International

ਅਫ਼ਗਾਨੀ ਅੱਤਵਾਦੀ ਨੂੰ ਦਿੱਤੀ ਗਈ ਪਾਕਿਸਤਾਨ ਦੇ ਸਾਬਕਾ PM ਇਮਰਾਨ ਖ਼ਾਨ ਨੂੰ ਮਾਰਨ ਦੀ ਸੁਪਾਰੀ

ਪਿਸ਼ਾਵਰ – ਅੱਤਵਾਦ ਵਿਰੋਧੀ ਵਿਭਾਗ (CTD) ਦੀ ਖੈਬਰ ਪਖਤੂਨਖਵਾ ਬ੍ਰਾਂਚ ਨੇ ਚਿਤਾਵਨੀ ਦਿੱਤੀ ਹੈ ਕਿ ਅੱਤਵਾਦੀ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਹੱਤਿਆ ਦੀ ਸਾਜ਼ਿਸ਼ ਰਚ ਰਹੇ ਹਨ। ਉਰਦੂ ਅਖ਼ਬਾਰ ਜੰਗ ਨੇ ਮੰਗਲਵਾਰ ਨੂੰ ਆਪਣੀ ਖ਼ਬਰ ’ਚ ਕਿਹਾ ਕਿ ਸੀਟੀਡੀ ਨੇ ਸਾਰੀਆਂ ਸਬੰਧਤ ਏਜੰਸੀਆਂ ਨੂੰ ਖ਼ਤਰੇ ਦੇ ਮੱਦੇਨਜ਼ਰ ਸਾਬਕਾ ਪ੍ਰਧਾਨ ਮੰਤਰੀ ਤੇ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ (PTI) ਦੇ ਚੇਅਰਮੈਨ ਇਮਰਾਨ ਦੀ ਸੁਰੱਖਿਆ ਲਈ ਹਰ ਸੰਭਵ ਕਦਮ ਚੁੱਕਣ ਦਾ ਨਿਰਦੇਸ਼ ਦਿੱਤਾ ਹੈ।

ਜੰਗ ਮੁਤਾਬਕ ਸੀਟੀਡੀ ਦੀ ਖੈਬਰ ਪਖਤੂਨਖਵਾ ਬ੍ਰਾਂਚ ਵੱਲੋਂ ਜਾਰੀ ਚਿਤਾਵਨੀ ’ਚ ਕਿਹਾ ਗਿਆ ਹੈ ਕਿ ਇਮਰਾਨ ਦੀ ਹੱਤਿਆ ਦੀ ਸਾਜ਼ਿਸ਼ ਰਚ ਰਹੇ ਅੱਤਵਾਦੀਆਂ ਨੇ ਅਫ਼ਗਾਨਿਸਤਾਨ ਦੇ ਇਕ ਹੱਤਿਆਰੇ ਤੋਂ ਮਦਦ ਮੰਗੀ ਹੈ। ਇਕ ਸੀਨੀਅਰ ਪੁਲਿਸ ਅਧਿਕਾਰੀ ਦਾ ਹਵਾਲਾ ਦਿੰਦੇ ਹੋਏ ਖ਼ਬਰ ’ਚ ਕਿਹਾ ਗਿਆ ਹੈ ਕਿ ਸੀਟੀਡੀ ਨੇ 18 ਜੂਨ ਨੂੰ ਅਲਰਟ ਜਾਰੀ ਕੀਤਾ ਸੀ। ਧਮਕੀ ਨੂੰ ਗੁਪਤ ਰੱਖਣ ਤੇ ਇੰਟਰਨੈੱਟ ਮੀਡੀਆ ’ਤੇ ਲੀਕ ਹੋਣ ਤੋਂ ਰੋਕਣ ਦੇ ਹੁਕਮ ਦਿੱਤੇ ਗਏ ਸਨ।

ਪੀਟੀਆਈ ਨੇਤਾਵਾਂ ਨੇ ਹੁਣੇ ਜਿਹੇ ਖ਼ਾਨ ਦੀ ਜਾਨ ’ਤੇ ਖ਼ਤਰਾ ਹੋਣ ਦਾ ਖ਼ਦਸ਼ਾ ਪ੍ਰਗਟਾਇਆ ਸੀ। ਨੇਤਾਵਾਂ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਦੀ ਹੱਤਿਆ ਲਈ ਇਕ ਹਤਿਆਰੇ ਨੂੰ ਹਾਇਰ ਕੀਤਾ ਗਿਆ ਹੈ। ਸ਼ਨਿਚਰਵਾਰ ਨੂੰ ਪੀਟੀਆਈ ਨੇਤਾ ਫੈਆਜ਼ ਚੌਹਾਨ ਨੇ ਕਿਹਾ ਸੀ ਕਿ ਕੁਝ ਲੋਕਾਂ ਨੇ ਇਕ ਅੱਤਵਾਦੀ ਨੂੰ ਖਾਨ ਦੀ ਹੱਤਿਆ ਦਾ ਜ਼ਿੰਮਾ ਸੌਂਪਿਆ ਹੈ। ਸਾਬਕਾ ਸੂਬਾਈ ਮੰਤਰੀ ਨੇ ਇਕ ਟਵੀਟ ’ਚ ਕਿਹਾ ਕਿ ਮੇਰੇ ਕੋਲ ਜਾਣਕਾਰੀ ਹੈ ਕਿ ਕੁਝ ਲੋਕਾਂ ਨੇ ਅਫ਼ਗਾਨਿਸਤਾਨ ’ਚ ‘ਕੋਚੀ’ ਨਾਂ ਦੇ ਅੱਤਵਾਦੀ ਨੂੰ ਪੀਟੀਆਈ ਮੁਖੀ ਇਮਰਾਨ ਖ਼ਾਨ ਦੀ ਹੱਤਿਆ ਕਰਨ ਦਾ ਹੁਕਮ ਦਿੱਤਾ ਹੈ।

Related posts

ਬਰਫ਼ੀਲੇ ਤੂਫ਼ਾਨ ਦੀ ਲਪੇਟ ’ਚ ਆਇਆ ਕੈਨੇਡਾ

editor

ਕੈਨੇਡਾ ਵਿੱਚ ਵਸਦੇ ਸਿੱਖਾਂ ਦੀ ਟਰੂਡੋ ਨੂੰ ਅਪੀਲ; ਹੈਲਮੇਟ ਤੋਂ ਦਿੱਤੀ ਜਾਵੇ ਛੋਟ

editor

ਸ੍ਰੀਲੰਕਾ ਪੁਲਿਸ ਨੇ 50 ਦਿਨਾਂ ’ਚ 56 ਹਜ਼ਾਰ ਤੋਂ ਵੱਧ ਸ਼ੱਕੀ ਕੀਤੇ ਗਿ੍ਰਫ਼ਤਾਰ

editor