂਕਿ ਫਰਵਰੀ ਵਿਚ ਇਹਨਾਂ ਸ਼ਹਿਰਾਂ ਵਿਚ ਕੀਮਤ ਬਹੁਤ ਜ਼ਿਆਦਾ ਸੀ ਅਤੇ 17 ਮਹੀਨੇ ਬਾਅਦ ਹੁਣ ਕੀਮਤਾਂ ਵਿਚ ਕਮੀ ਦੇਖੀ ਗਈ ਹੈ। ਕੁਝ ਲੋਕਾਂ ਦਾ ਕਹਿਣਾ ਹੈ ਕਿ ਇਹਨਾਂ ਸ਼ਹਿਰਾਂ ਵਿਚ ਹਾਲੇ ਵੀ ਅਸੀਂ ਘਰ ਨਹੀਂ ਖਰੀਦ ਸਕਦੇ। ਕੀਮਤਾਂ ਸਬੰਧੀ ਰੀਆਜ਼ ਪ੍ਰੋਪਟਰੈਕ ਹੋਮ ਪ੍ਰਾਈਸ ਇੰਡੈਕਸ ਮੁਤਾਬਕ ਮਾਰਚ ਵਿਚ ਇਹਨਾਂ ਸ਼ਹਿਰਾਂ ਵਿਚ ਕੀਮਤਾਂ ਘਟਦੀਆਂ ਦੇਖੀਆਂ ਗਈਆਂ ਜਦਕਿ ਮਈ 2020 ਤੋਂ ਪਹਿਲਾਂ ਇੱਥੇ ਕੀਮਤਾਂ 0.34 ਫੀਸਦੀ ਔਸਤ ਵਧਦੀਆਂ ਦਰਜ ਕੀਤੀਆਂ ਗਈਆਂ ਹਨ।

ਕੀਮਤਾਂ ਵਧਣ ਦੇ ਪ੍ਰਮੁੱਖ ਕਾਰਨਾਂ ਵਿਚ ਆਬਾਦੀ ਦਾ ਵਾਧਾ ਵੀ ਬਹੁਤ ਅਹਿਮ ਹੈ। ਇਹਨਾਂ ਪ੍ਰਮੁੱਖ ਸ਼ਹਿਰਾਂ ਵਿਚ ਪ੍ਰਵਾਸ ਵੀ ਕਾਫੀ ਹੋ ਰਿਹਾ ਹੈ। ਆਸਟ੍ਰੇਲੀਅਨ ਅੰਕੜਾ ਵਿਭਾਗ ਮੁਤਾਬਕ ਆਸਟ੍ਰੇਲੀਆ ਦੇ ਦਿਹਾਤੀ ਖੇਤਰਾਂ ਵਿਚ ਆਬਾਦੀ 2020-21 ਦਰਮਿਆਨ 70,900 ਦੇ ਕਰੀਬ ਵਧੀ ਹੈ, ਜਦਕਿ ਅਹਿਮ ਸ਼ਹਿਰਾਂ ਵਿਚ 26,000 ਦੀ ਕਮੀ ਦਰਜ ਕੀਤੀ ਗਈ ਹੈ। ਇਸ ਦੇ ਕਾਰਨ ਬ੍ਰਿਸਬੇਨ ਅਤੇ ਐਡੀਲੇਡ ਵਰਗੇ ਸ਼ਹਿਰਾਂ ਵਿਚ ਮਾਰਚ ਦੇ ਮਹੀਨੇ ਘਰਾਂ ਦੀਆਂ ਕੀਮਤਾਂ ਵਿਚ 2 ਅਤੇ 1.9 ਫੀਸਦੀ ਵਾਧਾ ਦਰਜ ਕੀਤਾ ਗਿਆ। ਪਰਥ ਅਤੇ ਕੈਨਬਰਾ ਵਿਚ ਕੀਮਤਾਂ 1 ਫੀਸਦੀ ਵਧੀਆਂ ਹਨ।
ਕੀ ਮਹਾਂਮਾਰੀ ਤੋਂ ਆਬਾਦ ਹਾਊਸਿੰਗ ਬਾਜ਼ਾਰ ਪਟੜੀ ‘ਤੇ ਆਵੇਗਾ?

