India

ਹਿਮਾਚਲ ਪ੍ਰਦੇਸ਼ ਚ ਮੀਂਹ ਅਤੇ ਜ਼ਮੀਨ ਖਿਸਕਣ ਕਾਰਨ ਹਾਈਵੇਅ ਸਮੇਤ 70 ਸੜਕਾਂ ਬੰਦ

ਸ਼ਿਮਲਾ – ਹਿਮਾਚਲ ਪ੍ਰਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਸੋਮਵਾਰ ਨੂੰ ਮੀਂਹ ਕਾਰਨ ਜ਼ਮੀਨ ਖਿਸਕਣ ਦੀਆਂ ਕਈ ਘਟਨਾਵਾਂ ਦੇ ਚੱਲਦੇ ਪ੍ਰਸ਼ਾਸਨ ਨੂੰ ਇਕ ਹਾਈਵੇਅ ਸਮੇਤ 70 ਤੋਂ ਵੱਧ ਸੜਕਾਂ ਨੂੰ ਬੰਦ ਕਰਨਾ ਪਿਆ। ਅਧਿਕਾਰੀਆਂ ਨੇ ਦੱਸਿਆ ਕਿ ਸ਼ਿਮਲਾ-ਕਿਨੌਰ ਸੜਕ (ਰਾਸ਼ਟਰੀ ਹਾਈਵੇਅ- 5) ਕਿਨੌਰ ਜ਼ਿਲ੍ਹੇ ਦੇ ਨਾਥਪਾ ’ਸਲਾਈਡਿੰਗ ਪੁਆਇੰਟ’ ਦੇ ਨੇੜੇ ਬੰਦ ਕਰ ਦਿੱਤੀ ਗਈ ਹੈ। ਸਟੇਟ ਐਮਰਜੈਂਸੀ ਆਪ੍ਰੇਸ਼ਨ ਸੈਂਟਰ ਮੁਤਾਬਕ ਨੈਸ਼ਨਲ ਹਾਈਵੇਅ-5 ਤੋਂ ਇਲਾਵਾ 70 ਸੜਕਾਂ ’ਤੇ ਆਵਾਜਾਈ ਰੋਕ ਦਿੱਤੀ ਗਈ ਹੈ। ਇਨ੍ਹਾਂ ’ਚੋਂ ਮੰਡੀ ’ਚ 31, ਸ਼ਿਮਲਾ ’ਚ 26, ਸਿਰਮੌਰ ਅਤੇ ਕਿਨੌਰ ’ਚ 4-4, ਹਮੀਰਪੁਰ ਅਤੇ ਕੁੱਲੂ ’ਚ 2-2 ਅਤੇ ਕਾਂਗੜਾ ਜ਼ਿਲ੍ਹੇ ਵਿਚ ਇਕ ਸੜਕ ’ਤੇ ਆਵਾਜਾਈ ਰੋਕੀ ਗਈ ਹੈ। ਇਹ ਵੀ ਦੱਸਿਆ ਗਿਆ ਹੈ ਕਿ 84 ਟਰਾਂਸਫਾਰਮਰ ਅਤੇ 51 ਜਲ ਸਕੀਮਾਂ ਵੀ ਪ੍ਰਭਾਵਿਤ ਹੋਈਆਂ ਹਨ। ਸੂਬੇ ਦੇ ਕੁਝ ਹਿੱਸਿਆਂ ’ਚ ਐਤਵਾਰ ਸ਼ਾਮ ਤੋਂ ਦਰਮਿਆਨਾ ਮੀਂਹ ਪਿਆ। ਸ਼ਿਮਲਾ ਦੇ ਖੇਤਰੀ ਮੌਸਮ ਵਿਭਾਗ ਨੇ 11-12 ਜੁਲਾਈ ਨੂੰ ਵੱਖ-ਵੱਖ ਥਾਵਾਂ ’ਤੇ ਭਾਰੀ ਮੀਂਹ, ਤੂਫਾਨ ਅਤੇ ਬਿਜਲੀ ਡਿੱਗਣ ਦੀ ਭਵਿੱਖਬਾਣੀ ਕਰਦੇ ਹੋਏ ’ਯੈਲੋ ਅਲਰਟ’ ਜਾਰੀ ਕੀਤਾ ਹੈ। ਮੌਸਮ ਵਿਭਾਗ ਨੇ ’ਯੈਲੋ ਅਲਰਟ’ ਜਾਰੀ ਕਰਦਿਆਂ ਚਿਤਾਵਨੀ ਦਿੱਤੀ ਹੈ ਕਿ ਤੇਜ਼ ਮੀਂਹ ਕਾਰਨ ਸ਼ਹਿਰ ਦੇ ਨੀਵੇਂ ਇਲਾਕਿਆਂ ’ਚ ਪਾਣੀ ਭਰ ਸਕਦਾ ਹੈ ਅਤੇ ਅਹਿਮ ਸੜਕਾਂ ’ਤੇ ਆਵਾਜਾਈ ਪ੍ਰਭਾਵਿਤ ਹੋ ਸਕਦੀ ਹੈ। ਦੱਸ ਦੇਈਏ ਕਿ ਮੌਸਮ ਵਿਭਾਗ ਦੇਸ਼ ਵਿਚ ਮੌਸਮ ਸੰਬੰਧੀ ਅਲਰਟ ਜਾਰੀ ਕਰਨ ਲਈ ਚਾਰ ਰੰਗਾਂ ਦੀ ਵਰਤੋਂ ਕਰਦਾ ਹੈ। ਹਰਾ (ਕੋਈ ਕਾਰਵਾਈ ਦੀ ਲੋੜ ਨਹੀਂ), ਪੀਲਾ ( ਨਿਗਰਾਨੀ ਰੱਖੋ), ਸੰਤਰੀ (ਤਿਆਰ ਰਹੋ) ਅਤੇ ਲਾਲ (ਕਾਰਵਾਈ/ਸਹਾਇਤਾ ਦੀ ਲੋੜ) ਲਈ ਹੁੰਦਾ ਹੈ।

Related posts

ਹਸਪਤਾਲ ਦੀ ਲਿਫ਼ਟ ਵਿੱਚ ਦੋ ਦਿਨਾਂ ਤੱਕ ਫਸਿਆ ਰਿਹਾ ਵਿਅਕਤੀ ਸਿਹਤ ਵਿਭਾਗ ਨੇਛੇ ਕਰਮਚਾਰੀ ਮੁਅੱਤਲ ਕੀਤਾ

editor

ਮਨੀਪੁਰ ਵਿੱਚ ਅੱਤਵਾਦੀ ਹਮਲੇ ਦੌਰਾਨ ਸੀ.ਆਰ.ਪੀ.ਐਫ. ਜਵਾਨ ਸ਼ਹੀਦ, ਤਿੰਨ ਹੋਰ ਜ਼ਖ਼ਮੀ

editor

ਪੁਰੀ ਦੇ ਜਗਨਨਾਥ ਮੰਦਰ ਦਾ ਖਜ਼ਾਨਾ 46 ਸਾਲਾਂ ਬਾਅਦ ਖੋਲ੍ਹਿਆ

editor