India

ਅਧਿਕਾਰ ਖੇਤਰ ਵਧਣ ਨਾਲ ਪੁਲਿਸ ਦੇ ਕੰਮਕਾਜ ‘ਚ ਨਹੀਂ ਹੋਵੇਗੀ ਕੋਈ ਦਖ਼ਲਅੰਦਾਜ਼ੀ

ਕੋਲਕਾਤਾ – ਸੀਮਾ ਸੁਰੱਖਿਆ ਬਲ (ਬੀਐੱਸਐੱਫ) ਦਾ ਅਧਿਕਾਰ ਖੇਤਰ ਕੌਮਾਂਤਰੀ ਸਰਹੱਦ ਤੋਂ 15 ਤੋਂ ਵਧਾ ਕੇ 50 ਕਿਲੋਮੀਟਰ ਤਕ ਕਰਨ ਦੇ ਫ਼ੈਸਲੇ ‘ਤੇ ਮਮਤਾ ਸਰਕਾਰ ਦੇ ਖ਼ਦਸ਼ੇ ਨੂੰ ਬੀਐੱਸਐੱਫ ਨੇ ਖ਼ਾਰਜ ਕਰ ਦਿੱਤਾ। ਬੰਗਾਲ ਸਰਕਾਰ ਤੇ ਇੱਥੋਂ ਦੀ ਸੱਤਾਧਾਰੀ ਪਾਰਟੀ ਤਿ੍ਣਮੂਲ ਕਾਂਗਰਸ (ਟੀਐੱਮਸੀ) ਵੱਲੋਂ ਕੀਤੇ ਜਾ ਰਹੇ ਸਖ਼ਤ ਵਿਰੋਧ ਵਿਚਾਲੇ ਬੀਐੱਸਐੱਫ ਨੇ ਬੁੱਧਵਾਰ ਨੂੰ ਕਿਹਾ ਕਿ ਉਸ ਦਾ ਅਧਿਕਾਰ ਖੇਤਰ ਵਧਣ ਨਾਲ ਸੂਬੇ ਦੀ ਪੁਲਿਸ ਦੇ ਕੰਮਕਾਜ ਜਾਂ ਕਾਨੂੰਨ ਵਿਵਸਥਾ ਦੇ ਮਾਮਲੇ ਵਿਚ ਕੋਈ ਦਖ਼ਲਅੰਦਾਜ਼ੀ ਨਹੀਂ ਹੋਵੇਗੀ।

ਬੀਐੱਸਐੱਫ ਦੇ ਪੂਰਬੀ ਕਮਾਨ ਦੇ ਵਧੀਕ ਡਾਇਰੈਕਟਰ ਜਨਰਲ (ਏਡੀਜੀ) ਵਾਈਬੀ ਖੁਰਾਨੀਆ ਨੇ ਇੱਥੇ ਇਕ ਪ੍ਰਰੈੱਸ ਕਾਨਫਰੰਸ ਵਿਚ ਬਲ ਦੇ ਅਧਿਕਾਰ ਖੇਤਰ ਦੇ ਵਿਸਥਾਰ ਦੇ ਬਾਰੇ ਵਿਚ ਜਾਰੀ ਅਫ਼ਵਾਹਾਂ ਨੂੰ ਦੂਰ ਕਰਦੇ ਹੋਏ ਕਿਹਾ ਕਿ ਦਖ਼ਲਅੰਦਾਜ਼ੀ ਦਾ ਖ਼ਦਸ਼ਾ ਬੇਬੁਨਿਆਦ ਹੈ। ਬੀਐੱਸਐੱਫ ਕੋਲ ਪੁਲਿਸ ਦੀ ਕੋਈ ਸ਼ਕਤੀ ਨਹੀਂ ਹੈ, ਕਿਉਂਕਿ ਇਸ ਕੋਲ ਐੱਫਆਈਆਰ ਦਰਜ ਕਰਨ ਜਾਂ ਮਾਮਲੇ ਦੀ ਜਾਂਚ ਕਰਨ ਦਾ ਅਧਿਕਾਰ ਨਹੀਂ ਹੈ। ਵਧੇ ਹੋਏ ਖੇਤਰਾਧਿਕਾਰ ਨਾਲ ਪੁਲਿਸ ਦੇ ਹੱਥਾਂ ਨੂੰ ਮਜ਼ਬੂਤ ਕਰਨ ਵਿਚ ਹੀ ਮਦਦ ਮਿਲੇਗੀ। ਨਾਲ ਹੀ ਦਾਅਵਾ ਕੀਤਾ ਕਿ ਇਸ ਕਦਮ ਨਾਲ ਸੂਬਾ ਸਰਕਾਰ ਤੇ ਪੁਲਿਸ ਨੂੰ ਸਰਹੱਦ ਪਾਰ ਤੋਂ ਹੋਣ ਵਾਲੇ ਅਪਰਾਧ ਤੇ ਘੁਸਪੈਠ ਨੂੰ ਰੋਕਣ ਵਿਚ ਮਦਦ ਮਿਲੇਗੀ।

Related posts

ਭਾਜਪਾ ਛੱਡ ਕੇ ਕਾਂਗਰਸ ’ਚ ਸ਼ਾਮਲ ਹੋਏ ਕਰਨਾਟਕ ’ਚ ਮਲਿਕਯਾ ਗੁਟੇਦਾਰ

editor

ਮੋਦੀ ਨੇ 23 ਸਾਲਾਂ ’ਚ ਬਿਨਾਂ ਛੁੱਟੀ ਲਏ ਕੀਤੀ ਦੇਸ਼ ਦੀ ਸੇਵਾ : ਅਮਿਤ ਸ਼ਾਹ

editor

ਨਕਸਲੀਆਂ ਵੱਲੋਂ ਹੱਥ ਵੱਢ ਦੇਣ ’ਤੇ ਵੀ ਨਹੀਂ ਛੱਡਿਆ ਹੌਂਸਲਾ, ਵੋਟਰਾਂ ਲਈ ਰੋਲ ਮਾਡਲ ਬਣੇ ਜਸਮੁਦੀਨ ਅੰਸਾਰੀ

editor