ਹਾਲ ਦੇ ਸਮੇਂ ਦਰਮਿਆਨ ਮਾਊਂਟ ਗੈਂਬਰੀਅਲ ਦੀਆਂ ਸੜਕਾਂ ‘ਤੇ ਫਾਰ ਸੇਲ ਦੇ ਬੋਰਡ ਦੇਖੇ ਗਏ। ਐਡੀਲੇਡ ਦੀ ਮਾਰਕੀਟ ਵਿਚ ਵੀ ਮਹਾਂਮਾਰੀ ਦਰਮਿਆਨ ਖਰੀਦ-ਵੇਚ ਦੇਖੀ ਗਈ। ਬੀਤੇ 12 ਮਹੀਨਿਆਂ ਵਿਚ ਵੀ ਅਹਿਮ ਸ਼ਹਿਰਾਂ ਵਿਚ ਕੀਮਤਾਂ ਵਧਦੀਆਂ ਦੇਖੀਆਂ ਗਈ ਅਤੇ ਕਈ ਥਾਵਾਂ `ਤੇ ਇਹ 600,000 ਡਾਲਰ ਤੱਕ ਪਹੁੰਚ ਗਈਆਂ। ਹਾਲਾਂਕਿ ਇੱਥੇ ਘਰ ਸਿਡਨੀ ਅਤੇ ਮੈਲਬੌਰਨ ਦੀ ਤੁਲਨਾ ਵਿਚ ਬਹੁਤ ਸਸਤੇ ਹਨ। ਫਿਰ ਵੀ ਕੁਝ ਲੋਕੀ ਕਹਿੰਦੇ ਹਨ ਕਿ ਜਦੋਂ ਉਹ ਘਰ ਖਰੀਦਣ ਦਾ ਮਨ ਬਣਾਉਂਦੇ ਹਨ ਤਾਂ ਆਪਣੇ-ਆਪ ਨੂੰ ਕਾਫੀ ਪਿੱਛੇ ਦੇਖਦੇ ਹਨ।

ਕਰੋਨਾ ਮਹਾਂਮਾਰੀ ਦਰਮਿਆਨ ਬਹੁਤ ਸਾਰੇ ਲੋਕਾਂ ਦੀ ਆਮਦਨ ਵਿਚ ਕਮੀ ਆਈ ਅਤੇ ਕਈਆਂ ਦੇ ਰੁਜ਼ਗਾਰ ਵੀ ਚਲੇ ਗਏ। ਇਸ ਕਰਕੇ ਕਿਰਾਏ ‘ਤੇ ਮਕਾਨ ਲੈ ਕੇ ਰਹਿਣ ਵਾਲਿਆਂ ਦੀ ਗਿਣਤੀ ਕਾਫੀ ਵੱਧ ਗਈ ਹੈ। ਇਕੱਲੇ ਐਡੀਲੇਡ ਵਿਚ ਕਿਰਾਏ ‘ਤੇ ਮਕਾਨ ਲੈ ਕੇ ਰਹਿਣ ਵਾਲਿਆਂ ਦੀ ਗਿਣਤੀ 3.8 ਫੀਸਦੀ ਵਧੀ ਹੈ। ਇਸ ਤੋਂ ਇਹ ਅੰਦਾਜ਼ਾ ਲਗਾਉਣਾ ਫਿਲਹਾਲ ਸੰਭਵ ਨਹੀਂ ਕਿ ਬਹੁਤ ਜਲਦੀ ਹਾਊਸਿੰਗ ਮਾਰਕੀਟ ਆਪਣੀ ਲੀਹ ‘ਤੇ ਆ ਜਾਵੇਗੀ।

Related posts

ਯੂਕਰੇਨ ਤੋਂ ਉਜਾੜੇ ਦਾ ਸ਼ਿਕਾਰ 7000 ਲੋਕਾਂ ਨੂੰ ਮਿਲਿਆ ਆਸਟ੍ਰੇਲੀਅਨ ਵੀਜ਼ਾ

admin

ਪੀਟਰ ਡਟਨ ਲਿਬਰਲ ਪਾਰਟੀ ਦੇ ਅਗਲੇ ਨੇਤਾ ਹੋਣਗੇ?

admin

ਆਸਟ੍ਰੇਲੀਆ ’ਚ ਕਿਰਾਏ `ਤੇ ਰਹਿਣਾ ਬਹੁਤ ਔਖਾ ਹੋ ਗਿਆ

admin